Hero Splendor Plus: ਖੁਸ਼ਖਬਰੀ! ਸਿਰਫ 10 ਹਜ਼ਾਰ 'ਚ ਘਰ ਲੈ ਜਾਓ ਨਵਾਂ ਨਕੋਰ ਸਪਲੈਂਡਰ
ਜੇਕਰ ਤੁਸੀਂ ਵੀ Hero Splendor Plus ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਪਰ ਤੁਹਾਡਾ ਬਜਟ ਸੀਮਤ ਹੈ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਹੁਣ ਤੁਸੀਂ ਇਸ ਬਾਈਕ ਨੂੰ ਸਿਰਫ 10,000 ਰੁਪਏ ਦੇ ਕੇ ਘਰ ਲਿਜਾ ਸਕਦੇ ਹੋ।
Hero Splendor Plus on EMI: ਜੇਕਰ ਤੁਸੀਂ ਵੀ Hero Splendor Plus ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਪਰ ਤੁਹਾਡਾ ਬਜਟ ਸੀਮਤ ਹੈ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਹੁਣ ਤੁਸੀਂ ਇਸ ਬਾਈਕ ਨੂੰ ਸਿਰਫ 10,000 ਰੁਪਏ ਦੇ ਕੇ ਘਰ ਲਿਜਾ ਸਕਦੇ ਹੋ। ਭਾਵ 10 ਹਜ਼ਾਰ ਦੀ ਡਾਊਨ ਪੇਮੈਂਟ ਕਰਕੇ ਬਾਕੀ ਪੇਮੈਂਟ ਹਰ ਮਹੀਨੇ ਇੱਕ ਨਿਸ਼ਚਿਤ EMI ਰਾਹੀਂ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਹੀਰੋ ਸਪਲੈਂਡਰ ਨੂੰ ਘਰ ਲਿਆਉਣ ਲਈ ਤੁਹਾਨੂੰ ਕਿੰਨੀ EMI ਅਦਾ ਕਰਨੀ ਪਵੇਗੀ ਤੇ ਇਸ ਦੇ ਨਾਲ ਤੁਹਾਨੂੰ ਕਿੰਨਾ ਵਿਆਜ ਦੇਣਾ ਪਵੇਗਾ।
Hero Splendor Plus ਦੀ ਸ਼ੁਰੂਆਤੀ ਕੀਮਤ 76,356 ਰੁਪਏ ਹੈ। ਜੇਕਰ ਤੁਸੀਂ ਇਸ ਨੂੰ ਪੰਜਾਬ ਵਿੱਚ ਖਰੀਦਦੇ ਹੋ, ਤਾਂ ਤੁਹਾਨੂੰ 7,608 ਰੁਪਏ RTO ਖਰਚਾ ਤੇ 6,109 ਰੁਪਏ ਇੰਸ਼ੋਰੈਂਸ ਦਾ ਦੇਣਾ ਹੋਵੇਗਾ। ਇਨ੍ਹਾਂ ਵਾਧੂ ਖਰਚਿਆਂ ਦੇ ਨਾਲ ਬਾਈਕ ਦੀ ਆਨ-ਰੋਡ ਕੀਮਤ ਲਗਪਗ 90,073 ਰੁਪਏ ਹੋ ਜਾਂਦੀ ਹੈ।
ਤੁਸੀਂ EMI 'ਤੇ ਬਾਈਕ ਕਿਵੇਂ ਖਰੀਦ ਸਕਦੇ ਹੋ?
ਹੁਣ ਗੱਲ ਕਰੀਏ EMI ਦੀ ਤਾਂ ਜੇਕਰ ਤੁਸੀਂ 10,000 ਰੁਪਏ ਦੀ ਡਾਊਨ ਪੇਮੈਂਟ ਕਰਕੇ ਹੀਰੋ ਸਪਲੈਂਡਰ ਪਲੱਸ ਨੂੰ ਘਰ ਲਿਆਉਂਦੇ ਹੋ, ਤਾਂ ਤੁਹਾਨੂੰ 80,073 ਰੁਪਏ ਦੀ ਬਾਕੀ ਰਕਮ ਲਈ ਲੋਨ ਲੈਣਾ ਹੋਵੇਗਾ। ਜੇਕਰ ਇਸ ਲੋਨ 'ਤੇ 10 ਫੀਸਦੀ ਸਾਲਾਨਾ ਵਿਆਜ ਦਰ ਵਸੂਲੀ ਜਾਂਦੀ ਹੈ, ਤਾਂ ਤੁਹਾਨੂੰ 36 ਮਹੀਨਿਆਂ ਲਈ ਹਰ ਮਹੀਨੇ ਲਗਪਗ 2,584 ਰੁਪਏ ਦੀ EMI ਅਦਾ ਕਰਨੀ ਪਵੇਗੀ।
ਇਸ ਤਰ੍ਹਾਂ ਕੁੱਲ ਮਿਲਾ ਕੇ ਤੁਹਾਨੂੰ 93,014 ਰੁਪਏ ਅਦਾ ਕਰਨੇ ਪੈਣਗੇ। ਇਸ ਤਿੰਨ ਸਾਲਾਂ ਦੀ ਮਿਆਦ ਵਿੱਚ ਤੁਹਾਨੂੰ ਲਗਪਗ 12,941 ਰੁਪਏ ਵਿਆਜ ਵਜੋਂ ਅਦਾ ਕਰਨੇ ਪੈਣਗੇ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ EMI ਗਣਨਾ ਇੱਕ ਅਨੁਮਾਨਿਤ ਮੁੱਲ ਹੈ।
ਨਜ਼ਦੀਕੀ ਡੀਲਰਸ਼ਿਪ ਨਾਲ ਸੰਪਰਕ ਕਰੋ
ਅਸਲ EMI ਰਕਮ ਤੁਹਾਡੇ ਦੁਆਰਾ ਚੁਣੀ ਗਈ ਡੀਲਰਸ਼ਿਪ, ਸਥਾਨ ਤੇ ਵਿਸ਼ੇਸ਼ ਪੇਸ਼ਕਸ਼ਾਂ 'ਤੇ ਨਿਰਭਰ ਹੋ ਸਕਦੀ ਹੈ। ਇਸ ਤੋਂ ਇਲਾਵਾ ਲੋਨ 'ਤੇ ਵਿਆਜ ਦਰ ਤੁਹਾਡੇ CIBIL ਸਕੋਰ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਵਧੇਰੇ ਸਹੀ ਜਾਣਕਾਰੀ ਲਈ, ਤੁਸੀਂ ਆਪਣੀ ਨਜ਼ਦੀਕੀ ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।