ਪੜਚੋਲ ਕਰੋ

Car Modification: ਮਹਿੰਦਰਾ ਥਾਰ ਨੂੰ ਮੋਡੀਫਾਈ ਕਰਨਾ ਪਿਆ ਮਹਿੰਗਾ, ਅਦਾਲਤ ਨੇ ਸੁਣਾਈ ਛੇ ਮਹੀਨੇ ਦੀ ਸਜ਼ਾ

Modified Mahindra Thar: ਸ਼੍ਰੀਨਗਰ ਦੇ ਰਹਿਣ ਵਾਲੇ ਆਦਿਲ ਫਾਰੂਕ ਨੇ ਆਪਣੀ ਮਹਿੰਦਰਾ ਥਾਰ ਨੂੰ ਮੋਡੀਫਾਈ ਕਰਵਾ ਕੇ ਉਸ ਲੁੱਕ ਬਦਲ ਦਿੱਤੀ ਸੀ। ਸ਼੍ਰੀਨਗਰ ਟ੍ਰੈਫਿਕ ਕੋਰਟ ਨੇ ਮੋਟਰ ਵਹੀਕਲ ਐਕਟ 1988 (MVact) ਦੀ ਧਾਰਾ 52 ਦੇ ਤਹਿਤ ਸਜ਼ਾ ਸੁਣਾਈ ਹੈ ਅਤੇ ਕਾਰ 'ਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ।

Modified Mahindra Thar: ਭਾਰਤ ਵਿੱਚ ਇਨ੍ਹੀਂ ਦਿਨੀਂ SUV ਕਾਰਾਂ ਦਾ ਜਬਰਦਸਤ ਕ੍ਰੇਜ਼ ਹੈ। ਇਨ੍ਹਾਂ ਕਾਰਾਂ ਨੂੰ ਪਸੰਦ ਕੀਤੇ ਜਾਣ ਦਾ ਕਾਰਨ ਇਨ੍ਹਾਂ ਦੀ ਸਪੋਰਟੀ ਅਤੇ ਆਕਰਸ਼ਕ ਦਿੱਖ ਹੈ। ਕੁਝ ਲੋਕ ਕਾਰਾਂ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਉਹ ਕੰਪਨੀ ਦੁਆਰਾ ਬਣਾਈਆਂ ਗਈਆਂ ਕਾਰਾਂ ਨੂੰ ਵੀ ਮੋਡੀਫਾਈ ਕਰਨ ਦੀ ਲੋੜ ਮਹਿਸੂਸ ਕਰਦੇ ਹਨ। ਪਰ ਕਈ ਵਾਰ ਇਹ ਮੋਡੀਫਿਕੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਵਾਹਨ ਮਾਲਕ ਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਜਿਵੇਂ ਕਿ ਹੁਣੇ ਜਿਹੇ ਕਸ਼ਮੀਰ ਵਿੱਚ ਇੱਕ ਥਾਰ ਮਾਲਕ ਨੂੰ ਮੋਡੀਫਾਈ ਕਰਵਾਉਣਾ ਮਹਿੰਗ ਪਿਆ ਹੈ। ਆਓ ਦੱਸਦੇ ਹਾਂ ਕੀ ਹੈ ਸਾਰਾ ਮਾਮਲਾ।

ਮੋਡੀਫਿਕੇਸ਼ਨ ਗੈਰ ਕਾਨੂੰਨੀ ਹੈ

ਖਬਰਾਂ ਮੁਤਾਬਕ ਸ਼੍ਰੀਨਗਰ ਦੇ ਰਹਿਣ ਵਾਲੇ ਆਦਿਲ ਫਾਰੂਕ ਕੋਲ ਮਹਿੰਦਰਾ ਥਾਰ ਕਾਰ ਹੈ, ਜਿਸ ਨੂੰ ਮੋਡੀਫਾਈ ਕਰਵਾ ਕੇ ਉਸ ਲੁੱਕ ਬਦਲ ਦਿੱਤੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਸ਼੍ਰੀਨਗਰ ਟ੍ਰੈਫਿਕ ਕੋਰਟ ਨੇ ਮੋਟਰ ਵਹੀਕਲ ਐਕਟ 1988 (MVact) ਦੀ ਧਾਰਾ 52 ਦੇ ਤਹਿਤ ਸਜ਼ਾ ਸੁਣਾਈ ਹੈ ਅਤੇ ਨਾਲ ਹੀ RTO ਸ਼੍ਰੀਨਗਰ ਨੂੰ ਕਾਰ 'ਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

ਇੱਕ ਰਿਪੋਰਟ ਮੁਤਾਬਕ ਕਾਰ ਮਾਲਕ ਨੇ ਇੱਕ ਪੁਰਾਣੀ ਥਾਰ ਖਰੀਦ ਕੇ ਉਸ ਨੂੰ ਮੋਡੀਫਾਈ ਕਰਵਾਇਆ ਸੀ। ਜੋ ਕਿ ਮੋਟਰ ਵਹੀਕਲ ਐਕਟ 1988 ਦੀ ਧਾਰਾ 52 ਦੀ ਸਿੱਧੀ ਉਲੰਘਣਾ ਹੈ। ਇਸ ਤੋਂ ਇਲਾਵਾ ਇਸ ਕਾਰ ਵਿੱਚ ਸਾਇਰਨ, ਹਾਰਡ ਟਾਪ, ਵੱਡੇ ਪਹੀਏ, ਐਲ.ਈ.ਡੀ ਲਾਈਟਾਂ ਲਗਾਈਆਂ ਗਈਆਂ ਸਨ, ਜੋ ਕਿ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ।

ਇੰਝ ਹੋਈ ਅਦਾਲਤੀ ਕਾਰਵਾਈ

ਮਹਿੰਦਰਾ ਥਾਰ ਕਾਰ ਦੇ ਮਾਲਕ ਆਦਿਲ ਫਾਰੂਕ ਭੱਟ ਦੇ ਖਿਲਾਫ ਫੈਸਲਾ ਸੁਣਾਉਂਦੇ ਹੋਏ ਸ਼੍ਰੀਨਗਰ ਦੇ ਐਡੀਸ਼ਨਲ ਸਪੈਸ਼ਲ ਮੋਬਾਇਲ ਟਰੈਫਿਕ ਮੈਜਿਸਟ੍ਰੇਟ ਸ਼ਬੀਰ ਅਹਿਮਦ ਮਲਿਕ ਨੇ ਕਿਹਾ ਕਿ ਕਾਰ ਦੇ ਮਾਲਕ ਨੂੰ ਪਹਿਲਾਂ ਕਿਸੇ ਵੀ ਮਾਮਲੇ 'ਚ ਦੋਸ਼ੀ ਨਹੀਂ ਪਾਇਆ ਗਿਆ ਹੈ। ਇਸ ਲਈ ਕਾਰ ਮਾਲਕ ਨੂੰ ਪ੍ਰੋਬੇਸ਼ਨ ਆਫ ਔਫੈਂਡਰ ਐਕਟ ਦਾ ਲਾਭ ਦਿੱਤਾ ਜਾਂਦਾ ਹੈ। ਇਸ ਤਹਿਤ ਕਾਰ ਮਾਲਕ ਨੂੰ 6 ਮਹੀਨੇ ਦੀ ਜੇਲ ਜਾਂ 2 ਲੱਖ ਰੁਪਏ ਜੁਰਮਾਨਾ ਦੇ ਨਾਲ-ਨਾਲ ਦੋ ਸਾਲ ਤੱਕ ਸ਼ਾਂਤੀ ਅਤੇ ਚੰਗੇ ਵਿਵਹਾਰ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਕਾਰ ਮਾਲਕ ਜੇਲ੍ਹ ਜਾਣ ਤੋਂ ਬਚ ਸਕੇਗਾ।

ਟਾਪ ਹੈਡਲਾਈਨ

ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Embed widget