ਅਜੋਕੇ ਸਮੇਂ ਬਾਜ਼ਾਰ 'ਚ ਆਟੋਮੈਟਿਕ ਗੀਅਰਬੌਕਸ ਵਾਲੀਆਂ ਕਾਰਾਂ ਉਪਲਬਧ ਹਨ। ਇਨ੍ਹਾਂ ਕਾਰਾਂ ਦੀ ਮਦਦ ਨਾਲ ਵਾਰ-ਵਾਰ ਹੱਥਾਂ ਨਾਲ ਗੀਅਰ ਬਦਲਣ ਦਾ ਝੰਜਟ ਹੀ ਖਤਮ ਹੋ ਗਿਆ ਹੈ ਪਰ ਅਕਸਰ ਲੋਕ ਮੈਨੂਅਲ ਗੀਅਰ ਵਾਲੀ ਗੱਡੀ ਚਲਾਉਂਦੇ ਸਮੇਂ ਪੰਜ ਅਜਿਹੀਆਂ ਗਲਤੀਆਂ ਕਰਦੇ ਹਨ ਜਿਸ ਵਜ੍ਹਾ ਨਾਲ ਗੀਅਰਬੌਕਸ ਤੇ ਇੰਜਨ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਇਹ ਪੰਜ ਹੇਠ ਲਿਖੀਆਂ ਗਲਤੀਆਂ ਤੋਂ ਗੁਰੇਜ਼ ਕਰੋ।


ਕਲੱਚ 'ਤੇ ਲੰਮਾ ਸਮਾਂ ਪੈਰ ਨਾ ਰੱਖੋ:


ਮੈਨੂਅਲ ਗੀਅਰਬੌਕਸ ਵਾਲੀ ਕਾਰ ਚਲਾਉਂਦੇ ਸਮੇਂ ਲੋਕ ਕਲੱਚ 'ਤੇ ਪੈਰ ਰੱਖ ਕੇ ਜਾਂ ਫਿਰ ਅੱਧਾ ਕਲੱਚ ਦੱਬ ਕੇ ਗੱਡੀ ਚਲਾਉਂਦੇ ਹਨ। ਅਜਿਹਾ ਬਿਲਕੁਲ ਨਾ ਕਰੋ, ਇਸ ਨਾਲ ਗੱਡੀ ਦੀਆਂ ਕਲੱਚ ਪਲੇਟਸ ਜਲਦੀ ਖਰਾਬ ਹੋ ਜਾਂਦੀਆਂ ਹਨ। ਬਾਅਦ 'ਚ ਇਸ ਦਾ ਅਸਰ ਤੁਹਾਡੀ ਜੇਬ 'ਤੇ ਵੀ ਪੜ੍ਹਦਾ ਹੈ।


ਗੀਅਰ ਬਦਲਦੇ ਸਮੇਂ ਹੀ ਗੀਅਰ ਲੀਵਰ ਨੂੰ ਹੱਥ ਨਾ ਲਾਓ:


ਜ਼ਿਆਦਾਤਰ ਲੋਕ ਇਕੱਠਿਆਂ ਇੱਕ ਹੱਥ ਸਟੇਅਰਿੰਗ 'ਤੇ ਤੇ ਦੂਜਾ ਗੀਅਰਲੀਵਰ 'ਤੇ ਰੱਖਦੇ ਹਨ। ਗੀਅਰ ਲੀਵਰ 'ਤੇ ਹੱਥ ਰੱਖਣ ਨਾਲ ਸੈਲੇਕਟਰ ਫਾਰਕ ਰੋਟੇਟਿੰਗ ਕੌਲਰ ਦੇ ਸੰਪਰਕ 'ਚ ਆ ਸਕਦਾ ਹੈ। ਗੀਅਰ ਬਦਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜਦੋਂ ਗੀਅਰ ਬਦਲਣਾ ਪਵੇ ਤਾਂ ਉਦੋਂ ਹੀ ਗੀਅਰ ਲੀਵਰ ਨੂੰ ਹੱਥ ਲਾਓ ਤੇ ਦੋਵੇਂ ਹੱਥ ਸਟੇਅਰਿੰਗ 'ਤੇ ਹੋਣੇ ਜ਼ਰੂਰੀ ਹਨ।


ਇੰਜਣ 'ਤੇ ਪੈਂਦਾ ਹੈ ਦਬਾਅ:


ਮੈਨੂਅਲ ਗੀਅਰਬੌਕਸ ਵਾਲੀ ਕਾਰ ਚਲਾਉਂਦੇ ਸਮੇਂ ਲੋਕ ਗੀਅਰ ਬਦਲਣਾ ਭੁੱਲ ਜਾਂਦੇ ਹਨ। ਹਾਈ ਸਪੀਡ 'ਚ ਵੀ ਲੋਕ ਦੂਜੇ ਤੇ ਤੀਜੇ ਗੇਅਰ 'ਚ ਹੀ ਡ੍ਰਾਈਵ ਕਰਦੇ ਰਹਿੰਦੇ ਹਨ ਜਿਸ ਕਾਰਨ ਇੰਜਣ 'ਤੇ ਦਬਾਅ ਪੈਂਦਾ ਹੈ ਤੇ ਗੀਅਰਬੌਕਸ ਨੂੰ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਲਈ ਸਪੀਡ ਹਸਾਬ ਵਾਲ ਗੇਅਰ ਬਦਲਣਾ ਚਾਹੀਦਾ ਹੈ।


ਸਿਗਨਲ 'ਤੇ ਅਜਿਹਾ ਨਾ ਕਰੋ:


ਕਈ ਲੋਕ ਰੈਡ ਲਾਈਟ 'ਤੇ ਇੰਜਣ ਬੰਦ ਨਹੀਂ ਕਰਦੇ। ਨਾਲ ਹੀ ਗੱਡੀ ਨੂੰ ਗੀਅਰ 'ਚ ਵੀ ਰੱਖਦੇ ਹਨ ਜਿਸ ਕਾਰਨ ਕਲੱਚ ਦਬਾਉਣਾ ਪੈਂਦਾ ਹੈ। ਅਜਿਹਾ ਕਰਨ ਨਾਲ ਇੰਜਣ ਤੇ ਗੀਅਰਬੌਕਸ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਨਾਲ ਹੀ ਫਿਊਲ ਦੀ ਵੀ ਖਪਤ ਵਧ ਜਾਂਦੀ ਹੈ। ਇਸ ਲਈ ਸਿਗਨਲ 'ਤੇ ਹਮੇਸ਼ਾਂ ਇੰਜਣ ਬੰਦ ਕਰੋ।


ਪਹਾੜੀ ਇਲਾਕਿਆਂ 'ਚ ਰੱਖੋ ਧਿਆਨ:


ਪਹਾੜੀ ਇਲਾਕਿਆਂ 'ਤੇ ਸਭ ਤੋਂ ਬੈਸਟ ਮੈਨੂਅਲ ਗੀਅਰਬੌਕਸ ਹੀ ਰਹਿੰਦਾ ਹੈ ਪਰ ਅਕਸਰ ਪਹਾੜੀ ਰਾਹਾਂ 'ਤੇ ਗੱਡੀ ਚਲਾਉਂਦੇ ਸਮੇਂ ਲੋਕ ਕਲੱਚ ਦਬਾਈ ਰੱਖਦੇ ਹਨ। ਅਜਿਹਾ ਕਰਨ ਨਾਲ ਕਾਰ ਬਿਨਾਂ ਗੀਅਰ ਦੇ ਹੋ ਜਾਂਦੀ ਹੈ। ਕਾਰ ਪਿੱਛੇ ਵੱਲ ਜਾਣ ਲੱਗਦੀ ਹੈ। ਇਸ ਲਈ ਕਾਰ ਨੂੰ ਚੜਾਉਂਦੇ ਸਮੇਂ ਗੀਅਰ 'ਚ ਹੀ ਰੱਖੋ ਅਤੇ ਕਲੱਚ ਦਾ ਇਸਤੇਮਾਲ ਸਿਰਫ ਗੀਅਰ ਬਦਲਦੇ ਸਮੇਂ ਕਰੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI