Mahindra Thar Roxx EMI Calculator: ਮਹਿੰਦਰਾ Thar Roxx ਭਾਰਤ ਦੇ ਲੋਕਾਂ ਦੀ ਪਸੰਦੀਦਾ ਕਾਰਾਂ ਵਿੱਚੋਂ ਇੱਕ ਹੈ। Thar ਦਾ ਇਹ 5-ਦਰਵਾਜ਼ੇ ਵਾਲਾ ਮਾਡਲ ਅਗਸਤ 2024 ਵਿੱਚ ਮਾਰਕੀਟ ਵਿੱਚ ਲਾਂਚ ਕੀਤਾ ਗਿਆ। ਤਦ ਤੋਂ ਹੀ ਇਹ ਕਾਰ ਲੋਕਾਂ ਦੀ ਪਸੰਦੀਦਾ ਲਿਸਟ ਵਿੱਚ ਸ਼ਾਮਲ ਹੋ ਗਈ ਹੈ। ਮਹਿੰਦਰਾ Thar Roxx ਦੀ ਐਕਸ-ਸ਼ੋਰੂਮ ਕੀਮਤ 12.99 ਲੱਖ ਰੁਪਏ ਤੋਂ ਸ਼ੁਰੂ ਹੋਕੇ 23.09 ਲੱਖ ਰੁਪਏ ਤੱਕ ਜਾਂਦੀ ਹੈ। ਤੁਸੀਂ ਮਹਿੰਦਰਾ ਦੀ ਇਹ ਕਾਰ EMI 'ਤੇ ਵੀ ਖਰੀਦ ਸਕਦੇ ਹੋ।


ਹੋਰ ਪੜ੍ਹੋ : ਕੀਮਤ 21 ਲੱਖ ਤੋਂ ਵੀ ਘੱਟ! ਅਪ੍ਰੈਲ 'ਚ Tesla ਭਾਰਤ 'ਚ ਲਾਂਚ ਕਰ ਸਕਦੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ



Thar Roxx ਲਈ EMI ਪ੍ਰਕਿਰਿਆ


ਮਹਿੰਦਰਾ Thar Roxx ਦਾ ਸਭ ਤੋਂ ਸਸਤਾ ਮਾਡਲ MX1 RWD ਪੈਟਰੋਲ ਵੈਰੀਐਂਟ ਹੈ। ਇਸ ਗੱਡੀ ਦੀ ਆਨ-ਰੋਡ ਕੀਮਤ 15.20 ਲੱਖ ਰੁਪਏ ਹੈ। ਇਸ ਗੱਡੀ ਨੂੰ ਖਰੀਦਣ ਲਈ ਤੁਹਾਨੂੰ 13.68 ਲੱਖ ਰੁਪਏ ਦਾ ਲੋਨ ਲੈਣਾ ਪਵੇਗਾ। ਲੋਨ ਦੀ ਰਕਮ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦੀ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ ਚੰਗਾ ਹੈ, ਤਾਂ ਤੁਹਾਨੂੰ ਵੱਧ ਤੋਂ ਵੱਧ ਰਕਮ ਦਾ ਲੋਨ ਮਿਲ ਸਕਦਾ ਹੈ। ਬੈਂਕ ਇਸ ਲੋਨ 'ਤੇ ਵਿਆਜ ਲਗਾਉਂਦੀ ਹੈ, ਜਿਸ ਅਨੁਸਾਰ ਹਰ ਮਹੀਨੇ ਇੱਕ ਨਿਰਧਾਰਤ ਰਕਮ EMI ਵਜੋਂ ਬੈਂਕ ਵਿੱਚ ਜਮ੍ਹਾਂ ਕਰਵਾਉਣੀ ਪੈਂਦੀ ਹੈ।




  • ਮਹਿੰਦਰਾ ਥਾਰ ਰੌਕਸ ਦੇ ਇਸ ਵੈਰੀਐਂਟ ਨੂੰ ਖਰੀਦਣ ਲਈ ਤੁਹਾਨੂੰ 1.52 ਲੱਖ ਰੁਪਏ ਡਾਊਨ ਪੇਮੈਂਟ ਵਜੋਂ ਜਮ੍ਹਾ ਕਰਣੇ ਪੈਣਗੇ।

  • ਜੇਕਰ ਤੁਸੀਂ ਮਹਿੰਦਰਾ ਦੀ ਇਹ ਗੱਡੀ ਖਰੀਦਣ ਲਈ 4 ਸਾਲ ਲਈ ਲੋਨ ਲੈਂਦੇ ਹੋ ਅਤੇ ਬੈਂਕ ਇਸ ਲੋਨ 'ਤੇ 9% ਬਿਆਜ ਲਗਾਉਂਦੀ ਹੈ, ਤਾਂ ਹਰ ਮਹੀਨੇ ਲਗਭਗ 34,000 ਰੁਪਏ ਦੀ EMI ਦੇਣੀ ਪਵੇਗੀ।

  • ਜੇਕਰ ਲੋਨ 5 ਸਾਲ ਲਈ ਲਿਆ ਜਾਂਦਾ ਹੈ, ਤਾਂ 9% ਬਿਆਜ ਰੇਟ 'ਤੇ ਹਰ ਮਹੀਨੇ 28,400 ਰੁਪਏ ਦੀ EMI ਜਮ੍ਹਾਂ ਕਰਨੀ ਹੋਵੇਗੀ।

  • 6 ਸਾਲ ਲਈ ਲੋਨ ਲੈਣ ਦੀ ਸੂਰਤ ਵਿੱਚ ਤੁਹਾਨੂੰ ਹਰ ਮਹੀਨੇ 24,700 ਰੁਪਏ EMI ਦੇਣੀ ਪਵੇਗੀ।

  • 7 ਸਾਲ ਲਈ ਲੋਨ ਲੈਣ 'ਤੇ 9% ਬਿਆਜ ਰੇਟ 'ਤੇ ਹਰ ਮਹੀਨੇ ਲਗਭਗ 22,000 ਰੁਪਏ ਦੀ EMI ਭਰਨੀ ਪਵੇਗੀ।

  • ਥਾਰ ਰੌਕਸ ਲਈ ਲੋਨ ਲੈਣ 'ਤੇ EMI ਦੀ ਰਕਮ ਵੱਖ-ਵੱਖ ਬੈਂਕਾਂ ਦੀ ਨੀਤੀ ਦੇ ਅਨੁਸਾਰ ਵੱਖ ਹੋ ਸਕਦੀ ਹੈ। ਗੱਡੀ ਲੋਨ ਲੈਂਦੇ ਸਮੇਂ ਸਾਰੇ ਦਸਤਾਵੇਜ਼ ਧਿਆਨ ਨਾਲ ਪੜ੍ਹਣੇ ਜਰੂਰੀ ਹਨ।


 



 


 


Car loan Information:

Calculate Car Loan EMI