ਪੜਚੋਲ ਕਰੋ
Advertisement
Mahindra Thar ਦੇ ਪਹਿਲੇ ਮਾਡਲ ਹੋਈ ਡਿਲਿਵਰੀ, ਨਿਲਾਮ ‘ਚ 1.11 ਕਰੋੜ ਰੁਪਏ ਲੱਗੀ ਸੀ ਕੀਮਤ
Mahindra Thar ਦਾ ਨਵਾਂ ਵਰਜ਼ਨ 2 ਅਕਤੂਬਰ ਨੂੰ ਲਾਂਚ ਕੀਤਾ ਗਿਆ। ਇਹ ਕਾਰ ਦੋ ਟ੍ਰਿਮਸ ਏਐਕਸ ਅਤੇ ਐਲਐਕਸ ‘ਚ ਪੇਸ਼ ਕੀਤੀ ਗਈ ਹੈ। ਜਿਸ ‘ਚ ਡੀਜ਼ਲ ਅਤੇ ਪੈਟਰੋਲ ਆਪਸ਼ਨ ਹਨ। ਇਸ ਕਾਰ ਦੀ ਕੀਮਤ 9.8 ਲੱਖ ਰੁਪਏ ਤੋਂ 13.75 ਲੱਖ ਰੁਪਏ ਐਕਸ-ਸ਼ੋਅਰੂਮ ਤੈਅ ਕੀਤੀ ਗਈ ਹੈ।
ਨਵੀਂ ਦਿੱਲੀ: Mahindra ਦੀ ਕਲਾਸਿਕ ਜੀਪ ਦੇ ਫੈਨਸ ਲਈ ਖੁਸ਼ਖਬਰੀ ਹੈ। ਦਰਅਸਲ ਮਹਿੰਦਰਾ ਦੀ ਮੋਸਟ ਅਵੇਟਿਡ ਕਾਰ 'ਮਹਿੰਦਰਾ ਥਾਰ' ਦੀ ਸਪੁਰਦਗੀ ਸ਼ੁਰੂ ਹੋ ਗਈ ਹੈ। ਕੰਪਨੀ ਨੇ ਆਪਣੀ ਪਹਿਲੀ ਕਾਰ ਨੂੰ ਮੁਹਿੰਮ ਦੇ ਜ਼ਰੀਏ ਨਿਲਾਮੀ ‘ਚ ਵੇਚਿਆ ਅਤੇ ਇਸ ਕਾਰ ਦੀ ਨਿਲਾਮੀ ਦੇ ਨਾਲ ਮਹਿੰਦਰਾ ਥਾਰ ਦੀ ਸਪੁਰਦਗੀ ਸ਼ੁਰੂ ਹੋ ਗਈ ਹੈ।
ਕੰਪਨੀ ਨੇ ਪਹਿਲੀ ਥਾਰ ਗ੍ਰਾਹਕ ਨੂੰ ਸੌਂਪੀ ਹੈ। ਜਿਸ ਨੇ ਥਾਰ ਦੀ ਬੋਲੀ 1.11 ਕਰੋੜ ਰੁਪਏ ਲਾਈ ਸੀ। ਦੱਸ ਦੇਈਏ ਕਿ ਮਹਿੰਦਰਾ ਥਾਰ ਦਾ ਪਹਿਲਾ ਮਾਡਲ ਛੇ ਦਿਨਾਂ ਦੀ ਲੰਮੀ ਆਨਲਾਈਨ ਬੋਲੀ ਤੋਂ ਬਾਅਦ ਦਿੱਲੀ ਦੇ ਮਿੰਡਾ ਨੇ ਖਰੀਦਿਆ ਸੀ।
ਦੱਸ ਦੇਈਏ ਕਿ ਕੰਪਨੀ ਨੇ ਕੋਰੋਨਾ ਖਿਲਾਫ ਲੜਾਈ ਵਿਚ ਦੇਸ਼ ਦੀ ਮਦਦ ਕਰਨ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਨੂੰ Give to Get ਨਾਂ ਦਿੱਤਾ ਗਿਆ ਸੀ। ਮਹਿੰਦਰਾ ਥਾਰ ਦੀ ਪਹਿਲੀ ਕਾਰ ਇਸ ਮੁਹਿੰਮ ਦੇ ਜ਼ਰੀਏ ਨਿਲਾਮ ਹੋਈ ਸੀ। ਨਿਲਾਮੀ ਅਧੀਨ ਨਿਊ ਮਹਿੰਦਰਾ ਥਾਰ ਦਾ ਪਹਿਲਾ ਮਾਲਕ ਅਕਾਸ਼ ਮਿੰਡਾ ਹੈ, ਜਿਸ ਨੇ ਨਿਲਾਮੀ ਵਿਚ ਕਾਰ ਹਾਸਲ ਕੀਤੀ।
ਗੱਲ ਕਰੀਏ ਇਸ ਦੇ ਇੰਜ਼ਨ ਦੀ ਮਹਿੰਦਰਾ ਨੇ ਥਾਰ ਦੇ ਨਵੇਂ ਮਾਡਲ ਨੂੰ 2 ਅਕਤੂਬਰ ਨੂੰ ਬਾਜ਼ਾਰ ਵਿੱਚ ਲਾਂਚ ਕੀਤਾ ਸੀ ਅਤੇ ਫਿਰ ਇਸਦੀ ਬੁਕਿੰਗ ਸ਼ੁਰੂ ਹੋ ਗਈ ਸੀ। ਇਸ ਮਹਿੰਦਰਾ ਐਸਯੂਵੀ ਕਾਰ ਦੀ ਕੀਮਤ 9.8 ਲੱਖ ਤੋਂ 13.75 ਲੱਖ (ਐਕਸ ਸ਼ੋਅਰੂਮ ਕੀਮਤ) ਦੇ ਵਿਚਕਾਰ ਰੱਖੀ ਗਈ। ਕੰਪਨੀ ਨੇ ਇਸ ਕਾਰ ਨੂੰ ਦੋ ਮਾਡਲਾਂ ਏਐਕਸ ਅਤੇ ਐਲਐਕਸ 'ਚ ਲਾਂਚ ਕੀਤਾ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੋਵਾਂ ਰੂਪਾਂ 'ਚ ਪੇਸ਼ ਕੀਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Deliveries begin! And they start with the now legendary winner of the auction for Thar#1...AakashMinda. A large-hearted car for a large-hearted man... https://t.co/uYRqWq8e8B
— anand mahindra (@anandmahindra) November 1, 2020
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement