ਪੜਚੋਲ ਕਰੋ

Electric Plane: ਈ-ਕਾਰ, ਈ-ਸਕੂਟਰ ਤੋਂ ਬਾਅਦ ਹੁਣ ਈ-ਏਰੋਪਲੇਨ, ਦੁਨੀਆ ਦੇ ਪਹਿਲਾ ਇਲੈਕਟ੍ਰਿਕ ਜਹਾਜ਼ ਐਲਿਸ ਨੇ ਭਰੀ ਉਡਾਣ

Electric Plane Alice: ਦੁਨੀਆ ਦੇ ਪਹਿਲੇ ਇਲੈਕਟ੍ਰਿਕ ਜਹਾਜ਼ ਐਲਿਸ ਨੇ ਵਾਸ਼ਿੰਗਟਨ ਦੇ ਗ੍ਰਾਂਟ ਕਾਉਂਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਇਹ ਜਹਾਜ਼ 480 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦਾ ਹੈ, ਅਤੇ 400 ਕਿਲੋਮੀਟਰ...

First Electric Plane Alice: ਈਵੀ ਦੇ ਇਸ ਦੌਰ ਵਿੱਚ, ਹੁਣ ਤੱਕ ਅਸੀਂ ਈ-ਸਕੂਟਰ, ਈ-ਕਾਰ, ਈ-ਸਾਈਕਲ ਬਾਰੇ ਸੁਣਦੇ ਆਏ ਹਾਂ। ਪਰ ਹੁਣ ਇਲੈਕਟ੍ਰਿਕ ਜਹਾਜ਼ ਵੀ ਆ ਗਿਆ ਹੈ ਅਤੇ ਦੁਨੀਆ ਦੇ ਪਹਿਲੇ ਇਲੈਕਟ੍ਰਿਕ ਜਹਾਜ਼ ਨੇ ਆਪਣੀ ਪਹਿਲੀ ਉਡਾਣ ਸਫਲਤਾਪੂਰਵਕ ਪੂਰੀ ਕਰ ਲਈ ਹੈ। ਇਜ਼ਰਾਈਲ ਦੇ ਏਵੀਏਸ਼ਨ ਏਅਰਕ੍ਰਾਫਟ ਦੁਆਰਾ ਬਣਾਏ ਗਏ ਇਸ ਆਲ-ਇਲੈਕਟ੍ਰਿਕ ਜਹਾਜ਼ ਨੂੰ ਐਲਿਸ ਵਜੋਂ ਜਾਣਿਆ ਜਾਂਦਾ ਹੈ। ਇਸ ਜ਼ੀਰੋ ਐਮੀਸ਼ਨ ਏਅਰਪਲੇਨ ਨੇ ਵਾਸ਼ਿੰਗਟਨ ਦੇ ਗ੍ਰਾਂਟ ਕਾਉਂਟੀ ਇੰਟਰਨੈਸ਼ਨਲ ਏਅਰਪੋਰਟ ਤੋਂ ਆਪਣੀ ਪਹਿਲੀ ਉਡਾਣ ਭਰੀ। ਇਸ ਦੌਰਾਨ ਇਹ 8 ਮਿੰਟ ਤੱਕ ਸੁਰੱਖਿਅਤ ਹਵਾ 'ਚ ਰਿਹਾ ਅਤੇ ਇਸ ਤੋਂ ਬਾਅਦ ਸਾਧਾਰਨ ਲੈਂਡਿੰਗ ਕੀਤੀ।

ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਰਫਤਾਰ 480 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਵਿੱਚ ਨੌਂ ਲੋਕ ਸਫ਼ਰ ਕਰ ਸਕਦੇ ਹਨ ਅਤੇ ਇਹ 250 ਨੌਟੀਕਲ ਮੀਲ ਯਾਨੀ ਕਰੀਬ 400 ਕਿਲੋਮੀਟਰ ਦੀ ਦੂਰੀ ਨੂੰ ਤੈਅ ਸਕਦਾ ਹੈ। ਇਸ ਨੂੰ ਦੋ ਘੰਟੇ ਤੱਕ ਆਸਾਨੀ ਨਾਲ ਉਡਾਇਆ ਜਾ ਸਕਦਾ ਹੈ। ਜਹਾਜ਼ ਨੂੰ 2500 ਪੌਂਡ ਯਾਨੀ ਲਗਭਗ 1100 ਕਿਲੋਗ੍ਰਾਮ ਭਾਰ ਨਾਲ ਉਡਾਇਆ ਜਾ ਸਕਦਾ ਹੈ।

ਆਪਣੀ ਪਹਿਲੀ ਹੀ ਉਡਾਣ ਵਿੱਚ ਐਲਿਸ ਨੇ 3500 ਫੁੱਟ ਦੀ ਉਚਾਈ ਨੂੰ ਛੂਹਿਆ ਅਤੇ ਇਸ ਦੌਰਾਨ ਕਈ ਮਹੱਤਵਪੂਰਨ ਡੇਟਾ ਵੀ ਇਕੱਤਰ ਕੀਤਾ ਗਿਆ। ਇਹ ਡੇਟਾ ਏਅਰਕ੍ਰਾਫਟ ਦੀ ਵਪਾਰਕ ਵਰਤੋਂ ਬਾਰੇ ਸੀ, ਤਾਂ ਜੋ ਇਹ ਜਾਣਿਆ ਜਾ ਸਕੇ ਕਿ ਇਸ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ।

ਏਵੀਏਸ਼ਨ ਏਅਰਕ੍ਰਾਫਟ ਕੰਪਨੀ ਦੇ ਪ੍ਰਧਾਨ ਅਤੇ ਸੀਈਓ ਗ੍ਰੇਗਰੀ ਡੇਵਿਸ ਨੇ ਕਿਹਾ ਕਿ ਇਹ ਇਤਿਹਾਸ ਰਚਿਆ ਗਿਆ ਹੈ। ਜਦੋਂ ਤੋਂ ਅਸੀਂ ਪਿਸਟਨ ਇੰਜਣ ਤੋਂ ਟਰਬਾਈਨ ਇੰਜਣ ਵਿੱਚ ਸ਼ਿਫਟ ਹੋਏ ਹਾਂ ਉਦੋਂ ਤੋਂ ਹੀ ਹਵਾਬਾਜ਼ੀ ਤਕਨਾਲੋਜੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਹ 1950 ਵਿੱਚ ਹੋਇਆ ਸੀ ਜਦੋਂ ਇਹ ਨਵੀਂ ਤਕਨੀਕ ਆਈ ਸੀ ਅਤੇ ਉਦੋਂ ਤੋਂ ਹੁਣ ਤੱਕ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ।

ਕੰਪਨੀ ਏਅਰਕ੍ਰਾਫਟ ਦੇ ਤਿੰਨ ਵੇਰੀਐਂਟਸ 'ਤੇ ਕੰਮ ਕਰ ਰਹੀ ਹੈ। ਜੋ ਕਿ ਇਸ ਸਮੇਂ ਪ੍ਰੋਟੋਟਾਈਪ ਪੜਾਅ ਵਿੱਚ ਹੈ। ਇਸ ਵਿੱਚ ਇੱਕ ਕਾਰਗੋ ਵੇਰੀਐਂਟ ਹੈ, ਦੂਜਾ 9 ਸੀਟਰ ਅਤੇ ਤੀਜਾ ਕਾਰਗੋ ਵਾਲਾ 6 ਸੀਟਰ ਵੇਰੀਐਂਟ ਹੈ। ਇਨ੍ਹਾਂ ਸਾਰੇ ਵੇਰੀਐਂਟਸ ਵਿੱਚ ਦੋ ਕਰੂ ਮੈਂਬਰਾਂ ਲਈ ਵੀ ਥਾਂ ਹੋਵੇਗੀ। ਐਲਿਸ 'ਚ 640 kW ਦੀ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ।

DHL ਐਕਸਪ੍ਰੈਸ ਨੇ ਏਅਰਕ੍ਰਾਫਟ ਬਣਾਉਣ ਤੋਂ ਪਹਿਲਾਂ ਕੰਪਨੀ ਨਾਲ ਇਸ ਦੇ ਲਈ ਸੌਦਾ ਕੀਤਾ ਹੈ ਅਤੇ ਹੁਣ ਕੰਪਨੀ DHL ਨੂੰ 12 ਐਲਿਸ ਸਪਲਾਈ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ DHL ਦੁਨੀਆ ਦੀ ਸਭ ਤੋਂ ਵੱਡੀ ਕਾਰਗੋ ਮੂਵਿੰਗ ਕੰਪਨੀ ਹੈ।

ਐਲਿਸ ਵਿੱਚ 9 ਲੋਕ ਯਾਤਰਾ ਕਰ ਸਕਦੇ ਹਨ। ਜਹਾਜ਼ ਨੂੰ 2500 ਪੌਂਡ ਯਾਨੀ ਲਗਭਗ 1100 ਕਿਲੋਗ੍ਰਾਮ ਭਾਰ ਨਾਲ ਉਡਾਇਆ ਜਾ ਸਕਦਾ ਹੈ। ਇਸ ਦੇ ਤਿੰਨ ਵੇਰੀਐਂਟਸ ਦੇ ਪ੍ਰੋਟੋਟਾਈਪ 'ਤੇ ਕੰਮ ਚੱਲ ਰਿਹਾ ਹੈ।

ਟਾਪ ਹੈਡਲਾਈਨ

Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ
ਮਹਿੰਗਾਈ ਦਾ ਵੱਡਾ ਝਟਕਾ, 1 ਅਕਤੂਬਰ ਤੋਂ 62 ਰੁਪਏ ਮਹਿੰਗਾ ਹੋਇਆ LPG ਸਿਲੰਡਰ
ਮਹਿੰਗਾਈ ਦਾ ਵੱਡਾ ਝਟਕਾ, 1 ਅਕਤੂਬਰ ਤੋਂ 62 ਰੁਪਏ ਮਹਿੰਗਾ ਹੋਇਆ LPG ਸਿਲੰਡਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਕਤੂਬਰ 2026
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
Embed widget