ਪੜਚੋਲ ਕਰੋ
Advertisement
Mercedes-Benz ਨੇ ਬਣਾਇਆ ਰਿਕਾਰਡ, ਤਿਉਹਾਰੀ ਸੀਜ਼ਨ 'ਚ ਕੀਤਾ ਕਮਾਲ
ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਨੇ ਨਵਰਾਤਰੀ ਤੇ ਦੁਸਹਿਰੇ ਮੌਕੇ ਰਿਕਾਰਡ ਵਿਕਰੀ ਕੀਤੀ। ਕੰਪਨੀ ਨੇ ਨਵਰਾਤਰੀ ਤੇ ਦੁਸਹਿਰੇ 'ਤੇ ਗਾਹਕਾਂ ਨੂੰ 550 ਕਾਰਾਂ ਡਿਲੀਵਰ ਕੀਤੀਆਂ। ਕੰਪਨੀ ਨੇ ਇਹ ਰਿਕਾਰਡ 2019 'ਚ ਵੀ ਹਾਸਲ ਕੀਤਾ ਹੈ।
ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਨੇ ਨਵਰਾਤਰੀ ਤੇ ਦੁਸਹਿਰੇ ਮੌਕੇ ਰਿਕਾਰਡ ਵਿਕਰੀ ਕੀਤੀ। ਕੰਪਨੀ ਨੇ ਨਵਰਾਤਰੀ ਤੇ ਦੁਸਹਿਰੇ 'ਤੇ ਗਾਹਕਾਂ ਨੂੰ 550 ਕਾਰਾਂ ਡਿਲੀਵਰ ਕੀਤੀਆਂ। ਕੰਪਨੀ ਨੇ ਇਹ ਰਿਕਾਰਡ 2019 'ਚ ਵੀ ਹਾਸਲ ਕੀਤਾ ਹੈ। ਦਸ ਦਿਨਾਂ ਨਵਰਾਤਰੀ ਤੇ ਦੁਸਹਿਰੇ ਦੌਰਾਨ ਕੰਪਨੀ ਨੇ ਦੇਸ਼ ਭਰ ਦੇ ਗਾਹਕਾਂ ਨੂੰ 550 ਕਾਰਾਂ ਵੇਚੀਆਂ। ਇਹ ਕਾਰਾਂ ਦਿੱਲੀ-ਐਨਸੀਆਰ, ਮੁੰਬਈ, ਗੁਜਰਾਤ ਤੇ ਉੱਤਰੀ ਭਾਰਤ ਦੇ ਹੋਰ ਬਾਜ਼ਾਰਾਂ ਵਿੱਚ ਵੇਚੀਆਂ ਗਈਆਂ।
ਇਕੱਲੇ ਦਿੱਲੀ ਐਨਸੀਆਰ 'ਚ, 175 ਨਵੀਆਂ ਮਰਸਡੀਜ਼ ਬੈਂਜ਼ ਕਾਰਾਂ ਉਨ੍ਹਾਂ ਦੇ ਮਾਲਕਾਂ ਨੂੰ ਡਿਲੀਵਰ ਕੀਤੀਆਂ ਗਈਆਂ। ਇੱਕ ਪਾਸੇ, ਕੋਰੋਨਾ ਮਹਾਂਮਾਰੀ ਕਾਰਨ ਮਾਰਕੀਟ 'ਚ ਕਾਰਾਂ ਦੀ ਵਿਕਰੀ ਇੱਕ ਚੁਣੌਤੀ ਬਣੀ ਹੋਈ ਹੈ, ਇਸ ਲਈ ਮਰਸਡੀਜ਼ ਬੈਂਜ਼ 'ਚ ਵੀ Q3 2020 ਮਾਡਲ ਦੀ ਮਾਸਿਕ ਵਿਕਰੀ 'ਚ ਵਾਧਾ ਦਰਜ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਮਰਸੀਡੀਜ਼-ਬੈਂਜ਼ ਦੀ ਮੁੱਖ ਬਾਜ਼ਾਰਾਂ ਜਿਵੇਂ ਕਿ ਦਿੱਲੀ-ਐਨਸੀਆਰ, ਮੁੰਬਈ ਅਤੇ ਗੁਜਰਾਤ ਵਿੱਚ ਬਹੁਤ ਜ਼ਿਆਦਾ ਮੰਗ ਹੈ, ਜਿਸ ਕਾਰਨ ਕਾਰੋਬਾਰ ਵਿੱਚ ਸਥਿਰਤਾ ਤੇ ਸਥਿਤੀ ਆਮ ਵਾਂਗ ਰਹੇਗੀ।
ਡੀਜਲ ਕਾਰ ਖਰੀਦਣ ਵੇਲੇ, ਸਿਰਫ ਮਾਈਲੇਜ਼ ਹੀ ਨਹੀਂ, ਇਨ੍ਹਾਂ ਚੀਜ਼ਾਂ ਦਾ ਵੀ ਰੱਖੋ ਧਿਆਨ
ਕੰਪਨੀ ਦਾ ਕਹਿਣਾ ਹੈ ਕਿ ਸੀ-ਕਲਾਸ, ਈ-ਕਲਾਸ ਸੇਡਾਨਜ਼ ਤੇ ਜੀਐਲਸੀ, ਜੀਐਲਈ ਅਤੇ ਜੀਐਲਐਸ ਐਸਯੂਵੀਜ਼ ਦੀ ਸਭ ਤੋਂ ਜ਼ਿਆਦਾ ਮੰਗ ਹੈ। ਮਰਸੀਡੀਜ਼ ਬੈਂਜ਼ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਮਾਰਟਿਨ ਸੇਵੈਂਕ ਨੇ ਇਸ ਮੌਕੇ ਕਿਹਾ, "ਇਸ ਸਾਲ ਦਾ ਤਿਉਹਾਰਾਂ ਦਾ ਮੌਸਮ ਬਹੁਤ ਮਜ਼ਬੂਤ ਸ਼ੁਰੂਆਤ ਤੋਂ ਸ਼ੁਰੂ ਹੋਇਆ ਹੈ ਅਤੇ ਅਸੀਂ ਗਾਹਕਾਂ ਪ੍ਰਤੀ ਸਾਕਾਰਾਤਮਕ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਤੇ ਸ਼ੁਕਰਗੁਜ਼ਾਰ ਹਾਂ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement