ਪੜਚੋਲ ਕਰੋ
Advertisement
ਫਿੰਗਰਪ੍ਰਿੰਟ ਨਾਲ ਸਟਾਰਟ ਹੋਵੇਗਾ ਮੋਟਰਸਾਈਕਲ, ਹੁਣ ਨਹੀਂ ਪਵੇਗੀ ਚਾਬੀ ਦੀ ਲੋੜ
ਟੈਕਨੋਲੋਜੀ ਸਾਲ-ਪ੍ਰਤੀ-ਸਾਲ ਹੋਰ ਉੱਨਤ ਹੁੰਦੀ ਜਾ ਰਹੀ ਹੈ। ਜਿੱਥੇ ਪਹਿਲੀ ਕਿੱਕ ਸਟਾਰਟ ਦੇ ਨਾਲ ਨਾਲ ਸੈਲਫ ਸਟਾਰਟ ਬਾਈਕ ਵੀ ਲਾਂਚ ਕੀਤੀ ਗਈ ਸੀ। ਉਥੇ ਹੀ ਟੈਕਨੋਲੋਜੀ ਦੋ ਕਦਮ ਅੱਗੇ ਵਧ ਗਈ ਹੈ। ਹੁਣ ਵਾਹਨ ਕੰਪਨੀਆਂ ਇਸ ਨੂੰ ਹਾਈਟੇਕ ਬਣਾਉਣ ਲਈ ਬਾਈਕ 'ਚ ਕਈ ਫਿਊਚਰ ਟੈਕਨੋਲੋਜੀ ਯੂਜ਼ ਕਰ ਰਹੀਆਂ ਹਨ।
ਟੈਕਨੋਲੋਜੀ ਸਾਲ-ਪ੍ਰਤੀ-ਸਾਲ ਹੋਰ ਉੱਨਤ ਹੁੰਦੀ ਜਾ ਰਹੀ ਹੈ। ਜਿੱਥੇ ਪਹਿਲੀ ਕਿੱਕ ਸਟਾਰਟ ਦੇ ਨਾਲ ਨਾਲ ਸੈਲਫ ਸਟਾਰਟ ਬਾਈਕ ਵੀ ਲਾਂਚ ਕੀਤੀ ਗਈ ਸੀ। ਉਥੇ ਹੀ ਟੈਕਨੋਲੋਜੀ ਦੋ ਕਦਮ ਅੱਗੇ ਵਧ ਗਈ ਹੈ। ਹੁਣ ਵਾਹਨ ਕੰਪਨੀਆਂ ਇਸ ਨੂੰ ਹਾਈਟੇਕ ਬਣਾਉਣ ਲਈ ਬਾਈਕ 'ਚ ਕਈ ਫਿਊਚਰ ਟੈਕਨੋਲੋਜੀ ਯੂਜ਼ ਕਰ ਰਹੀਆਂ ਹਨ। ਨੇਵੋ ਐਕਸਪ੍ਰੈਸ ਫਿੰਗਰਪ੍ਰਿੰਟ ਤੋਂ ਸਟਾਰਟ ਹੋਣ ਵਾਲੀ ਬਾਈਕ ਲੈ ਕੇ ਆਈ ਹੈ। ਇਸ 'ਚ ਅਜਿਹੀ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਤਹਿਤ ਬਾਈਕ ਸਿਰਫ ਫਿੰਗਰ ਟੱਚ ਨਾਲ ਸਟਾਰਟ ਹੋਵੇਗੀ।
ਐਡਵਾਂਸਡ ਫੀਚਰਾਂ ਨਾਲ ਲੈਸ ਇਸ ਬਾਈਕ ਦਾ ਫਿੰਗਰਪ੍ਰਿੰਟ ਸਮਾਰਟਫੋਨ ਜਾਂ ਬਾਇਓਮੈਟ੍ਰਿਕ ਲਾਕ ਦੀ ਤਰ੍ਹਾਂ ਕੰਮ ਕਰੇਗਾ। ਬਾਈਕ ਚਲਾਉਣ ਤੋਂ ਪਹਿਲਾਂ ਰਾਈਡਰ ਨੂੰ ਆਪਣੀ ਉਂਗਲ ਇਸ 'ਚ ਸੇਵ ਕਰਨੀ ਪਏਗੀ। ਇਸ ਤੋਂ ਬਾਅਦ ਬਾਈਕ ਸਿਰਫ ਫਿੰਗਰਪ੍ਰਿੰਟ ਨਾਲ ਸ਼ੁਰੂ ਹੋਵੇਗੀ। ਇਸ ਨੂੰ ਸਟਾਰਟ ਕਰਨ ਲਈ ਕਿਸੇ ਚਾਬੀ ਦੀ ਜ਼ਰੂਰਤ ਨਹੀਂ ਪਵੇਗੀ।
ਜੇ ਆਉਂਦਾ ਮੋਟੀ ਬਿਜਲੀ ਦਾ ਬਿੱਲ ਤਾਂ ਲਾਓ ਇਹ ਜੁਗਾੜ, ਕਦੇ ਨਹੀਂ ਆਵੇਗਾ ਜ਼ਿਆਦਾ ਬਿੱਲ
ਜੇ ਤੁਸੀਂ ਇਸ ਬਾਈਕ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਕੰਪਨੀ ਦੀ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਪਏਗਾ। ਰਜਿਸਟ੍ਰੇਸ਼ਨ ਲਈ ਨਾਮ, ਕੰਪਨੀ, ਈਮੇਲ ਆਈਡੀ, ਸੰਪਰਕ ਨੰਬਰ, ਸ਼ਹਿਰ, ਦੇਸ਼ ਤੇ ਪਤਾ ਦੇਣਾ ਪਵੇਗਾ। ਨਾਲ ਹੀ ਤੁਹਾਡੀ ਜਾਣਕਾਰੀ ਨਾਲ ਸਬੰਧਤ ਦਸਤਾਵੇਜ਼ ਵੀ ਵੈਬਸਾਈਟ 'ਤੇ ਅਪਲੋਡ ਕਰਨੇ ਪੈਣਗੇ। ਇਸ ਬਾਈਕ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement