ਪੜਚੋਲ ਕਰੋ

Discounts on Maruti Cars: ਮਾਰੂਤੀ ਆਪਣੀਆਂ Nexa ਕਾਰਾਂ 'ਤੇ ਦੇ ਰਹੀ ਹੈ ਭਾਰੀ ਛੋਟ , 65,000 ਰੁਪਏ ਤੱਕ ਦੀ ਬਚਤ

ਜੇਕਰ ਤੁਸੀਂ ਵੀ ਮਾਰੂਤੀ ਨੈਕਸਾ ਤੋਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ, ਦਰਅਸਲ ਕੰਪਨੀ ਨੈਕਸਾ ਲਾਈਨ-ਅੱਪ 'ਤੇ ਡਿਸਕਾਊਂਟ ਦੇ ਰਹੀ ਹੈ। ਜਿਸ ਵਿੱਚ ਤੁਸੀਂ 65,000 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।

Discount on Maruti Suzuki Nexa Cars: ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਸਤੰਬਰ ਦੇ ਮਹੀਨੇ 'ਚ ਆਪਣੇ ਨੈਕਸਾ ਲਾਈਨਅੱਪ ਦੇ ਕੁਝ ਚੁਣੇ ਹੋਏ ਮਾਡਲਾਂ 'ਤੇ ਭਾਰੀ ਛੋਟ ਦੇ ਰਹੀ ਹੈ। ਇਨ੍ਹਾਂ 'ਚ ਬਲੇਨੋ, ਇਗਨਿਸ ਅਤੇ ਸਿਆਜ਼ ਵਰਗੀਆਂ ਕਾਰਾਂ ਸ਼ਾਮਲ ਹਨ, ਹਾਲਾਂਕਿ ਫੋਰਡ, ਜਿਮਨੀ ਅਤੇ ਗ੍ਰੈਂਡ ਵਿਟਾਰਾ ਵਰਗੇ ਹੋਰ ਮਾਡਲਾਂ 'ਤੇ ਕੋਈ ਛੋਟ ਨਹੀਂ ਹੈ। ਆਓ ਦੇਖਦੇ ਹਾਂ ਕਿ ਕਿਸ ਮਾਡਲ 'ਤੇ ਕਿੰਨਾ ਡਿਸਕਾਊਂਟ ਮਿਲਦਾ ਹੈ।

ਮਾਰੂਤੀ ਸੁਜ਼ੂਕੀ ਇਗਨਿਸ

ਇਸ ਮਹੀਨੇ ਮਾਰੂਤੀ ਸੁਜ਼ੂਕੀ ਇਗਨਿਸ ਦੇ ਮੈਨੂਅਲ ਗਿਅਰਬਾਕਸ ਨਾਲ ਲੈਸ ਮਾਡਲ 'ਤੇ 65,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ, ਜਦਕਿ ਇਸ ਦੇ ਆਟੋਮੈਟਿਕ ਟਰਾਂਸਮਿਸ਼ਨ ਮਾਡਲ 'ਤੇ 55,000 ਰੁਪਏ ਦੀ ਛੋਟ ਮਿਲ ਰਹੀ ਹੈ। ਇਹ Nexa ਲਾਈਨ-ਅੱਪ ਵਿੱਚ ਸਭ ਤੋਂ ਸਸਤਾ ਉਤਪਾਦ ਹੈ। ਜਿਸ ਦੀ ਐਕਸ-ਸ਼ੋਅਰੂਮ ਕੀਮਤ 5.84 ਲੱਖ ਤੋਂ 8.16 ਲੱਖ ਰੁਪਏ ਦੇ ਵਿਚਕਾਰ ਹੈ। ਇਸ 'ਚ ਪਾਇਆ ਗਿਆ 1.2-ਲੀਟਰ ਪੈਟਰੋਲ ਇੰਜਣ 83 bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਵਿੱਚ 5-ਸਪੀਡ ਮੈਨੂਅਲ ਅਤੇ 5-ਸਪੀਡ AMT ਗਿਅਰਬਾਕਸ ਦਾ ਵਿਕਲਪ ਹੈ।

ਮਾਰੂਤੀ ਸੁਜ਼ੂਕੀ ਬਲੇਨੋ

ਇਸ ਮਹੀਨੇ, ਮਾਰੂਤੀ ਸੁਜ਼ੂਕੀ ਬਲੇਨੋ ਦੇ ਪੈਟਰੋਲ ਮੈਨੂਅਲ, ਆਟੋਮੈਟਿਕ ਅਤੇ CNG ਵੇਰੀਐਂਟ 'ਤੇ ਐਕਸਚੇਂਜ ਆਫਰ ਸਮੇਤ ਕੁੱਲ 35,000 ਰੁਪਏ ਤੱਕ ਦੀ ਛੋਟ ਉਪਲਬਧ ਹੈ। 2 ਤੋਂ 19 ਸਤੰਬਰ ਤੱਕ ਇਸਦੀ ਬੁਕਿੰਗ ਕਰਨ 'ਤੇ 5,000 ਰੁਪਏ ਦੀ ਵਿਸ਼ੇਸ਼ ਤਿਉਹਾਰੀ ਛੋਟ ਵੀ ਉਪਲਬਧ ਹੈ। ਮਾਰੂਤੀ ਸੁਜ਼ੂਕੀ ਬਲੇਨੋ ਨੂੰ 90hp ਪਾਵਰ ਵਾਲਾ 1.2-ਲੀਟਰ ਪੈਟਰੋਲ ਇੰਜਣ ਮਿਲਦਾ ਹੈ, ਜੋ ਕਿ 5-ਸਪੀਡ ਮੈਨੂਅਲ ਜਾਂ 5-ਸਪੀਡ AMT ਗਿਅਰਬਾਕਸ ਨਾਲ ਉਪਲਬਧ ਹੈ। ਜਦੋਂ ਕਿ CNG ਸੰਚਾਲਿਤ ਬਲੇਨੋ ਸਿਰਫ ਮੈਨੂਅਲ ਗਿਅਰਬਾਕਸ ਦੇ ਨਾਲ ਉਪਲਬਧ ਹੈ।

ਮਾਰੂਤੀ ਸੁਜ਼ੂਕੀ ਸਿਆਜ਼

ਮਾਰੂਤੀ ਸੁਜ਼ੂਕੀ ਸਿਆਜ਼ ਦੇ ਸਾਰੇ ਵੇਰੀਐਂਟਸ 'ਤੇ ਇਸ ਮਹੀਨੇ 48,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜੋ ਪਿਛਲੇ ਮਹੀਨੇ ਦਿੱਤੇ ਗਏ ਡਿਸਕਾਊਂਟ ਦੇ ਬਰਾਬਰ ਹੈ। ਇਹ ਮੱਧਮ ਆਕਾਰ ਦੀ ਸੇਡਾਨ ਮਾਰਕੀਟ ਵਿੱਚ ਸਕੋਡਾ ਸਲਾਵੀਆ, ਵੋਲਕਸਵੈਗਨ ਵਰਟਸ, ਹੁੰਡਈ ਵਰਨਾ ਅਤੇ ਹੌਂਡਾ ਸਿਟੀ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰਦੀ ਹੈ। ਜ਼ਿਕਰ ਕਰ ਦਈਏ ਕਿ  ਮਾਰੂਤੀ ਸੁਜ਼ੂਕੀ ਸਿਆਜ਼ 105hp ਪਾਵਰ ਦੇ ਨਾਲ 1.5-ਲੀਟਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ, ਅਤੇ ਇਹ 5-ਸਪੀਡ ਮੈਨੂਅਲ ਜਾਂ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਮੇਲ ਖਾਂਦਾ ਹੈ।

ਟਾਪ ਹੈਡਲਾਈਨ

CNG ਕਾਰ ਚਲਾਉਂਦੇ ਹੋ? ਇਹ ਗਲਤੀ ਕਰਵਾ ਸਕਦੀ ਹੈ ਸਿਲੰਡਰ ਬਲਾਸਟ
CNG ਕਾਰ ਚਲਾਉਂਦੇ ਹੋ? ਇਹ ਗਲਤੀ ਕਰਵਾ ਸਕਦੀ ਹੈ ਸਿਲੰਡਰ ਬਲਾਸਟ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Tata ਨੇ ਦਿੱਤਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਦੇਖੋ ਪੂਰੀ ਲਿਸਟ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Tata ਨੇ ਦਿੱਤਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਦੇਖੋ ਪੂਰੀ ਲਿਸਟ
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget