Ukraine Russia: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 51ਵਾਂ ਦਿਨ ਹੈ। ਪਿਛਲੇ 50 ਦਿਨਾਂ ਵਿੱਚ ਰੂਸ ਨੇ ਯੂਕਰੇਨ ਦੇ ਲਗਪਗ ਸਾਰੇ ਵੱਡੇ ਸ਼ਹਿਰਾਂ 'ਤੇ ਹਮਲਾ ਕਰਕੇ ਤਬਾਹ ਕਰ ਦਿੱਤਾ। ਦੋਵਾਂ 'ਚੋਂ ਕੋਈ ਵੀ ਦੇਸ਼ ਇਸ ਜੰਗ ਵਿੱਚ ਪਿੱਛੇ ਹਟਣ ਲਈ ਤਿਆਰ ਨਹੀਂ। ਇਸ ਦੌਰਾਨ ਰੂਸ ਨੇ ਕੱਲ੍ਹ ਦਾਅਵਾ ਕੀਤਾ ਕਿ ਯੂਕਰੇਨ ਨੇ ਸਰਹੱਦ ਨਾਲ ਲੱਗਦੇ ਉਸ ਦੇ ਇਲਾਕਿਆਂ 'ਤੇ ਗੋਲੀਬਾਰੀ ਕੀਤੀ ਹੈ।


ਰੂਸੀ ਫੌਜ ਨੇ ਉਨ੍ਹਾਂ ਹਮਲਿਆਂ ਦੇ ਜਵਾਬ ਵਿੱਚ ਯੂਕਰੇਨ ਦੇ ਸ਼ਹਿਰ ਕੀਵ ਵਿੱਚ ਇੱਕ "ਕਮਾਂਡ ਸੈਂਟਰ" 'ਤੇ ਹਮਲਾ ਕਰਨ ਦੀ ਧਮਕੀ ਦਿੱਤੀ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਸ਼ਾਮ ਨੂੰ ਇੱਕ ਬ੍ਰੀਫਿੰਗ ਵਿੱਚ ਕਿਹਾ, "ਅਸੀਂ ਯੂਕਰੇਨ ਦੀ ਫੌਜ ਵੱਲੋਂ ਰੂਸ ਵਿੱਚ ਸਥਿਤ ਸੁਵਿਧਾਵਾਂ ਖਿਲਾਫ ਹਮਲੇ ਤੇ ਤੋੜ-ਫੋੜ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੇਖ ਰਹੇ ਹਾਂ। ਉਹ ਕੀਵ ਵਿੱਚ 'ਕਮਾਂਡ ਸੈਂਟਰ' 'ਤੇ ਹਮਲਾ ਕਰੇਗਾ, ਜਿੱਥੇ ਹੁਣ ਤੱਕ ਰੂਸੀ ਫੌਜ ਨੇ ਹਮਲਾ ਕਰਨ ਤੋਂ ਗੂਰੇਜ਼ ਕੀਤਾ।


ਆਖਰ ਕੀ ਹੈ ਪੂਰਾ ਮਾਮਲਾ


ਦਰਅਸਲ, ਯੁੱਧ ਦੇ ਵਿਚਕਾਰ, ਰੂਸ ਦਾ ਦਾਅਵਾ ਹੈ ਕਿ ਯੂਕਰੇਨ ਨੇ ਸਰਹੱਦ ਨਾਲ ਲੱਗਦੇ ਰੂਸੀ ਇਲਾਕਿਆਂ 'ਤੇ ਹਮਲਾ ਕੀਤਾ ਹੈ। ਯੂਕਰੇਨ ਦੀ ਇਸ ਫ਼ੌਜੀ ਕਾਰਵਾਈ ਵਿੱਚ ਇੱਕ ਗਰਭਵਤੀ ਔਰਤ ਤੇ ਸੱਤ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਇਸ ਕਾਰਵਾਈ ਦੇ ਮੱਦੇਨਜ਼ਰ ਗਵਰਨਰ ਨੇ ਕਿਹਾ ਕਿ ਰੂਸ ਦੀ ਸਰਹੱਦ ਨਾਲ ਲੱਗਦੇ ਦੋ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।


ਖਾਰਕਿਵ ਵਿੱਚ 500 ਤੋਂ ਵੱਧ ਨਾਗਰਿਕਾਂ ਦੀ ਮੌਤ


ਦੱਸ ਦੇਈਏ ਕਿ 51ਵੇਂ ਦਿਨ ਵੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸੀ ਹਮਲੇ ਤੋਂ ਬਾਅਦ ਖਾਰਕਿਵ ਵਿੱਚ 24 ਬੱਚਿਆਂ ਸਮੇਤ 500 ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹਨ। ਖਾਰਕਿਵ ਓਬਲਾਸਟ ਦੇ ਗਵਰਨਰ ਓਲੇਹ ਸਿਨੇਹੁਬੋਵ ਨੇ ਕਿਹਾ ਕਿ ਰੂਸ ਨੇ ਨਾਗਰਿਕ ਖੇਤਰਾਂ 'ਤੇ ਗੋਲਾਬਾਰੀ ਜਾਰੀ ਰੱਖੀ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਰੂਸ ਨੇ ਕਈ ਰਾਕੇਟ ਲਾਂਚਰਾਂ ਅਤੇ ਤੋਪਖਾਨੇ ਦੀ ਵਰਤੋਂ ਕਰਦਿਆਂ ਘੱਟੋ-ਘੱਟ 34 ਵਾਰ ਨਾਗਰਿਕ ਬਸਤੀਆਂ 'ਤੇ ਹਮਲਾ ਕੀਤਾ।


ਇਹ ਵੀ ਪੜ੍ਹੋ: IPL 2022: ਪੁਆਇੰਟ ਟੇਬਲ 'ਚ ਟੌਪ 'ਤੇ ਪਹੁੰਚੀ ਗੁਜਰਾਤ ਟਾਈਟਨਸ, ਆਰੇਂਜ ਤੇ ਪਰਪਲ ਕੈਪ 'ਤੇ ਇਨ੍ਹਾਂ ਦਾ ਕਬਜ਼ਾ