ਪੜਚੋਲ ਕਰੋ
Advertisement
ਲੌਕਡਾਊਨ ਦੌਰਾਨ ਕਾਰਾਂ ਨਹੀਂ ਵਿਕੀਆਂ ਪਰ ਟਰੈਕਟਰਾਂ ਦੀ ਖੂਬ ਵਿਕਰੀ
ਜਾਣੇ-ਪਛਾਣੇ ਖੇਤੀ ਉਪਕਰਣ ਨਿਰਮਾਤਾ ਐਸਕਾਰਟਸ ਨੇ ਸੋਮਵਾਰ ਨੂੰ ਮਈ ਮਹੀਨੇ ਦੀ ਵਿਕਰੀ ਰਿਪੋਰਟ ਜਾਰੀ ਕੀਤੀ। ਕੰਪਨੀ ਨੇ ਮਈ 2020 ਦੇ ਮਹੀਨੇ ਵਿਚ ਇਹ 3.4 ਪ੍ਰਤੀਸ਼ਤ ਦੀ ਗਿਰਾਵਟ ਨਾਲ ਟਰੈਕਟਰ ਦੀਆਂ 6594 ਇਕਾਈਆਂ ਵੇਚੀਆਂ।
ਨਵੀਂ ਦਿੱਲੀ: ਜਾਣੇ-ਪਛਾਣੇ ਖੇਤੀ ਉਪਕਰਣ ਨਿਰਮਾਤਾ ਐਸਕਾਰਟਸ ਨੇ ਸੋਮਵਾਰ ਨੂੰ ਮਈ ਮਹੀਨੇ ਦੀ ਵਿਕਰੀ ਰਿਪੋਰਟ ਜਾਰੀ ਕੀਤੀ। ਕੰਪਨੀ ਨੇ ਮਈ 2020 ਦੇ ਮਹੀਨੇ ਵਿਚ ਇਹ 3.4 ਪ੍ਰਤੀਸ਼ਤ ਦੀ ਗਿਰਾਵਟ ਨਾਲ ਟਰੈਕਟਰ ਦੀਆਂ 6594 ਇਕਾਈਆਂ ਵੇਚੀਆਂ। ਜੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪਿਛਲੇ ਮਹੀਨੇ ਦੀ ਵਿਕਰੀ ਦੀ ਤੁਲਨਾ ਕੀਤੀ ਜਾਵੇ, ਤਾਂ ਮਈ 2019 ਵਿੱਚ 6827 ਇਕਾਈਆਂ ਦੀ ਵਿਕਰੀ ਹੋਈ ਸੀ।
ਜੇ ਅਸੀਂ ਘਰੇਲੂ ਵਿਕਰੀ ਦੀ ਗੱਲ ਕਰੀਏ ਤਾਂ ਮਈ 2020 ‘ਚ 6,454 ਇਕਾਈਆਂ ਵੇਚੀਆਂ ਗਈਆਂ, ਜੋ ਮਈ 2019 ਵਿਚ 6,488 ਇਕਾਈਆਂ ਦੀ ਵਿਕਰੀ ਨਾਲੋਂ 0.5 ਪ੍ਰਤੀਸ਼ਤ ਘੱਟ ਹੈ। ਦੂਜੇ ਪਾਸੇ ਮਈ 2020 ਵਿਚ 140 ਇਕਾਈਆਂ ਦਾ ਨਿਰਯਾਤ ਕੀਤਾ ਗਿਆ ਸੀ, ਜੋ ਪਿਛਲੇ ਸਾਲ ਦੀ ‘ਚ ਨਿਰਯਾਤ 339 ਇਕਾਈਆਂ ਨਾਲੋਂ 58.7 ਪ੍ਰਤੀਸ਼ਤ ਘੱਟ ਸੀ। ਕੁਲ ਵਿਕਰੀ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਕੁੱਲ 6,594 ਇਕਾਈਆਂ ਵਿਕੀਆਂ ਜੋ ਪਿਛਲੇ ਸਾਲ ਮਈ ਮਹੀਨੇ ਵਿਚ 6,827 ਇਕਾਈਆਂ ਦੀ ਕੁੱਲ ਵਿਕਰੀ ਨਾਲੋਂ 3.4 ਪ੍ਰਤੀਸ਼ਤ ਘੱਟ ਸੀ।
ਪਹਿਲੀ ਤਿਮਾਹੀ ਦੇ ਪਹਿਲੇ ਦੋ ਮਹੀਨਿਆਂ ਵਿਚ ਕੰਪਨੀ ਨੇ ਘਰੇਲੂ ਬਜ਼ਾਰ ਵਿਚ 7067 ਟਰੈਕਟਰਾਂ ਦੀ ਵਿਕਰੀ ਕੀਤੀ। ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 11474 ਇਕਾਈਆਂ ਦੀ ਵਿਕਰੀ ਨਾਲੋਂ 38.4 ਪ੍ਰਤੀਸ਼ਤ ਘੱਟ ਸੀ। ਸਮੀਖਿਆ ਅਧੀਨ ਤਿਮਾਹੀ ਦੌਰਾਨ ਕੁਲ ਟਰੈਕਟਰਾਂ ਦੀ ਵਿਕਰੀ (ਘਰੇਲੂ+ਨਿਰਯਾਤ) 39.6 ਪ੍ਰਤੀਸ਼ਤ ਘਟ ਕੇ 7299 ਇਕਾਈ ਰਹਿ ਗਈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement