ਨਵੀਂ ਦਿੱਲੀ: ਅੱਜ-ਕੱਲ੍ਹ ਕਾਰ ਖਰੀਦਣਾ ਇੰਨਾ ਮੁਸ਼ਕਲ ਨਹੀਂ, ਜਿੰਨਾ ਕਾਰ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨਾ ਹੈ। ਸਹੀ ਸਮੇਂ 'ਤੇ ਕਾਰ ਦੀ ਸਰਵਿਸ ਕਰਵਾਉਣਾ, ਕਾਰ ਦੀ ਦੇਖਭਾਲ ਦਾ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਹੈ। ਅਜਿਹੀ ਸਥਿਤੀ 'ਚ ਜੇ ਤੁਸੀਂ ਕਾਰ ਦੀ ਲੰਬੀ ਉਮਰ ਚਾਹੁੰਦੇ ਹੋ ਤਾਂ ਤੁਹਾਨੂੰ ਕਾਰ ਸਰਵਿਸ ਤੇ ਦੇਖਭਾਲ ਦਾ ਸਭ ਤੋਂ ਵੱਧ ਧਿਆਨ ਰੱਖਣਾ ਪਵੇਗਾ।
ਇਸ ਨਾਲ ਕਾਰ ਨੂੰ ਮਾਈਲੇਜ਼ ਮਿਲੇਗੀ ਅਤੇ ਕਾਰ ਲੰਬੇ ਸਮੇਂ ਤਕ ਫਿਟ ਰਹੇਗੀ। ਕਾਰ ਦੀ ਸਹੀ ਦੇਖਭਾਲ ਨਾਲ ਉਸ 'ਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਅਜਿਹੇ 'ਚ ਤੁਹਾਨੂੰ ਲੰਬੇ ਸਫ਼ਰ 'ਚ ਵੀ ਮੁਸ਼ਕਲ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਰੱਖ-ਰਖਾਵ ਦੇ ਕੁਝ ਸੁਝਾਅ ਦੇਣ ਜਾ ਰਹੇ ਹਾਂ। ਇਨ੍ਹਾਂ ਦੀ ਪਾਲਣਾ ਕਰਕੇ ਤੁਸੀਂ ਆਪਣੀ ਕਾਰ ਨੂੰ ਲੰਬੇ ਸਮੇਂ ਲਈ ਫਿਟ ਰੱਖ ਸਕਦੇ ਹੋ। ਆਓ ਜਾਣਦੇ ਹਾਂ :-
1. ਕਾਰ ਨੂੰ ਲੰਬੇ ਸਮੇਂ ਤਕ ਫਿਟ ਰੱਖਣ ਲਈ ਸਮੇਂ-ਸਮੇਂ 'ਤੇ ਸਰਵਿਸ ਕਰਵਾਉਣਾ ਸਭ ਤੋਂ ਜ਼ਰੂਰੀ ਹੈ। ਇਹ ਬਹੁਤ ਵਾਰ ਹੁੰਦਾ ਹੈ ਜਦੋਂ ਅਸੀਂ ਨਵੀਂ ਕਾਰ ਸਰਵਿਸ ਕਰਵਾਉਣ ਤੋਂ ਗੁਰੇਜ਼ ਕਰਦੇ ਹਾਂ। ਲੋਕਾਂ ਨੂੰ ਲੱਗਦਾ ਹੈ ਕਿ ਕਾਰ ਬਿਲਕੁਲ ਨਵੀਂ ਹੈ, ਪਰ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਕਾਰ ਸਰਵਿਸ ਕਰਾਉਣ ਨਾਲ ਲਾਈਫ਼ ਵੱਧ ਜਾਂਦੀ ਹੈ ਤੇ ਜੇ ਤੁਹਾਡੀ ਕਾਰ ਪੁਰਾਣੀ ਹੈ ਤਾਂ ਤੁਹਾਨੂੰ ਸਰਵਿਸ 'ਚ ਬਿਲਕੁਲ ਵੀ ਦੇਰੀ ਨਹੀਂ ਕਰਨੀ ਚਾਹੀਦੀ। ਸਮੇਂ ਸਿਰ ਕਾਰ ਦੀ ਸਰਵਿਸ ਨਾ ਕਰਵਾਉਣ ਨਾਲ ਕਾਰ ਦਾ ਖਰਚਾ ਵੱਧਦਾ ਹੈ ਤੇ ਕਈ ਵਾਰ ਪੁਰਜ਼ੇ ਵੀ ਖਰਾਬ ਹੋ ਜਾਂਦੇ ਹਨ, ਜੋ ਕਿ ਤੁਹਾਨੂੰ ਕਿਸੇ ਵੀ ਸਮੇਂ ਮੁਸੀਬਤ 'ਚ ਪਾ ਸਕਦੇ ਹਨ।
2. ਕਾਰ ਨੂੰ ਫਿਟ ਰੱਖਣ ਲਈ ਸਮੇਂ-ਸਮੇਂ 'ਤੇ ਹਮੇਸ਼ਾ ਕਾਰ ਦੇ ਟਾਇਰ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਜੇ ਟਾਇਰਾਂ 'ਚ ਹਵਾ ਠੀਕ ਨਹੀਂ ਹੈ ਤਾਂ ਕਾਰ ਸਹੀ ਨਹੀਂ ਚੱਲੇਗੀ। ਹਮੇਸ਼ਾ ਟਾਇਰ 'ਚ ਹਵਾ ਦੇ ਦਬਾਅ ਨੂੰ ਕੰਪਨੀ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਰੱਖੋ।
3. ਕਾਰ ਦੀ ਦੇਖਭਾਲ 'ਚ ਏ.ਸੀ. ਬਹੁਤ ਮਹੱਤਵਪੂਰਨ ਹੈ। ਜੇ ਕਾਰ ਦਾ ਏ.ਸੀ. ਸਹੀ ਤਰ੍ਹਾਂ ਠੰਢਾ ਨਹੀਂ ਹੋ ਰਿਹਾ ਹੈ ਜਾਂ ਠੰਢੀ ਹਵਾ ਨਹੀਂ ਦੇ ਰਿਹਾ ਹੈ ਤਾਂ ਤੁਰੰਤ ਸਰਵਿਸ ਕਰਵਾਓ। ਜੇ ਤੁਸੀਂ ਇਸ ਕੰਮ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਤਾਂ ਇਹ ਕਾਰ ਦੀ ਮੈਂਟੇਨੈਂਸ ਲਾਗਤ ਨੂੰ ਹੋਰ ਵਧਾ ਦੇਵੇਗਾ।
4. ਕਾਰ ਨੂੰ ਲੰਬੀ ਉਮਰ ਦੇਣ ਲਈ ਹਮੇਸ਼ਾ ਕਾਰ ਨੂੰ ਨੋਰਮਲ ਸਪੀਡ 'ਤੇ ਚਲਾਉਣ ਦੀ ਕੋਸ਼ਿਸ਼ ਕਰੋ। ਵਾਰ-ਵਾਰ ਰੇਸ ਦੇਣ ਜਾਂ ਕਾਰ ਨੂੰ ਵਾਰ-ਵਾਰ ਸਟਾਰਟ-ਸਟਾਪ ਕਰਨ ਨਾਲ ਇੰਜਣ ਤੇ ਬ੍ਰੇਕ 'ਤੇ ਅਸਰ ਪੈਂਦਾ ਹੈ। ਨਾਲ ਹੀ ਜੇ ਤੁਹਾਡੀ ਕਾਰ ਘੱਟ ਚੱਲਦੀ ਹੈ ਤਾਂ ਹਫ਼ਤੇ 'ਚ 2-3 ਵਾਰ ਕਾਰ ਨੂੰ ਚਾਲੂ ਕਰੋ ਤਾਂ ਜੋ ਕਾਰ ਦੀ ਬੈਟਰੀ ਚਾਰਜ ਰਹੇ।
5. ਲੰਬੀ ਦੂਰੀ 'ਤੇ ਜਾਣ ਤੋਂ ਕਾਰ ਦੀ ਜਾਂਚ ਕਰੋ। ਜੇ ਕਿਤੇ ਕੋਈ ਲੀਕੇਜ਼ ਹੈ ਜਾਂ ਕਿਸੇ ਵੀ ਹਿੱਸੇ 'ਚ ਕੋਈ ਕਮੀ ਹੈ ਤਾਂ ਤੁਰੰਤ ਇਸ ਨੂੰ ਠੀਕ ਕਰੋ। ਕਾਰ 'ਚ ਬ੍ਰੇਕ ਜਾਂ ਇੰਜਨ ਫਲਿਊਡ ਖ਼ਤਮ ਹੋਣ 'ਤੇ ਕਾਰ 'ਚ ਖ਼ਰਾਬੀ ਆ ਸਕਦੀ ਹੈ। ਇਸ ਲਈ ਕਾਰ 'ਚ ਸਾਰੇ ਫਲਿਊਡ ਨੂੰ ਹਮੇਸ਼ਾ ਫੁੱਲ ਰੱਖੋ।
ਇਹ ਵੀ ਪੜ੍ਹੋ: ਅਗਲੇ ਸਾਲ ਤੋਂ ਹਟ ਜਾਣਗੇ ਟੋਲ ਪਲਾਜ਼ਾ, ਸ਼ੁਰੂ ਹੋ ਰਿਹਾ GPS ਅਧਾਰਤ ਟੋਲ ਸਿਸਟਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI