ਪੜਚੋਲ ਕਰੋ
Advertisement
ਹੁਣ ਚਲਾਓ Harley Davidson ਦੀ ਇਲੈਕਟ੍ਰਿਕ ਸਾਈਕਲ, ਜਾਣੋ ਇਸ ਦੀਆਂ ਖਾਸੀਅਤਾਂ
ਇਸ ਇਲੈਕਟ੍ਰਿਕ ਬਾਈਕ ਦੀ ਵਿਕਰੀ ਅਗਲੇ ਸਾਲ ਮਾਰਚ ਤੋਂ ਸ਼ੁਰੂ ਹੋ ਸਕਦੀ ਹੈ। Serial 1 eCycle ਦੀ ਰਾਈਡ ਲੰਬੀ, ਤੇਜ਼ ਤੇ ਅਸਾਨ ਹੋਵੇਗੀ, ਜੋ ਸ਼ਹਿਰੀ ਸਫਰ ਲਈ ਵਧੀਆ ਆਪਸ਼ਨ ਸਾਬਤ ਹੋ ਸਕਦੀ ਹੈ।
ਨਵੀਂ ਦਿੱਲੀ: ਹਾਰਲੇ ਡੇਵਿਡਸਨ ਨੇ ਇੱਕ ਇਲੈਕਟ੍ਰਿਕ ਸਾਈਕਲ ਵਰਗੀ ਬਾਈਕ ਬਾਜ਼ਾਰ ਵਿੱਚ ਪੇਸ਼ ਕੀਤੀ ਹੈ। ਇਸ ਦਾ ਡਿਜ਼ਾਇਨ ਬਿਲਕੁਲ ਸਾਈਕਲ ਵਰਗਾ ਹੈ। ਹਾਰਲੇ ਡੇਵਿਡਸਨ e Bike ਡਵੀਜ਼ਨ ਦਾ ਨਾਂ Serial 1 eCycle ਕੰਪਨੀ ਰੱਖ ਸਕਦੀ ਹੈ। ਸਾਲ 1903 ਵਿੱਚ ਹਾਰਲੇ ਡੇਵਿਸਨ ਦੀ ਸਭ ਤੋਂ ਪੁਰਾਣੀ ਮੋਟਰਸਾਈਕਲ ਦਾ ਨਾਂ Serial Number One ਸੀ। ਇਸ ਸਾਈਕਲ ਲਈ ਵੱਖਰੀ ਟੀਮ ਬਣਾਈ ਗਈ ਹੈ ਜੋ ਇਸ ਨੂੰ ਤਿਆਰ ਕਰੇਗੀ।
ਮਾਰਚ 2021 ਤੋਂ ਸ਼ੁਰੂ ਹੋ ਸਕਦੀ ਵਿਕਰੀ:
ਮੰਨਿਆ ਜਾਂਦਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਦੀ ਵਿਕਰੀ ਅਗਲੇ ਸਾਲ ਮਾਰਚ ਤੋਂ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਸਾਈਕਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਜਿਵੇਂ ਕਿ ਫੋਟੋ ਵਿਚ ਦਿਖਾਇਆ ਗਿਆ ਹੈ, Serial 1 eCycle 'ਚ ਚਿੱਟੇ ਟਾਇਰ ਦਿੱਤੇ ਗਏ ਹਨ। ਇਸ ਵਿੱਚ ਰਵਾਇਤੀ ਚੇਨ ਨਾਲ ਪੈਡਲ ਵੀ ਦਿੱਤੇ ਗਏ ਹਨ।
ਕੰਪਨੀ ਨੇ Serial 1 eCycle ਲਈ ਇੱਕ ਸਮਰਪਿਤ ਵੈਬਸਾਈਟ ਵੀ ਬਣਾਈ ਹੈ। ਹਾਰਲੇ ਡੇਵਿਡਸਨ ਸੀਰੀਅਲ 1 ਸਾਈਕਲ ਵੈਬਸਾਈਟ 'ਤੇ 16 ਨਵੰਬਰ ਤੱਕ ਕਾਉਂਟਡਾਊਨ ਟਾਈਮਰ ਹੈ। ਕੰਪਨੀ ਇਸ ਬਾਰੇ ਵਧੇਰੇ ਜਾਣਕਾਰੀ 16 ਨਵੰਬਰ ਨੂੰ ਸਾਂਝੀ ਕਰ ਸਕਦੀ ਹੈ।
ਹਾਰਲੇ ਭਾਰਤ ਤੋਂ ਨਹੀਂ ਜਾ ਰਹੀ:
ਦੱਸ ਦੇਈਏ ਕਿ ਕੁਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਸੀ ਕਿ ਹਾਰਲੇ ਡੇਵਿਡਸਨ ਭਾਰਤ ਛੱਡਣ ਦੀ ਤਿਆਰੀ ਕਰ ਰਹੇ ਹਨ, ਪਰ ਹੁਣ ਕੰਪਨੀ ਨੇ ਭਾਰਤੀ ਸਾਈਕਲ ਨਿਰਮਾਤਾ ਹੀਰੋ ਮੋਟੋਕਰਪ ਨਾਲ ਭਾਈਵਾਲੀ ਕੀਤੀ ਹੈ। ਹੁਣ ਹਾਰਲੇ ਭਾਰਤ ਵਿਚ ਹੀਰੋ ਮੋਟੋਕਾਰਪ ਨਾਲ ਕਾਰੋਬਾਰ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement