Sunroof cars in India: ਸਨਰੂਫ (Sunroof) ਵਾਲੀਆਂ ਕਾਰਾਂ ਦਾ ਰੁਝਾਨ ਵਧ ਰਿਹਾ ਹੈ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਨਰੂਫ ਵਾਲੀਆਂ ਕਾਰਾਂ ਮਹਿੰਗੀਆਂ ਹੁੰਦੀਆਂ ਹਨ। ਜੇਕਰ ਤੁਸੀਂ ਸਸਤੀ ਸਨਰੂਫ ਵਾਲੀ ਕਾਰ ਲੱਭ ਰਹੇ ਹੋ, ਤਾਂ ਅਸੀਂ ਤੁਹਾਨੂੰ ਕੁਝ ਐਸੀਆਂ ਕਾਰਾਂ ਬਾਰੇ ਦੱਸਦੇ ਹਾਂ ਜੋ ਭਾਰਤ 'ਚ ਘੱਟ ਕੀਮਤ 'ਤੇ ਸਨਰੂਫ ਵੀ ਦਿੰਦੀਆਂ ਹਨ। ਇਨ੍ਹਾਂ ਵਿੱਚ ਮਹਿੰਦਰਾ XUV300, Ford EcoSport, Hyundai Venue, Kia Sonnet ਤੇ Tata Nexon ਵਰਗੀਆਂ ਕਾਰਾਂ ਸ਼ਾਮਲ ਹਨ।



TATA Nexon
Tata Nexon XM(S) 'ਚ ਸਨਰੂਫ ਮਿਲਦੀ ਹੈ। ਇਸ ਦੀ ਕੀਮਤ ਕਰੀਬ 8.86 ਲੱਖ ਰੁਪਏ ਹੈ। ਇਸ ਵਿੱਚ ਆਟੋ-ਫੋਲਡਿੰਗ, ਆਊਟਸਾਇਡ ਰਿਅਰਵਿਊ ਮਿਰਰ, ਰੇਨ-ਸੈਂਸਿੰਗ ਵਾਈਪਰ, ਆਟੋ ਹੈੱਡਲੈਂਪਸ ਅਤ 4-ਸਪੀਕਰ ਹਰਮਨ ਸਾਊਂਡ ਸਿਸਟਮ ਦੇ ਮਿਲਦੇ ਹਨ।

Kia Sonet
Kia Sonet SUV ਕਾਰ ਹੈ ਜੋ ਬਹੁਤ ਵਧੀਆ ਦਿਖਾਈ ਦਿੰਦੀ ਹੈ। ਇਸ 'ਚ ਸਨਰੂਫ ਫੀਚਰ ਵੀ ਹੈ। ਸਨਰੂਫ ਕਾਰ HTX ਵੇਰੀਐਂਟ 'ਚ ਉਪਲਬਧ ਹੈ। ਇਸ ਦੀ ਕੀਮਤ ਕਰੀਬ 8.70 ਲੱਖ ਰੁਪਏ ਹੈ। ਕਾਰ ਨੂੰ ਵੇਨਿਊ ਪਲੇਟਫਾਰਮ 'ਤੇ ਬਣਾਇਆ ਗਿਆ ਹੈ।

Hyundai i20
ਪੁਰਾਣੀ Hyundai i20 'ਚ ਸਨਰੂਫ ਨਹੀਂ ਸੀ। ਹਾਲਾਂਕਿ ਨਵੀਂ ਜਨਰੇਸ਼ਨ ਹੁੰਡਈ i20 'ਚ ਸਨਰੂਫ ਦੀ ਪੇਸ਼ਕਸ਼ ਕੀਤੀ ਗਈ ਹੈ। ਸਨਰੂਫ ਵਾਲੀ Hyundai i20 ਦੀ ਕੀਮਤ ਲਗਭਗ 9.4 ਲੱਖ ਰੁਪਏ ਹੈ।

Hyundai Venue
ਸਨਰੂਫ ਫੀਚਰ Hyundai Venue 'ਚ ਉਪਲੱਬਧ ਹੈ। ਸਨਰੂਫ ਦੇ ਨਾਲ Hyundai Venue ਦੀ ਕੀਮਤ ਲਗਭਗ 9.97 ਲੱਖ ਰੁਪਏ ਹੈ। Hyundai Venue ਦੀ ਵਿਕਰੀ ਸ਼ਾਨਦਾਰ ਰਹੀ ਹੈ। ਇਹ ਕਾਰ ਪੈਟਰੋਲ ਅਤੇ ਡੀਜ਼ਲ ਵੇਰੀਐਂਟ 'ਚ ਉਪਲੱਬਧ ਹੈ।

Mahindra XUV300
ਮਹਿੰਦਰਾ XUV300 ਇੱਕ SUV ਕਾਰ ਹੈ। ਅਪਡੇਟ ਕੀਤੀ ਕਾਰ 'ਚ ਸਨਰੂਫ ਫੀਚਰ ਜੋੜਿਆ ਗਿਆ ਹੈ। ਸਨਰੂਫ ਦੇ ਨਾਲ ਇਸ ਕਾਰ ਦੀ ਕੀਮਤ ਕਰੀਬ 9.9 ਲੱਖ ਰੁਪਏ ਹੈ। ਇਹ ਕਾਰ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਆਉਂਦੀ ਹੈ।

Ford EcoSport
ਫੋਰਡ ਈਕੋਸਪੋਰਟ ਵਿੱਚ ਸਨਰੂਫ ਦਾ ਵਿਕਲਪ ਵੀ ਉਪਲਬਧ ਹੈ। ਇਹ ਫੀਚਰ ਈਕੋਸਪੋਰਟ ਦੇ ਟਾਈਟੇਨੀਅਮ ਵੇਰੀਐਂਟ 'ਚ ਦਿੱਤਾ ਗਿਆ ਹੈ। ਕਾਰ ਦੇ ਸ਼ੁਰੂਆਤੀ ਵੇਰੀਐਂਟ ਦੀ ਕੀਮਤ ਲਗਭਗ 8.20 ਲੱਖ ਰੁਪਏ ਹੈ, ਜੋ ਲਗਪਗ 11.70 ਲੱਖ ਰੁਪਏ ਤੱਕ ਜਾਂਦੀ ਹੈ।


 

 

 


Car loan Information:

Calculate Car Loan EMI