ਪੜਚੋਲ ਕਰੋ
Advertisement
ਵਿਰਾਟ ਕੋਹਲੀ ਨੇ ਦੇਸ਼ ਦੀ ਪਹਿਲੀ Audi Q8 ਕਾਰ ਖਰੀਦੀ, ਕੀਮਤ ਉਡਾ ਦੇਵੇਗੀ ਹੋਸ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਡੀ ਕਿਊ 8 ਕਾਰ ਦੇ ਪਹਿਲੇ ਮਾਲਕ ਬਣੇ ਹਨ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਔਡੀ ਕਿਊ 8 ਕਾਰ ਦੇ ਪਹਿਲੇ ਮਾਲਕ ਬਣੇ ਹਨ। ਔਡੀ ਨੇ ਇਹ ਕਾਰ 15 ਜਨਵਰੀ ਨੂੰ ਲਾਂਚ ਕੀਤਾ ਸੀ। ਔਡੀ ਕਿਉ 8 ਦੀ ਕੀਮਤ 1.33 ਕਰੋੜ ਤੋਂ ਸ਼ੁਰੂ ਹੁੰਦੀ ਹੈ। ਵਿਰਾਟ ਕੋਹਲੀ ਦੀ ਇਸ ਕਾਰ ਨੂੰ ਖਰੀਦਣ 'ਤੇ ਸੋਸ਼ਲ ਮੀਡੀਆ 'ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੀ ਉਸ ਨੇ ਆਪਣੀ ਪਤਨੀ ਤੇ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਨੂੰ ਗਿਫਟ ਦੇਣ ਲਈ ਇਹ ਕਾਰ ਖਰੀਦੀ ਹੈ।
ਵਿਰਾਟ ਕੋਹਲੀ ਨੂੰ ਹਾਲ ਹੀ 'ਚ ਆਈਸੀਸੀ ਨੇ ਆਪਣੀ ਟੈਸਟ ਟੀਮ ਤੇ ਵਨਡੇ ਟੀਮ ਦਾ ਕਪਤਾਨ ਚੁਣਿਆ ਸੀ। ਵਿਰਾਟ ਕੋਹਲੀ ਨੂੰ ਸਪ੍ਰਿਟ ਆਫ਼ ਕ੍ਰਿਕਟ ਐਵਾਰਡ ਵੀ ਦਿੱਤਾ ਗਿਆ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੋਹਲੀ ਨੇ ਇੱਕ ਅਧਿਕਾਰਤ ਬਿਆਨ 'ਚ ਕਿਹਾ, "ਮੈਂ ਕਈ ਸਾਲਾਂ ਤੋਂ ਗਲਤ ਚੀਜ਼ਾਂ ਲਈ ਲੋਕਾਂ ਦੀ ਨਜ਼ਰ 'ਚ ਹੋਣ ਦੇ ਬਾਵਜੂਦ ਇਹ ਪੁਰਸਕਾਰ ਪ੍ਰਾਪਤ ਕਰਕੇ ਹੈਰਾਨ ਹਾਂ। ਇਹ ਸਦਭਾਵਨਾ ਦਾ ਇੱਕ ਹਿੱਸਾ ਹੈ, ਜੋ ਖਿਡਾਰੀਆਂ 'ਚ ਜ਼ਰੂਰ ਹੈ।"
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਓਵਲ ਮੈਦਾਨ 'ਤੇ ਸਟੀਵ ਸਮਿਥ 'ਤੇ ਦਰਸ਼ਕਾਂ ਵੱਲੋਂ ਕੀਤੀ ਜਾ ਰਹੇ ਦਾਅਵਿਆਂ ਦਾ ਵਿਰੋਧ ਕੀਤਾ ਤੇ ਸਮਿਥ ਦਾ ਸਨਮਾਨ ਕਰਨ ਲਈ ਕਿਹਾ। ਦੱਸ ਦੇਈਏ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਸ਼ੁੱਕਰਵਾਰ ਨੂੰ ਰਾਜਕੋਟ 'ਚ ਖੇਡਿਆ ਜਾਵੇਗਾ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement