GlobalNCAP 5 star rating cars: ਜਦੋਂ ਵੀ ਕੋਈ ਵਿਅਕਤੀ ਕਾਰ ਖਰੀਦਦਾ ਹੈ ਤਾਂ ਉਸ ਦੇ ਮਨ 'ਚ ਹੋਰ ਕਈ ਗੱਲਾਂ ਦੇ ਨਾਲ-ਨਾਲ ਸੁਰੱਖਿਆ ਦੀ ਚਿੰਤਾ ਵੀ ਹੁੰਦੀ ਹੈ। ਕੋਈ ਵੀ ਵਿਅਕਤੀ ਇਹ ਚਾਹੇਗਾ ਕਿ ਉਹ ਜਿਹੜੀ ਵੀ ਕਾਰ ਖਰੀਦਦਾ ਹੈ, ਉਹ ਕਾਰ ਸੁਰੱਖਿਆ ਦੇ ਲਿਹਾਜ਼ ਨਾਲ ਚੰਗੀ ਹੋਵੇ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਭਾਰਤ 'ਚ ਉਪਲੱਬਧ ਕੁਝ ਅਜਿਹੀਆਂ ਕਾਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਨ੍ਹਾਂ ਕਾਰਾਂ ਨੂੰ ਗਲੋਬਲ NCAP ਵੱਲੋਂ 5 ਸਟਾਰ ਸੇਫ਼ਟੀ ਰੇਟਿੰਗ ਦਿੱਤੀ ਗਈ ਹੈ।

ਮਹਿੰਦਰਾ XUV700
ਮਹਿੰਦਰਾ XUV700 ਨੂੰ ਪਿਛਲੇ ਸਾਲ ਗਲੋਬਲ NCAP ਕਰੈਸ਼ ਟੈਸਟ 'ਚ ਪੰਜ-ਸਿਤਾਰਾ ਰੇਟਿੰਗ ਮਿਲੀ ਸੀ। SUV 7 ਏਅਰਬੈਗਸ, ਇਲੈਕਟ੍ਰੋਨਿਕ ਸਟੈਬਿਲਿਟੀ ਪ੍ਰੋਗਰਾਮ, 360 ਡਿਗਰੀ ਕੈਮਰਾ, ਬਲਾਇੰਡ ਵਿਊ ਮਾਨੀਟਰਿੰਗ ਅਤੇ ਐਡਵਾਂਸ ਡਰਾਈਵਰ ਅਸਿਸਟੈਂਸ ਸਿਸਟਮ ਵਰਗੀਆਂ ਸੁਰੱਖਿਆ ਫੀਚਰਸ ਨਾਲ ਆਉਂਦੀ ਹੈ। ਇਸ 'ਚ ਸਾਹਮਣੇ ਟੱਕਰ ਦੀ ਚਿਤਾਵਨੀ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਲੇਨ ਕੀਪ ਅਸਿਸਟ ਆਦਿ ਵੀ ਮਿਲਦੀ ਹੈ।

ਟਾਟਾ ਪੰਚ
ਟਾਟਾ ਪੰਚ ਨੂੰ ਵੀ ਸਭ ਤੋਂ ਸੁਰੱਖਿਅਤ ਕਾਰਾਂ 'ਚ ਗਿਣਿਆ ਜਾਂਦਾ ਹੈ। ਇਸ ਨੂੰ ਗਲੋਬਲ NCAP ਕਰੈਸ਼ ਟੈਸਟ 'ਚ ਚੰਗੀ ਰੇਟਿੰਗ ਮਿਲੀ ਹੈ। ਇਸ ਨੂੰ ਬਾਲਗਾਂ ਦੀ ਸੁਰੱਖਿਆ ਲਈ 5 ਸਟਾਰ, ਜਦਕਿ ਬੱਚਿਆਂ ਦੀ ਸੁਰੱਖਿਆ ਲਈ 4 ਸਟਾਰ ਦਿੱਤੇ ਗਏ ਹਨ।

ਮਹਿੰਦਰਾ XUV300
ਮਹਿੰਦਰਾ XUV300 ਨੂੰ ਗਲੋਬਲ NCAP ਵੱਲੋਂ ਐਡਲਟ ਆਕਿਊਪੈਂਸੀ ਲਈ 5 ਸਟਾਰ ਅਤੇ ਗਲੋਬਲ NCAP ਵੱਲੋਂ ਚਾਈਲਡ ਆਕਿਊਪੈਂਸੀ ਪ੍ਰੋਟੈਕਸ਼ਨ ਲਈ 4 ਸਟਾਰ ਰੇਟਿੰਗ ਦਿੱਤੀ ਗਈ ਹੈ। ਗਲੋਬਲ NCAP ਕਰੈਸ਼ ਟੈਸਟ 'ਚ 5-ਸਟਾਰ ਰੇਟਿੰਗ ਹਾਸਲ ਕਰਨ ਵਾਲੀ ਮਹਿੰਦਰਾ ਦੀ ਇਹ ਪਹਿਲੀ ਕਾਰ ਸੀ।

ਟਾਟਾ ਅਲਟਰੋਜ਼
ਟਾਟਾ ਅਲਟਰੋਜ਼ ਹੈਚਬੈਕ ਨੂੰ ਗਲੋਬਲ NCAP ਵੱਲੋਂ ਪੰਜ ਸਟਾਰ ਰੇਟਿੰਗ ਵੀ ਦਿੱਤੀ ਗਈ ਹੈ, ਜਿਸ ਨਾਲ ਇਸ ਨੂੰ ਆਪਣੇ ਹਿੱਸੇ 'ਚ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ ਬਣਾਇਆ ਗਿਆ ਹੈ। ਬੱਚਿਆਂ ਦੀ ਸੁਰੱਖਿਆ ਲਈ ਇਸ ਨੂੰ 3 ਸਟਾਰ ਰੇਟਿੰਗ ਦਿੱਤੀ ਗਈ ਹੈ। Altroz 'ਚ ABS, ਟ੍ਰੈਕਸ਼ਨ ਕੰਟਰੋਲ, ਸੈਂਟਰਲ ਲਾਕਿੰਗ ਤੇ EBD ਵਰਗੀਆਂ ਵਿਸ਼ੇਸ਼ਤਾਵਾਂ ਉਪਲੱਬਧ ਹਨ। ਇਸ 'ਚ 2 ਏਅਰਬੈਗ ਹਨ।

ਟਾਟਾ ਨੈਕਸਨ
ਗਲੋਬਲ NCAP ਵੱਲੋਂ Tata Nexon ਨੂੰ ਐਡਲਟ ਆਕਿਊਪੈਂਟ ਪ੍ਰੋਟੈਕਸ਼ਨ ਲਈ 5-ਸਟਾਰ ਤੇ ਚਾਈਲਡ ਆਕਿਊਪੈਂਟ ਲਈ 3-ਸਟਾਰ ਰੇਟਿੰਗ ਦਿੱਤੀ ਗਈ ਹੈ। Nexon ਵਿੱਚ ਡਿਊਲ ਫਰੰਟ ਏਅਰਬੈਗਸ, ABS ਬ੍ਰੇਕ ਤੇ ISOFIX ਐਂਕਰੇਜ ਵਰਗੇ ਕਈ ਸੁਰੱਖਿਆ ਫੀਚਰਸ ਹਨ।


 

 

Car loan Information:

Calculate Car Loan EMI