CNG Car Maintenance Tips : ਵਧਦੇ ਪ੍ਰਦੂਸ਼ਣ ਤੇ ਅਸਮਾਨ ਨੂੰ ਛੂੰਹਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਾਰਨ ਸੀਐਨਜੀ ਗੱਡੀਆਂ ਦੀ ਡਿਮਾਂਡ ਕਾਫੀ ਜ਼ਿਆਦਾ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਲੈਕਟ੍ਰਿਕ ਵਾਹਨ ਅਜੇ ਥੋੜੇ ਮਹਿੰਗੇ ਹਨ।


ਹਾਲਾਂਕਿ ਸੀਐਨਜੀ ਕਾਰਾਂ ਚਲਾਉਂਦੇ ਸਮੇਂ ਕੁਝ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਅਕਸਰ ਸੀਐਨਜੀ ਕਾਰ ਮਾਲਕ ਕੁਝ ਗਲਤੀਆਂ ਕਰਦੇ ਹਨ ਜਿੰਨ੍ਹਾਂ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਜਾਣਦੇ ਹਾਂ ਉਹ ਗਲਤੀਆਂ ਕਿਹੜੀਆਂ ਹਨ।


ਲੋਕਲ ਸੀਐਨਜੀ ਕਿੱਟ ਲਗਵਾਉਣਾ


ਕਾਰ 'ਚ ਲੋਕਲ ਸੀਐਨਜੀ ਕਿੱਟ ਲਗਵਾਉਣਾ  ਖਤਰਨਾਕ ਹੋ ਸਕਦਾ ਹੈ। ਇਸ ਨਾਲ ਅੱਗ ਲੱਗਣ ਦਾ ਖਤਰਾ ਹੋ ਸਕਦਾ ਹੈ। ਸੀਐਨਜੀ ਕਿੱਟ ਕਿਸੇ ਔਥਰਾਇਜ਼ਡ ਡੀਲਰ ਤੋਂ ਹੀ ਖਰੀਦੋ, ਕਦੇ ਵੀ ਪੈਸੇ ਬਚਾਉਣ ਦੇ ਚੱਕਰ 'ਚ ਲੋਕਲ ਸੀਐਨਜੀ ਕਿੱਟ ਨਾ ਖਰੀਦੋ।


ਲਾਇਟਰ ਦਾ ਇਸਤੇਮਾਲ



  • ਸੀਐਨਜੀ ਕਾਰ 'ਚ ਲਾਇਟਰ ਦਾ ਇਸਤੇਮਾਲ ਕਦੇ ਵੀ ਨਾ ਕਰੋ।

  • ਲਾਇਟਰ ਦੇ ਇਸਤੇਮਾਲ ਨਾਲ ਸੀਐਨਜੀ ਕਾਰ 'ਚ ਅੱਗ ਲੱਗਣ ਦਾ ਖਤਰਾ ਹੋ ਸਕਦਾ ਹੈ।

  • ਲਾਇਟਰ ਦਾ ਇਸਤੇਮਾਲ ਕਾਰ ਦੇ ਬਾਹਰ ਸੁਰੱਖਿਅਤ ਦੂਰੀ 'ਤੇ ਜਾਕੇ ਕਰੋ।


ਸੀਐਨਜੀ ਕਿੱਟ ਦੀ ਰੈਗੂਲਰ ਜਾਂਚ



  • ਸੀਐਨਜੀ ਕਿੱਟ ਦੀ ਰੈਗੂਲਰ ਜਾਂਚ ਕਰਵਾਉਣਾ ਜ਼ਰੂਰੀ ਹੈ।

  • ਇਸ ਨਾਲ ਪਤਾ ਲੱਗਦਾ ਹੈ ਕਿ ਸੀਐਨਜੀ ਕਿੱਟ 'ਚ ਕਿਸੇ ਤਰ੍ਹਾਂ ਦੀ ਦਿੱਕਤ ਜਾਂ ਲੀਕੇਜ ਤਾਂ ਨਹੀਂ ਹੋ ਗਈ।

  • ਸੀਐਨਜੀ ਕਿੱਟ ਨੂੰ ਰੈਗੂਲਰ ਟੈਕ ਕਰਾਉਣ ਨਾਲ ਕੋਈ ਵੀ ਖਾਮੀ ਸਮਾਂ ਰਹਿੰਦੇ ਪਤਾ ਲੱਗ ਜਾਵੇਗੀ ਜਿਸ ਨੂੰ ਤੁਸੀਂ ਠੀਕ ਕਰਵਾ ਸਕਦੇ ਹੋ।

  • ਜ਼ਿਆਦਾਤਰ ਮੌਕਿਆਂ 'ਤੇ ਸੀਐਨਜੀ ਕਿੱਟ 'ਚ ਲੀਕੇਜ ਦੀ ਸਮੱਸਿਆ ਦੇਖੀ ਜਾਂਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਨਜ਼ਦੀਕੀ ਸਰਵਿਸ ਸੈਂਟਰ 'ਤੇ ਕਾਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।


ਅਸਲ ਪੁਰਜ਼ੇ: ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਈ ਵਾਰ ਲੋਕ ਥੋੜ੍ਹੇ ਜਿਹੇ ਪੈਸੇ ਬਚਾਉਣ ਲਈ ਪ੍ਰਮਾਣਿਤ ਸਟੇਸ਼ਨ ਦੀ ਬਜਾਏ ਸਥਾਨਕ ਵਿਕਰੇਤਾ ਤੋਂ CNG ਲਗਵਾ ਲੈਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਿਕਰੇਤਾ ਤੁਹਾਡੀ CNG ਕਿੱਟ ਵਿੱਚ ਲੋਕਲ ਅਤੇ ਸਸਤੇ ਹਿੱਸੇ ਪਾਉਂਦਾ ਹੈ। ਜਿਸ ਕਾਰਨ ਕਾਰ ਦੀ ਮਾਈਲੇਜ 'ਤੇ ਸਿੱਧਾ ਅਸਰ ਪੈਂਦਾ ਹੈ। ਕੰਪਨੀ ਤੋਂ CNG ਕਿੱਟ ਲੈਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕਿੱਟ ਲਗਾਉਂਦੇ ਸਮੇਂ ਕੰਪਨੀ ਦੇ ਅਸਲੀ ਹਿੱਸੇ ਇੱਕ ਮਿਆਰ ਦੇ ਤਹਿਤ ਬਣਾਏ ਜਾਂਦੇ ਹਨ। ਉਨ੍ਹਾਂ ਦੇ ਅਨੁਸਾਰ ਟੈਸਟ ਕੀਤੇ ਜਾਂਦੇ ਹਨ। ਦੂਜੇ ਪਾਸੇ ਸਥਾਨਕ ਵਿਕਰੇਤਾਵਾਂ 'ਤੇ ਜਾਂਚ ਕੀਤੇ ਬਿਨਾਂ ਹੀ ਕਾਰ 'ਚ CNG ਕਿੱਟ ਫਿੱਟ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਨਾ ਸਿਰਫ ਕਾਰ ਦੀ ਮਾਈਲੇਜ 'ਤੇ ਅਸਰ ਪੈਂਦਾ ਹੈ ਸਗੋਂ ਕਾਰ ਜ਼ਿਆਦਾ ਰੌਲਾ ਵੀ ਪਾਉਂਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI