ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਗਾਹਕਾਂ ਲਈ ਵਾਰੰਟੀ ਤੇ ਸੇਵਾ ਸਮਾਂ ਸੀਮਾ ਵਧਾ ਦਿੱਤੀ ਹੈ। ਐਮਐਸਆਈ ਨੇ ਇੱਕ ਬਿਆਨ ਵਿੱਚ ਕਿਹਾ, "ਜਿਨ੍ਹਾਂ ਗ੍ਰਾਹਕਾਂ ਦੀ ਵਾਹਨ ਫਰੀ ਸਰਵਿਸ, ਵਾਰੰਟੀ ਤੇ ਐਕਸਟੈਂਡਡ ਵਾਰੰਟੀ 15 ਮਾਰਚ, 2020 ਤੋਂ 30 ਅਪ੍ਰੈਲ, 2020 ਵਿੱਚ ਸਮਾਪਤ ਹੁੰਦੀ ਹੈ, ਉਹ ਹੁਣ 30 ਜੂਨ, 2020 ਤੱਕ ਵਧਾ ਦਿੱਤੀ ਗਈ ਹੈ।"
ਇਸ ਦੇ ਨਾਲ ਹੀ, ਭਾਰਤ ‘ਚ ਲਾਂਚ ਹੋਈਆਂ ਬਹੁਤ ਸਾਰੀਆਂ ਕਾਰਾਂ ਦੀ ਸ਼ੁਰੂਆਤ ਦੀ ਤਾਰੀਖ ਇਸ ਲੌਕਡਾਊਨ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹੁਣ ਗਾਹਕਾਂ ਨੂੰ ਇਸ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਰਤ ‘ਚ ਮਹਿੰਦਰਾ XUV300 Sportz ਐਡੀਸ਼ਨ, ਨਿਊ ਹੌਂਡਾ ਸਿਟੀ, ਹੌਂਡਾ WR-V ਫੇਸਲਿਫਟ, ਸਕੋਡਾ ਰੈਪਿਡ 1.0 TSI, Mercedes-Benz EQC ਸਮੇਤ ਕਈ ਕਾਰਾਂ ਦੀ ਲਾਂਚਿੰਗ ਮੁਲਤਵੀ ਕਰ ਦਿੱਤੀ ਗਈ ਹੈ।
Car loan Information:
Calculate Car Loan EMI