ਪੜਚੋਲ ਕਰੋ
Advertisement
ਬੁਲੇਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ! Royal Enfield ਦੇ ਆਉਣਨਗੇ 14 ਨਵੇਂ ਮੋਟਰਸਾਈਕਲ
ਰਾਇਲ ਐਨਫੀਲਡ ਦੇ ਐਮਡੀ ਸਿਧਾਰਥ ਲਾਲ ਦਾ ਕਹਿਣਾ ਹੈ ਕਿ ਪਿਛਲੇ ਲਗਪਗ 14 ਸਾਲਾਂ ਤੋਂ ਕੰਪਨੀ ਦਾ ਕੋਈ ਕਰਜ਼ਾ ਨਹੀਂ। ਜੇਕਰ ਬੰਦ ਹੋਣ ਕਾਰਨ ਕੁਝ ਮਹੀਨਿਆਂ ਲਈ ਸਾਡਾ ਰੈਵਨਿਊ ਜ਼ੀਰੋ ਰਹਿੰਦਾ ਹੈ, ਫਿਰ ਵੀ ਅਸੀਂ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।
ਨਵੀਂ ਦਿੱਲੀ: ਲੌਕਡਾਊਨ (Lockdown) ‘ਚ ਆਟੋ ਉਦਯੋਗ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਹੈ, ਪਰ ਪ੍ਰਸਿੱਧ ਮੋਟਰਸਾਈਕਲ ਨਿਰਮਾਤਾ ਰਾਇਲ ਐਨਫੀਲਡ (Royal Enfield) ਇਸ ਸਮੇਂ ਵੱਡੇ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਇੱਕ ਰਿਪੋਰਟ ਮੁਤਾਬਕ, ਇੱਕ ਵੈਬੀਨਾਰ ਦੇ ਦੌਰਾਨ ਉਤਪਾਦ ਵਿਕਾਸ ਮੁਖੀ ਸਾਈਮਨ ਵਾਰਬਟਨ ਨੇ ਖੁਲਾਸਾ ਕੀਤਾ ਕਿ ਰਾਇਲ ਐਨਫੀਲਡ 14 ਨਵੇਂ ਮਾਡਲਾਂ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਇਹ ਪ੍ਰੋਜੈਕਟ ਪਿਛਲੇ ਸਾਲ ਕੰਪਨੀ ਦੀ ਉਤਪਾਦ ਰਣਨੀਤੀ ਦੇ ਮੁਖੀ ਮਾਰਕ ਵੇਲਜ਼ ਵੱਲੋੰ ਲਗਾਇਆ ਗਿਆ ਸੀ। ਰਿਪੋਰਟਾਂ ਮੁਤਾਬਕ, ਇਹ ਬਾਈਕ ਅਜੇ ਵੀ ਕੋਨਸੈਪਟ ਹੈ ਤੇ ਐਡਵਾਂਸ ਪ੍ਰੋਡਕਸ਼ਨ ਸਟੇਜ ‘ਚ ਹੈ। ਲੌਕਡਾਊਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਮੋਟਰਸਾਈਕਲਾਂ ਨੂੰ ਭਾਰਤੀ ਬਾਜ਼ਾਰ ਸਮੇਤ ਕਈ ਦੇਸ਼ਾਂ ਵਿੱਚ ਲਾਂਚ ਕਰੇਗੀ।
ਰਾਇਲ ਐਨਫੀਲਡ ਜਿਨ੍ਹਾਂ 14 ਬਾਈਕਸ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਉਨ੍ਹਾਂ ‘ਚ ਨਵੀਂ 650 Twin, Indian FTR 1200, 650cc Himalayan ਵਰਗੀਆਂ ਬਾਈਕ ਸ਼ਾਮਲ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਕੰਪਨੀ 250 ਸੀਸੀ ਪਲੇਟਫਾਰਮ ਤੇ ਇੱਕ ਬਿਲਕੁਲ ਨਵਾਂ ਇੰਜਣ ‘ਤੇ ਕੰਮ ਕਰ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਕਿਸੇ ਵੀ ਅਜਿਹੇ ਪਲੇਟਫਾਰਮ ‘ਤੇ ਕੰਮ ਨਹੀਂ ਹੋ ਰਿਹਾ।
ਇਨ੍ਹਾਂ ਤੋਂ ਇਲਾਵਾ 2018 EICMA ਮੋਟਰਸਾਈਕਲ ਸ਼ੋਅ ਵਿੱਚ ਰਾਇਲ ਐਨਫੀਲਡ ਨੇ Concept KX 838 ਤੋਂ ਪਰਦਾ ਚੁੱਕਿਆ ਸੀ, ਜੋ ਕੰਪਨੀ ਨੂੰ ਬਿਗ ਬਾਈਕ ਸੈਗਮੈਂਟ ‘ਚ ਯਾਨੀ 650 ਸੀਸੀ ਤੋਂ ਉੱਪਰ ਦੇ ਬਾਈਕ ਸੈਗਮੈਂਟ ਵਿੱਚ ਦਾਖਲ ਹੋਣ ‘ਚ ਮਦਦ ਕਰ ਸਕਦਾ ਹੈ। ਜਦ ਕਿ KX 838 ਦੇ ਪ੍ਰੋਡਕਸ਼ਨ ਮਾਡਲ ਵੀ 14 ਨਵੇਂ ਮਾਡਲ ਵਾਲੇ ਪਲਾਨ ਵਿੱਚ ਸ਼ਾਮਲ ਹੋ ਸਕਦਾ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਵਿਸ਼ਵ
Advertisement