ਪੜਚੋਲ ਕਰੋ
Advertisement
ਕੋਰੋਨਾ ਦੇ ਕਹਿਰ 'ਚ ਵੀ ਟਰੈਕਟਰਾਂ ਦੀ ਵਿਕਰੀ ਨੇ ਤੋੜੇ ਰਿਕਾਰਡ
ਤਾਲਾਬੰਦੀ ਤੋਂ ਬਾਅਦ ਜਿੱਥੇ ਪੂਰਾ ਵਾਹਨ ਉਦਯੋਗ ਵੱਡੀ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਜੂਨ ਮਹੀਨੇ ਦੌਰਾਨ ਦੇਸ਼ ਵਿੱਚ ਟਰੈਕਟਰਾਂ ਦੀ ਵਿਕਰੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਜੂਨ ਮਹੀਨੇ ਦੌਰਾਨ ਦੇਸ਼ ਦੀਆਂ ਬਹੁਤੀਆਂ ਟਰੈਕਟਰ ਕੰਪਨੀਆਂ ਨੇ ਪਿਛਲੇ ਸਾਲ ਜੂਨ ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਪ੍ਰਾਪਤ ਕੀਤਾ ਹੈ।
ਨਵੀਂ ਦਿੱਲੀ: ਤਾਲਾਬੰਦੀ ਤੋਂ ਬਾਅਦ ਜਿੱਥੇ ਪੂਰਾ ਵਾਹਨ ਉਦਯੋਗ ਵੱਡੀ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਜੂਨ ਮਹੀਨੇ ਦੌਰਾਨ ਦੇਸ਼ ਵਿੱਚ ਟਰੈਕਟਰਾਂ ਦੀ ਵਿਕਰੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਜੂਨ ਮਹੀਨੇ ਦੌਰਾਨ ਦੇਸ਼ ਦੀਆਂ ਬਹੁਤੀਆਂ ਟਰੈਕਟਰ ਕੰਪਨੀਆਂ ਨੇ ਪਿਛਲੇ ਸਾਲ ਜੂਨ ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਪ੍ਰਾਪਤ ਕੀਤਾ ਹੈ।
ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਜੂਨ ਦੀ ਵਿਕਰੀ ‘ਚ 12% ਦਾ ਵਾਧਾ ਹੋਇਆ ਹੈ। ਜੂਨ 2020 ‘ਚ ਕੰਪਨੀ ਨੇ 35844 ਟਰੈਕਟਰ ਵੇਚੇ, ਜਦਕਿ ਜੂਨ 2019 ‘ਚ ਕੰਪਨੀ ਨੇ 31879 ਟਰੈਕਟਰ ਵੇਚੇ। ਐਸਕੋਰਟਸ ਕੰਪਨੀ ਨੇ ਜੂਨ 2020 ‘ਚ 10623 ਟਰੈਕਟਰ ਵੇਚੇ ਜੋ ਜੂਨ 2019 ਦੇ ਮੁਕਾਬਲੇ 22.80% ਵੱਧ ਹਨ।
ਇਸ ਮਹੀਨੇ ਲਾਂਚ ਹੋਵੇਗੀ ਹੌਂਡਾ ਸਿਟੀ, ਇਨ੍ਹਾਂ ਵੱਡੀਆਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਕੰਪਨੀ ਨੇ ਜੂਨ 2019 ‘ਚ 8648 ਟਰੈਕਟਰ ਵੇਚੇ ਸਨ। ਇਸ ਤੋਂ ਇਲਾਵਾ ਸੋਨਾਲੀਕਾ ਟਰੈਕਟਰਾਂ ਦੀ ਵਿਕਰੀ ਨੇ ਵੀ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਨੇ ਜੂਨ 2019 ਦੇ ਮੁਕਾਬਲੇ ਘਰੇਲੂ ਮਾਰਕੀਟ ‘ਚ 55 ਪ੍ਰਤੀਸ਼ਤ ਵਧੇਰੇ ਵਿਕਰੀ ਹਾਸਲ ਕੀਤੀ ਹੈ। ਸੋਨਾਲੀਕਾ ਟਰੈਕਟਰਜ਼ ਨੇ ਜੂਨ 2020 ‘ਚ 13691 ਟਰੈਕਟਰ ਵੇਚੇ ਹਨ।
ਮਾਹਰ ਇਹ ਵੀ ਮੰਨਦੇ ਹਨ ਕਿ ਵਿਕਰੀ ਦੀ ਗਤੀ ਸਿਰਫ ਪੇਂਡੂ ਭਾਰਤ ਤੋਂ ਹੀ ਵਧਣ ਦੀ ਉਮੀਦ ਹੈ। ਇਸ ਕੜੀ ਵਿੱਚ ਟਰੈਕਟਰਾਂ ਦੀ ਵਿਕਰੀ ਨੇ ਪਹਿਲਾਂ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਹੈ। ਮਾਹਰ ਮੰਨਦੇ ਹਨ ਕਿ ਹਾੜ੍ਹੀ ਦੀ ਚੰਗੀ ਫ਼ਸਲ ਹੋਣ ਕਾਰਨ ਇਸ ਵਾਰ ਕਿਸਾਨਾਂ ਕੋਲ ਨਕਦੀ ਮੌਜੂਦ ਹੈ।
ਮਾਹਰ ਮੰਨਦੇ ਹਨ ਕਿ ਆਉਣ ਵਾਲੇ ਦਿਨਾਂ ‘ਚ ਪੇਂਡੂ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ ਤੇ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ‘ਚ ਸਭ ਤੋਂ ਮਹੱਤਵਪੂਰਨ ਯੋਗਦਾਨ ਸ਼ਹਿਰੀ ਭਾਰਤ ਦੀ ਤੁਲਣਾ ‘ਚ ਪੇਂਡੂ ਭਾਰਤ ਦਾ ਹੋਵੇਗਾ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement