ਪੜਚੋਲ ਕਰੋ
Advertisement
ਟਾਟਾ ਦੀ ਕਿਫਾਇਤੀ ਕਾਰ ਜੋ ਹੈ ਸੈਫਟੀ ‘ਚ ਬੈਸਟ ਹੋ ਸਕਦੀ ਹੈ ਤੁਹਾਡੀ, ਈਐਮਆਈ ਸਿਰਫ 4,999 ਰੁਪਏ
ਟਾਟਾ ਮੋਟਰਸ ਇਸ ਸਮੇਂ ਟਾਟਾ ਟਿਆਗੋ ਦੀ ਖਰੀਦ 'ਤੇ ਸ਼ਾਨਦਾਰ ਆਫਰ ਦੇ ਰਹੀ ਹੈ। ਟਾਟਾ ਮੋਟਰਜ਼ ਇਸ ਹੈਚਬੈਕ ‘ਤੇ ਲੌਕਡਾਊਨ ਕਾਰਨ ਕਾਰਾਂ ਦੀ ਘੱਟ ਵਿਕਰੀ ਵਧਾਉਣ ਲਈ ਛੋਟ ਦਾ ਆਫਰ ਦੇ ਰਹੀ ਹੈ।
ਨਵੀਂ ਦਿੱਲੀ: ਟਾਟਾ ਮੋਟਰਸ ਇਸ ਸਮੇਂ ਟਾਟਾ ਟਿਆਗੋ ਦੀ ਖਰੀਦ 'ਤੇ ਸ਼ਾਨਦਾਰ ਆਫਰ ਦੇ ਰਹੀ ਹੈ। ਟਾਟਾ ਮੋਟਰਜ਼ ਇਸ ਹੈਚਬੈਕ ‘ਤੇ ਲੌਕਡਾਊਨ ਕਾਰਨ ਕਾਰਾਂ ਦੀ ਘੱਟ ਵਿਕਰੀ ਵਧਾਉਣ ਲਈ ਛੋਟ ਦਾ ਆਫਰ ਦੇ ਰਹੀ ਹੈ। ਜੇ ਤੁਸੀਂ ਟਾਟਾ ਟਿਆਗੋ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਇਸ ਕਾਰ ਦੇ ਫੀਚਰਸ, ਡਾਈਮੈਂਸ਼ਨਜ਼, ਸਪੈਸੀਫਿਕੇਸ਼ਨ ਅਤੇ ਕੀਮਤ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।
ਫੀਚਰਸ ਅਤੇ ਕੀਮਤ: ਆਫਰਸ ਦੀ ਗੱਲ ਕਰੀਏ ਤਾਂ ਕੰਪਨੀ ਟਾਟਾ ਟਿਆਗੋ ਨੂੰ ਸਿਰਫ 4,999 ਰੁਪਏ ਦੇ ਮਹੀਨੇਵਾਰ ਈਐਮਆਈ 'ਤੇ ਖਰੀਦਣ ਦਾ ਮੌਕਾ ਦੇ ਰਹੀ ਹੈ। ਇਸ ਆਫਰ ਨਾਲ ਜਿੱਥੇ ਲੋਕ ਇਸ ਸਮੇਂ ਪੈਸੇ ਦੀ ਘਾਟ ਝੱਲ ਰਹੇ ਹਨ, ਤਾਂ ਘੱਟ ਈਐਮਆਈ ‘ਤੇ ਕਾਰ ਖਰੀਦਣਾ ਸੌਖਾ ਹੋ ਜਾਵੇਗਾ। ਕੀਮਤ ਦੀ ਗੱਲ ਕਰੀਏ ਤਾਂ ਟਾਟਾ ਟਿਆਗੋ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 4,60,000 ਰੁਪਏ ਹੈ।
ਪਾਵਰ ਅਤੇ ਸਪੈਸੀਫਿਕੇਸ਼ਨ: ਪਾਵਰ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਟਾਟਾ ਟਿਆਗੋ 'ਚ 1199cc ਦਾ ਇੰਜਣ ਹੈ ਜੋ 6000 ਆਰਪੀਐਮ' ਤੇ 84.48 ਐਚਪੀ ਪਾਵਰ ਅਤੇ 3300 ਆਰਪੀਐਮ 'ਤੇ 113 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਦੇ ਮਾਮਲੇ ਵਿਚ ਇਸ ਇੰਜਣ ਨੂੰ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਅਤੇ 5 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ। ਜੇਕਰ ਅਸੀਂ ਸੁਰੱਖਿਆ ਦੀ ਗੱਲ ਕਰੀਏ ਤਾਂ ਟਾਟਾ ਟਿਆਗੋ ਨੂੰ ਸੇਫਟੀ ਵਿੱਚ ਗਲੋਬਲ ਐਨਸੀਏਪੀ ਵਿੱਚ 5 ਚੋਂ 4 ਸਟਾਰ ਦਿੱਤੇ ਗਏ ਹਨ।
ਡਾਈਮੈਂਸ਼ਨਜ਼, ਬ੍ਰੇਕਿੰਗ ਪ੍ਰਣਾਲੀ ਅਤੇ ਸਸਪੈਂਸ਼ਨ: ਡਾਈਮੈਂਸ਼ਨਜ਼ ਦੇ ਲਿਹਾਜ਼ ਨਾਲ ਟਾਟਾ ਟਿਆਗੋ ਦੀ ਲੰਬਾਈ 3746 ਮਿਲੀਮੀਟਰ, ਚੌੜਾਈ 1647 ਮਿਲੀਮੀਟਰ, ਉਚਾਈ 1535 ਮਿਲੀਮੀਟਰ, ਗ੍ਰਾਉਂਡ ਕਲੀਅਰੈਂਸ 2400 ਮਿਲੀਮੀਟਰ, ਵ੍ਹੀਲਬੇਸ 170 ਮਿਲੀਮੀਟਰ, ਭਾਰ 1030-1080 ਕਿਲੋ ਅਤੇ ਫਿਊਲ ਟੈਂਕ ਦੀ ਸਮਰੱਥਾ 35 ਲੀਟਰ ਹੈ। ਬ੍ਰੇਕਿੰਗ ਪ੍ਰਣਾਲੀ ਦੀ ਗੱਲ ਕਰੀਏ ਤਾਂ ਟਾਟਾ ਟਿਆਗੋ ਦੇ ਅਗਲੇ ਪਾਸੇ ਡਿਸਕ ਬ੍ਰੇਕ ਹੈ ਅਤੇ ਪਿਛਲੇ ਪਾਸੇ ਡ੍ਰਮ ਬ੍ਰੇਕ ਹੈ।
ਜਦਕਿ ਸਸਪੈਂਸ਼ਨ ਦੇ ਰੂਪ ਵਿੱਚ, ਟਿਆਗੋ ਫਰੰਟ ਇੰਡੀਪੈਂਡੇਂਟ, ਲੋਅਰ ਵਿਸ਼ਬੋਨ, ਮੈਕਰਫਰਜ਼ਨ (ਡਿਊਲ ਪਾਥ) ਸਟ੍ਰਟ ਟਾਈਪ ਸਸਪੈਂਸ਼ਨ ਅਤੇ ਰੀਅਰ ਬੀਮ ਸਸਪੈਂਸ਼ਨ ਹਾਈਡ੍ਰੌਲਿਕ ਸ਼ੌਕ ਦੇ ਨਾਲ ਟਵਿਸਟ ਬੀਮ ਸਸਪੈਂਸ਼ਨ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement