ਪੜਚੋਲ ਕਰੋ

Maruti Discount Offers: Maruti ਦੇ Nexa ਲਾਈਨਅੱਪ 'ਤੇ ਮਿਲ ਰਹੀ ਹੈ ਬੰਪਰ ਛੋਟ , ਛੇਤੀ ਚੱਕੋ ਮੌਕੇ ਦਾ ਫ਼ਾਇਦਾ

ਜੇਕਰ ਤੁਸੀਂ ਵੀ ਮਾਰੂਤੀ ਸੁਜ਼ੂਕੀ ਤੋਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਹੀ ਮੌਕਾ ਹੋ ਸਕਦਾ ਹੈ, ਕੰਪਨੀ ਇਸ ਜਨਵਰੀ ਵਿੱਚ ਆਪਣੇ Nexa ਲਾਈਨਅੱਪ 'ਤੇ ਭਾਰੀ ਛੋਟ ਦੇ ਰਹੀ ਹੈ।

Discount on Maruti Cars:  ਇਸ ਜਨਵਰੀ ਵਿੱਚ, ਮਾਰੂਤੀ ਸੁਜ਼ੂਕੀ ਦੇ ਪ੍ਰੀਮੀਅਮ ਰਿਟੇਲ ਆਊਟਲੈਟ Nexa ਰਾਹੀਂ, ਜਿਮਨੀ, ਫਰੋਂਕਸ, ਬਲੇਨੋ, ਗ੍ਰੈਂਡ ਵਿਟਾਰਾ, ਸਿਆਜ਼ ਅਤੇ ਇਗਨਿਸ 'ਤੇ ਲਾਭ ਉਪਲਬਧ ਹਨ। 2024 ਦੇ ਮਾਡਲਾਂ ਦੇ ਮੁਕਾਬਲੇ 2023 ਵਿੱਚ ਨਿਰਮਿਤ ਵਾਹਨਾਂ ਨੂੰ ਚੰਗੀ ਛੋਟ 'ਤੇ ਵੇਚਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਸ ਮਾਡਲ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

ਮਾਰੂਤੀ ਸੁਜ਼ੂਕੀ ਜਿਮਨੀ

2023 ਮਾਰੂਤੀ ਜਿਮਨੀ ਦੇ ਅਲਫਾ ਵੇਰੀਐਂਟ 'ਤੇ 1.55 ਲੱਖ ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ, ਜਦਕਿ ਜੈਟਾ ਵੇਰੀਐਂਟ 'ਤੇ 55,000 ਰੁਪਏ ਦੇ ਫਾਇਦੇ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ SUV ਦੇ 2024 ਮਾਡਲ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਦੋਵਾਂ ਵੇਰੀਐਂਟਸ 'ਤੇ 5,000 ਰੁਪਏ ਦੀ ਵੱਧ ਤੋਂ ਵੱਧ ਛੋਟ ਉਪਲਬਧ ਹੈ। ਇਹ ਇੱਕ ਆਫ-ਰੋਡ SUV ਹੈ, ਪਰ ਇਸਦੀ ਕੀਮਤ ਜ਼ਿਆਦਾ ਹੋਣ ਕਾਰਨ ਇਸਦੀ ਵਿਕਰੀ ਹੌਲੀ ਹੋ ਗਈ ਹੈ।

ਮਾਰੂਤੀ ਸੁਜ਼ੂਕੀ ਇਗਨਿਸ

ਮਾਰੂਤੀ ਸੁਜ਼ੂਕੀ ਇਗਨਿਸ ਮੈਨੂਅਲ ਦੇ 2023 ਮਾਡਲ 'ਤੇ 62,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ, ਜਦਕਿ ਆਟੋਮੈਟਿਕ ਵੇਰੀਐਂਟ 'ਤੇ 52,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। 2024 ਮਾਡਲ ਦੇ ਮੈਨੂਅਲ ਟਰਾਂਸਮਿਸ਼ਨ ਵੇਰੀਐਂਟ 'ਤੇ 52,000 ਰੁਪਏ ਤੱਕ ਦਾ ਫਾਇਦਾ ਮਿਲ ਰਿਹਾ ਹੈ, ਜਦਕਿ ਆਟੋਮੈਟਿਕ ਵੇਰੀਐਂਟ 'ਤੇ 47,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਗਨਿਸ 1.2-ਲੀਟਰ ਪੈਟਰੋਲ ਇੰਜਣ ਨਾਲ ਲੈਸ ਹੈ, ਜੋ 83hp ਅਤੇ 113Nm ਦਾ ਆਊਟਪੁੱਟ ਜਨਰੇਟ ਕਰਦਾ ਹੈ।

ਮਾਰੂਤੀ ਸੁਜ਼ੂਕੀ ਸਿਆਜ਼

ਮਾਰੂਤੀ ਸੁਜ਼ੂਕੀ ਸਿਆਜ਼ ਮਿਡਸਾਈਜ਼ ਸੇਡਾਨ ਦਾ ਇੰਟੀਰੀਅਰ ਪੁਰਾਣਾ ਹੈ, ਪਰ ਇਸਦਾ ਪੈਟਰੋਲ ਇੰਜਣ ਸ਼ਾਨਦਾਰ ਹੈ। ਇਹ Skoda Slavia, Volkswagen Virtus, Honda City ਅਤੇ Hyundai Verna ਨਾਲ ਮੁਕਾਬਲਾ ਕਰਦੀ ਹੈ। 2023 'ਚ ਬਣੇ ਸਿਆਜ਼ ਮਾਡਲਾਂ 'ਤੇ 55,000 ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ, ਜਦਕਿ 2024 'ਚ ਬਣਾਏ ਗਏ ਮਾਡਲਾਂ 'ਤੇ 35,000 ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ।

ਮਾਰੂਤੀ ਸੁਜ਼ੂਕੀ ਬਲੇਨੋ

ਮਾਰੂਤੀ ਸੁਜ਼ੂਕੀ ਬਲੇਨੋ ਪੈਟਰੋਲ ਅਤੇ CNG ਪਾਵਰਟਰੇਨ ਦੇ ਨਾਲ ਉਪਲਬਧ ਹੈ। 2023 'ਚ ਨਿਰਮਿਤ ਪੈਟਰੋਲ ਮਾਡਲਾਂ 'ਤੇ 47,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ, ਜਦਕਿ CNG ਵੇਰੀਐਂਟ 'ਤੇ 32,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। 2024 ਮਾਡਲ ਦੇ ਪੈਟਰੋਲ ਅਤੇ CNG ਵੇਰੀਐਂਟ 'ਤੇ 32,000 ਰੁਪਏ ਤੱਕ ਦੀ ਛੋਟ ਉਪਲਬਧ ਹੈ।

ਮਾਰੂਤੀ ਗ੍ਰੈਂਡ ਵਿਟਾਰਾ

ਮਾਰੂਤੀ ਦੀ ਮਿਡ-ਸਾਈਜ਼ SUV ਗ੍ਰੈਂਡ ਵਿਟਾਰਾ ਦੇ ਡੈਲਟਾ, ਜ਼ੀਟਾ ਅਤੇ ਅਲਫਾ ਵੇਰੀਐਂਟ (ਹਾਈਬ੍ਰਿਡ ਸਮੇਤ) ਦੇ 2023 ਮਾਡਲਾਂ 'ਤੇ 35,000 ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ, ਜਦਕਿ ਉਸੇ ਵੇਰੀਐਂਟ ਦੇ 2024 ਮਾਡਲ 20,000 ਰੁਪਏ ਤੱਕ ਦੇ ਲਾਭਾਂ ਨਾਲ ਉਪਲਬਧ ਹਨ।

ਮਾਰੂਤੀ ਸੁਜ਼ੂਕੀ ਫਰੋਂਕਸ

ਮਾਰੂਤੀ ਸੁਜ਼ੂਕੀ ਫ੍ਰਰੋਂਕਸ ਨੂੰ 2023 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸਦੀ ਮਾਰਕੀਟ ਵਿੱਚ ਭਾਰੀ ਮੰਗ ਦੇਖਣ ਨੂੰ ਮਿਲੀ ਹੈ। ਮਾਰੂਤੀ ਹੁਣ ਆਪਣੇ ਟਰਬੋ-ਪੈਟਰੋਲ ਵੇਰੀਐਂਟ ਦੇ 2023 ਮਾਡਲ 'ਤੇ 30,000 ਰੁਪਏ ਤੱਕ ਅਤੇ ਪੈਟਰੋਲ ਵੇਰੀਐਂਟ 'ਤੇ 10,000 ਰੁਪਏ ਤੱਕ ਦਾ ਫਾਇਦਾ ਦੇ ਰਹੀ ਹੈ। ਪਰ ਇਸਦੇ CNG ਵੇਰੀਐਂਟ 'ਤੇ ਅਜਿਹੀ ਕੋਈ ਛੋਟ ਨਹੀਂ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Advertisement
ABP Premium

ਵੀਡੀਓਜ਼

ਦਿਲਜੀਤ ਨੇ ਹੈਦਰਾਬਾਦ 'ਚ ਲਾਈ ਰੌਣਕ , ਕਮਲੇ ਕੀਤੇ ਲੋਕਦਿਲਜੀਤ ਨੇ ਗੁਰਪੁਰਬ ਤੇ ਹੈਦਰਾਬਾਦ 'ਚ ਜਿਤਿਆ ਦਿਲ , ਅਰਦਾਸ ਨਾਲ ਸ਼ੁਰੂ ਕੀਤਾ ਸ਼ੋਅਦਿਲਜੀਤ ਨੇ ਸ਼ੋਅ ਲਈ ਬਦਲੇ ਦਾਰੂ ਵਾਲੇ ਗੀਤ , ਬੋਤਲ ਦੀ ਥਾਂ ਖੁਲਿਆ Cokeਮਾਨਕਿਰਤ ਔਲਖ ਦੀ ਹੂਟਰ ਮਾਰਦੀ , ਕਾਲੀ ਸ਼ੀਸ਼ੇ ਵਾਲੀ ਗੱਡੀ ਪੁਲਿਸ ਨੇ ਫੜੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Embed widget