Discount Offers On Cars: ਨਵੇਂ ਸਾਲ ‘ਤੇ ਜਿੱਥੇ ਇੱਕ ਪਾਸੇ ਕੁਝ ਕਾਰਾਂ ਮਹਿੰਗੀਆਂ ਹੋਈਆਂ ਹਨ, ਉੱਥੇ ਹੀ ਕਾਰ ਕੰਪਨੀਆਂ ਡਿਸਕਾਊਂਟ ਵੀ ਆਫਰ ਕਰ ਰਹੀਆਂ ਹਨ। ਮਾਰੂਤੀ ਸੁਜ਼ੂਕੀ (Maruti Suzuki) ਅਜਿਹੀਆਂ ਕੰਪਨੀਆਂ ‘ਚ ਸ਼ਾਮਲ ਹੈ। ਮਾਰੂਤੀ ਸੁਜ਼ੂਕੀ ਵੱਲੋਂ ਆਪਣੀਆਂ ਕਾਰਾਂ ‘ਤੇ ਡਿਸਕਾਊਂਟ ਆਫਰ (Discount Offers On Cars) ਕੀਤਾ ਜਾ ਰਿਹਾ ਹੈ। ਇਹ ਡਿਸਕਾਊਂਟ ਆਫਰ ਜਨਵਰੀ ਮਹੀਨੇ ਲਈ ਹੈ।

Maruti Brezza ਤੇ Swift 'ਤੇ ਆਫਰਜ਼: ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ‘ਤੇ 5000 ਰੁਪਏ ਦਾ ਕੈਸ਼ ਡਿਸਕਾਊਂਟ, 10 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਤੇ 3000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ। ਉੱਥੇ ਹੀ ਮਾਰੂਤੀ ਸੁਜ਼ੂਕੀ ਸਵਿਫਟ ‘ਤੇ 10 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ, 10 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਤੇ 3 ਹਜ਼ਾਰ ਰੁਪਏ ਦੀ ਕਾਰਪੋਰੇਟ ਛੂਟ ਮਿਲ ਰਹੀ ਹੈ। ਡਿਜ਼ਾਇਰ ‘ਤੇ 10 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ, 3000 ਰੁਪਏ ਦੀ ਕਾਰਪੋਰੇਟ ਛੁਟ ਤੇ 10 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।

Maruti Wagon R ਤੇ Celerio 'ਤੇ ਆਫਰਜ਼: ਮਾਰੂਤੀ ਸੁਜ਼ੂਕੀ ਵੈਗਨ ਆਰ ‘ਤੇ 10 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ, 10 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਤੇ 3000 ਰੁਪਏ ਦੀ ਕਾਰਪੋਰੇਟ ਛੂਟ ਮਿਲ ਰਹੀ ਹੈ। ਆਫਰ CNG ਵੇਰੀਐਂਟ ‘ਤੇ ਨਹੀਂ ਹੈ। ਉੱਥੇ ਹੀ, ਮਾਰੂਤੀ ਸੇਲੇਰੀਓ ‘ਤੇ 19 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਤੇ 3000 ਰੁਪਏ ਦੀ ਕਾਰਪੋਰੇਟ ਛੂਟ ਮਿਲ ਰਹੀ ਹੈ।

Maruti Alto ਤੇ ਐੱਸ ਪ੍ਰੈੱਸੋ 'ਤੇ ਵੀ ਆਫਰਜ਼: ਮਾਰੂਤੀ ਆਲਟੋ (Maruti Alto)  ਦੇ ‘STD’ ਟ੍ਰਿਮ 'ਤੇ 10,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਉੱਥੇ ਹੀ ਇਸ ਦੇ CNG  ਵੇਰੀਐਂਟ ਦੇ ਇਲਾਵਾ ਸਾਰਿਆਂ 'ਤੇ 15,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। 15,000 ਰੁਪਏ ਦਾ ਐਕਸਚੇਂਜ ਬੋਨਸ ਤੇ 3000 ਰੁਪਏ ਦੀ ਕਾਰਪੋਰੇਟ ਛੂਟ ਮਿਲ ਵੀ ਉਪਲੱਬਧ ਹੈ।

ਉੱਥੇ ਹੀ ਐੱਸ ਪ੍ਰੈੱਸੋ 'ਤੇ 15,000 ਦਾ ਕੈਸ਼ ਡਿਸਕਾਊਂਟ, 15,000 ਰੁਪਏ ਦਾ ਐਕਸਚੇਂਜ ਬੋਨਸ ਤੇ 3,000 ਦਾ ਦੀ ਕਾਰਪੋਰੇਟ ਦਿੱਤੀ ਜਾ ਰਹੀ ਹੈ। ਗੌਰਤਲਬ ਹੈ ਕਿ ਇਹ ਆਫਰਸ ਡੀਲਰ ਟੂ ਡੀਲਰ ਬਦਲ ਵੀ ਸਕਦੇ ਹਨ। ਇਸ ਲਈ, ਇਨ੍ਹਾਂ ਦੇ ਬਾਰੇ 'ਚ ਆਪਣੇ ਨਜ਼ਦੀਕੀ ਡੀਲਰ ਤੋਂ ਜਰੂਰ ਕਨਫਰਮ ਕਰ ਲਓ।


 

 

Car loan Information:

Calculate Car Loan EMI