ਨਵੀਂ Mahindra Thar ਦੀਆਂ ਕੀਮਤਾਂ 'ਚ ਵੱਡਾ ਬਦਲਾਅ, ਪਹਿਲਾਂ ਬੁਕਿੰਗ ਵਾਲਿਆਂ ਨੂੰ ਹੋਵੇਗਾ ਫਇਦਾ
ਮਹਿੰਦਰਾ ਥਾਰ ਦੀ ਐਕਸ ਸ਼ੋਅ ਰੂਮ ਦੀ ਕੀਮਤ 9.80 ਲੱਖ ਰੁਪਏ ਤੋਂ ਲੈਕੇ 13.75 ਲੱਖ ਰੁਪਏ ਹੈ। ਨਵੀਂ ਥਾਰ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ।
ਮਹਿੰਦਰਾ ਦੀ ਸੈਕਿੰਡ ਜਨਰੇਸ਼ਨ ਮਹਿੰਦਰਾ ਥਾਰ ਗਾਹਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਨਵੀਂ ਥਾਰ ਨੇ ਆਪਣੇ ਲੁਕ-ਸਟਾਇਲ ਤੇ ਫੀਚਰਸ ਲਿਸਟ ਦੇ ਚੱਲਦਿਆਂ ਲੋਕਾਂ ਦੀ ਪਸੰਦ ਬਣ ਗਈ ਹੈ। ਭਾਰਤ 'ਚ ਇਸ ਕਾਰ ਨੂੰ ਖੂਬ ਪਿਆਰ ਮਿਲ ਰਿਹਾ ਹੈ। ਡਿਮਾਂਡ ਨੂੰ ਪੂਰਾ ਕਰਨ ਲਈ ਕੰਪਨੀ ਨੂੰ ਇਸ ਦੀ ਪ੍ਰੋਡਕਸ਼ਨ 'ਚ ਇਜ਼ਾਫਾ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਕੰਪਨੀ ਆਪਣੀ ਨਵੀਂ ਥਾਰ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਇਹ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ।
ਇਹ ਹੈ ਥਾਰ ਦੀ ਕੀਮਤ
ਮਹਿੰਦਰਾ ਥਾਰ ਦੀ ਐਕਸ ਸ਼ੋਅ ਰੂਮ ਦੀ ਕੀਮਤ 9.80 ਲੱਖ ਰੁਪਏ ਤੋਂ ਲੈਕੇ 13.75 ਲੱਖ ਰੁਪਏ ਹੈ। ਨਵੀਂ ਥਾਰ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ। ਜਿਸ ਵਜ੍ਹਾ ਤੋਂ ਇਸ 'ਤੇ ਲਗਾਤਾਰ ਵੇਟਿੰਗ ਪੀਰੀਅਡ ਵਧ ਰਿਹਾ ਹੈ। ਗਾਹਕਾਂ ਨੂੰ ਵੀ ਇਸ ਦੀ ਡਿਲੀਵਰੀ ਦਾ ਇੰਤਜ਼ਾਰ ਹੈ। ਨਵੀਂ ਥਾਰ 'ਚ ਸੇਫਟੀ ਫਰੰਟ ਏਅਰਬੈਗ, ਰਿਵਰ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟ, ਹਿਲ ਹੋਲਡ ਅਸਿਸਟ, 4x4 ਤੇ ਹਿਲ ਡੀਸੈਂਟ ਕੰਟਰੋਲ ਜਿਹੇ ਕਈ ਜ਼ਬਰਦਸਤ ਸੇਫਟੀ ਫੀਚਰਸ ਦਿੱਤੇ ਗਏ ਹਨ।
ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਮਹਿੰਦਰਾ ਆਪਣੀ ਇਸ ਸ਼ਾਨਦਾਰ ਕਾਰ ਦੀਆਂ ਕੀਮਤਾਂ 'ਚ ਅੱਜ ਤੋਂ ਇਜ਼ਾਫਾ ਕਰਨ ਜਾ ਰਹੀ ਹੈ। ਜਿੰਨ੍ਹਾਂ 30 ਨਵੰਬਰ ਤਕ ਆਪਣੀ ਥਾਰ ਬੁਕਿੰਗ ਕੀਤੀ ਹੈ, ਉਨ੍ਹਾਂ ਨੂੰ ਇਹ ਪੁਰਾਣੀਆਂ ਕੀਮਤਾਂ 'ਤੇ ਮਿਲੇਗੀ। ਹਾਲਾਂਕਿ ਅੱਜ ਤੋਂ ਬਾਅਦ ਪਿਛਲੀ ਬੁਕਿੰਗ 'ਚ ਕੀਤੇ ਗਏ ਕਿਸੇ ਵੀ ਬਦਲਾਅ ਨੂੰ ਇਕ ਤਾਜ਼ਾ ਆਰਡਰ ਮੰਨਿਆ ਜਾਵੇਗਾ ਤੇ ਗਾਹਕਾਂ ਨੂੰ ਉਨ੍ਹਾਂ ਦੇ ਵਾਹਨਾਂ ਦੀਆਂ ਅਪਡੇਟ ਕੀਮਤਾਂ ਹੀ ਚੁਕਾਉਣੀਆਂ ਹੋਣਗੀਆਂ। ਨਵੀਂ ਪ੍ਰਾਈਸ ਲਿਸਟ ਛੇਤੀ ਹੀ ਜਾਰੀ ਕੀਤੀ ਜਾਵੇਗੀ।
ਇੰਜਨ:
Thar 'ਚ ਦੋ ਇੰਜਨ ਆਪਸ਼ਨ ਮਿਲਦੇ ਹਨ, ਇਸ 'ਚ BS6, 2.2 ਲੀਟਰ ਦਾ mHawk ਡੀਜ਼ਲ ਇੰਜਣ ਤੇ 2.0 ਲੀਟਰ ਦਾ ਟਰਬੋਚਾਰਜਡ mStallion ਪੈਟਰੋਲ ਇੰਜਣ ਮਿਲੇਗਾ। ਇਸ ਦਾ ਡੀਜ਼ਲ ਇੰਜਣ 130bhp ਅਤੇ 320Nm ਟਾਰਕ ਦੇਵੇਗਾ ਜਦਕਿ ਪੈਟਰੋਲ ਇੰਜਣ 187 bhp ਪਾਵਰ ਤੇ 380Nm ਟਾਰਕ ਦੇਵੇਗਾ। ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਇੰਜਣ ਆਪਸ਼ਨ ਚੁਣ ਸਕਦੇ ਹੋ।
ਕੇਜਰੀਵਾਲ ਨੇ ਕੀਤੀ ਕਿਸਾਨਾਂ ਦੀ ਹਮਾਇਤ ਤੇ ਓਧਰ ਬੀਜੇਪੀ ਵੱਲੋਂ 'ਆਪ' 'ਤੇ ਵੱਡੇ ਇਲਜ਼ਾਮ ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਦਾ ਐਕਸ਼ਨ, ਦੰਗਾ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ FIR ਦਰਜ
ਕ੍ਰੈਸ਼ ਟੈਸਟ 'ਚ ਮਿਲੇ ਚਾਰ ਸਟਾਰ
ਨਵੀਂ ਥਾਰ ਨੇ ਵੀ ਕ੍ਰੈਸ਼ ਟੈਸਟ 'ਚ ਚਾਰ ਸਟਾਰ ਰੇਟਿੰਗ ਹਾਸਲ ਕੀਤੀ ਹੈ। ਜੋਕਿ ਕਾਫੀ ਬਿਹਤਰੀਨ ਹੈ। ਗਲੋਬਲ ਐਨਸੀਪੀ ਵੱਲੋਂ ਕ੍ਰੈਸ਼ ਟੈਸਟ 'ਚ ਮਹਿੰਦਰਾ ਥਾਰ ਨੂੰ 4-ਸਟਾਰ ਰੇਟਿੰਗ ਮਿਲੀ ਹੈ। ਮਹਿੰਦਰਾ ਥਾਰ 2020 ਨੂੰ ਗਲੋਬਲ NCAP ਲਈ ਸੇਫ ਕਾਰ ਫਾਰ ਇੰਡੀਆਂ ਕ੍ਰੈਸ਼ ਟੈਸਟ 'ਚ ਐਡਲਟ ਤੇ ਬੱਚਿਆਂ ਦੋਵਾਂ ਲਈ ਚਾਰ ਸਟਾਰ ਰੇਟਿੰਗ ਮਿਲੀ ਹੈ। ਕ੍ਰੈਸ਼ ਟੈਸਟ 'ਚ ਡਰਾਇਵਰ ਤੇ ਯਾਤਰੀ ਦੇ ਸਿਰ 'ਤੇ ਗਰਦਨ 'ਚ ਚੰਗੀ ਸੇਫਟੀ ਮਿਲੀ। ਇਹ ਨਤੀਜੇ ਬੇਹੱਦ ਸੰਤੋਸ਼ਜਨਕ ਹੈ। ਇਸ ਟੈਸਟ ਤੋਂ ਬਾਅਦ ਹੁਣ ਨਵੀਂ ਥਾਰ 'ਤੇ ਲੋਕਾਂ ਦਾ ਭਰੋਸਾ ਹੋਰ ਵੀ ਵਧੇਗਾ।
ਫੋਰਸ ਗੁਰਖਾ ਨਾਲ ਹੋਵੇਗਾ ਮੁਕਾਬਲਾ
ਮਹਿੰਦਰਾ ਥਾਰ ਦਾ ਸਿੱਧਾ ਮੁਕਾਬਲਾ ਫੋਰਸ ਗੁਰਖਾ ਨਾਲ ਹੈ। ਜੋ ਕਿ ਪਹਿਲਾਂ ਤੋਂ ਹੀ ਆਫ-ਰੋਡ ਸੈਗਮੈਂਟ 'ਚ ਕਾਫੀ ਲੋਕਪ੍ਰਿਯ ਹੈ। ਫੋਰਸ ਗੁਰਖਾ ਦੀ ਕੀਮਤ 9.9 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 2149cc ਦਾ BS6 ਡੀਜ਼ਲ ਇੰਜਣ ਲੱਗਾ ਹੈ। ਇਹ ਹਰ ਤਰ੍ਹਾਂ ਦੇ ਮੌਸਮ ਦੇ ਹਿਸਾਬ ਨਾਲ ਬਿਹਤਰ ਪ੍ਰਦਰਸ਼ਨ ਕਰਦਾ ਹੈ। ਇਸ ਦੇ ਸਸਪੈਂਸ਼ਨ ਹਰ ਤਰ੍ਹਾਂ ਦੇ ਰਾਹਾਂ 'ਤੇ ਵਧੀਆਂ ਕੰਮ ਕਰਦੇ ਹਨ। ਗੁਰਖਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬੋਨਟ ਤਕ ਪਾਣੀ 'ਚ ਜਾਣ ਤੋਂ ਬਾਅਦ ਵੀ ਬਿਨਾਂ ਰੁਕੇ ਚੱਲ ਸਕਦੀ ਹੈ। ਮੰਨਿਆ ਜਾ ਰਿਹਾ ਕਿ ਜਲਦ ਹੀ ਕੰਪਨੀ ਨਵੀਂ ਫੇਸਲਿਸਟ ਗੁਰਖਾ ਨੂੰ ਵੀ ਭਾਰਤ 'ਚ ਲੌਂਚ ਕਰਨ ਜਾ ਰਹੀ ਹੈ।
ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ ਗੱਲਬਾਤ, ਖੇਤੀਬਾੜੀ ਮੰਤਰੀ ਨੇ ਭੇਜਿਆ ਨਿਓਤਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ