ਪੜਚੋਲ ਕਰੋ
Advertisement
ਪੈਟਰੋਲ-ਡੀਜ਼ਲ ਦੀ ਬਜਾਏ ਹੁਣ ਇਸ ਫ਼ਿਊਲ ਨਾਲ ਚੱਲਣਗੀਆਂ ਗੱਡੀਆਂ, ਇੱਕ ਲਿਟਰ ਦੀ ਕੀਮਤ ਹੋਵੇਗੀ ਸਿਰਫ਼ ਇੰਨੀ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਅਜਿਹੀ ਸਥਿਤੀ 'ਚ ਸਰਕਾਰ ਹੁਣ ਦੂਜਾ ਰਸਤਾ ਅਪਣਾਉਣ ਜਾ ਰਹੀ ਹੈ। ਦਰਅਸਲ ਕੇਂਦਰ ਸਰਕਾਰ ਅਗਲੇ ਕੁਝ ਦਿਨਾਂ 'ਚ ਆਟੋ ਮੋਬਾਈਲ ਇੰਡਸਟਰੀ 'ਚ ਫ਼ਲੈਕਸ-ਫਿਊਲ ਇੰਜਣ ਨੂੰ ਲਾਜ਼ਮੀ ਕਰ ਸਕਦੀ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦੇ ਅਨੁਸਾਰ ਇਸ ਫ਼ੈਸਲੇ ਨਾਲ ਨਾ ਸਿਰਫ਼ ਕਿਸਾਨਾਂ ਦੀ ਮਦਦ ਹੋਵੇਗੀ, ਸਗੋਂ ਲੋਕਾਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲੇਗੀ।
ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਅਜਿਹੀ ਸਥਿਤੀ 'ਚ ਸਰਕਾਰ ਹੁਣ ਦੂਜਾ ਰਸਤਾ ਅਪਣਾਉਣ ਜਾ ਰਹੀ ਹੈ। ਦਰਅਸਲ ਕੇਂਦਰ ਸਰਕਾਰ ਅਗਲੇ ਕੁਝ ਦਿਨਾਂ 'ਚ ਆਟੋ ਮੋਬਾਈਲ ਇੰਡਸਟਰੀ 'ਚ ਫ਼ਲੈਕਸ-ਫਿਊਲ ਇੰਜਣ ਨੂੰ ਲਾਜ਼ਮੀ ਕਰ ਸਕਦੀ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦੇ ਅਨੁਸਾਰ ਇਸ ਫ਼ੈਸਲੇ ਨਾਲ ਨਾ ਸਿਰਫ਼ ਕਿਸਾਨਾਂ ਦੀ ਮਦਦ ਹੋਵੇਗੀ, ਸਗੋਂ ਲੋਕਾਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲੇਗੀ।
ਇੰਨਾ ਲਾਭ ਹੋਵੇਗਾ
ਨਿਤਿਨ ਗਡਕਰੀ ਨੇ ਰੋਟਰੀ ਜ਼ਿਲ੍ਹਾ ਕਾਨਫ਼ਰੰਸ 2020-21 ਦੌਰਾਨ ਕਿਹਾ ਕਿ ਆਪਸ਼ਨਲ ਫਿਊਲ ਇਥਨੌਲ ਦੀ ਕੀਮਤ 60 ਤੋਂ 62 ਰੁਪਏ ਪ੍ਰਤੀ ਲਿਟਰ ਹੈ, ਜਦਕਿ ਦੇਸ਼ 'ਚ ਕਈ ਥਾਵਾਂ 'ਤੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਵੀ ਵੱਧ ਹੈ। ਅਜਿਹੀ ਸਥਿਤੀ 'ਚ ਇਥਨੌਲ ਦੀ ਵਰਤੋਂ ਨਾਲ ਦੇਸ਼ ਦੇ ਲੋਕਾਂ ਨੂੰ 30 ਤੋਂ 35 ਰੁਪਏ ਪ੍ਰਤੀ ਲਿਟਰ ਦਾ ਲਾਭ ਮਿਲੇਗਾ।
ਇਥਨੌਲ ਕੀ ਹੈ?
ਦੱਸ ਦੇਈਏ ਕਿ ਇਥਨੌਲ ਇਕ ਅਲਕੋਹਲ ਦੀ ਤਰ੍ਹਾਂ ਹੈ, ਜੋ ਪੈਟਰੋਲ 'ਚ ਮਿਲ ਕੇ ਫ਼ਿਊਲ ਵਜੋਂ ਵਰਤੀ ਜਾਂਦੀ ਹੈ। ਇਥਨੌਲ ਦਾ ਪ੍ਰੋਡਕਸ਼ਨ ਗੰਨੇ ਤੋਂ ਕੀਤਾ ਜਾਂਦਾ ਹੈ ਤੇ ਇਸ ਨੂੰ ਪੈਟਰੋਲ ਨਾਲ ਮਿਲਾ ਕੇ 35 ਫ਼ੀਸਦੀ ਤਕ ਕਾਰਬਨ ਮੋਨੋਆਕਸਾਈਡ ਘੱਟ ਕੀਤਾ ਜਾ ਸਕਦਾ ਹੈ। ਇਸ ਪੈਟਰੋਲ ਲਈ ਘੱਟ ਕੀਮਤ ਖਰਚ ਕਰਨੀ ਹੋਵੇਗੀ।
2023 ਤਕ ਟੀਚਾ ਹੋਵੇਗਾ ਪੂਰਾ
ਮਹੱਤਵਪੂਰਣ ਗੱਲ ਇਹ ਹੈ ਕਿ ਕੇਂਦਰ ਸਰਕਾਰ ਅਗਲੇ 2 ਸਾਲਾਂ 'ਚ ਪੈਟਰੋਲ 'ਚ 20 ਫ਼ੀਸਦੀ ਇਥਨੌਲ ਮਿਲਾਉਣ ਦੇ ਟੀਚੇ ਨੂੰ ਪੂਰਾ ਕਰਨਾ ਚਾਹੁੰਦੀ ਹੈ, ਜਿਸ ਕਾਰਨ ਦੇਸ਼ ਨੂੰ ਮਹਿੰਗੇ ਤੇਲ ਦੀ ਦਰਾਮਦ 'ਤੇ ਘੱਟ ਨਿਰਭਰ ਹੋਣਾ ਪਵੇਗਾ। ਪਹਿਲਾਂ ਸਰਕਾਰ ਨੇ ਇਸ ਨੂੰ 2025 ਤਕ ਪੂਰਾ ਕਰਨ ਦਾ ਟੀਚਾ ਮਿੱਥਿਆ ਸੀ, ਜਿਸ ਨੂੰ ਹੁਣ 2023 ਤਕ ਪੂਰਾ ਕਰਨ ਦੀ ਤਿਆਰੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement