ਪੜਚੋਲ ਕਰੋ

Political Postmortem:ਕੈਪਟਨ ਦੇ 'ਸਿਆਸੀ ਸਵੈਗ' ਤੋਂ ਰਾਹੁਲ ਕਿਉਂ ਔਖੇ?

ਯਾਦਵਿੰਦਰ ਸਿੰਘ ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ‘ਸਿਆਸੀ ਸਵੈਗ’ ਤੋਂ ਰਾਹੁਲ ਗਾਂਧੀ ਕਿਉਂ ਔਖੇ ਹਨ ? ਕੀ ਕੈਪਟਨ ਖ਼ਿਲਾਫ ਕੁਰਸੀ ਦੀ ਲੜਾਈ ‘ਚ ਸਿਆਸੀ ਜ਼ਮੀਨ ਤਿਆਰ ਹੋ ਚੁੱਕੀ ਹੈ ? ਸ਼ਾਇਦ ਇਸੇ ਕਰਕੇ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਦੁਲਾਰੇ ਕੈਪਟਨ ਨੂੰ ਕਿਉਂ ਵੰਗਾਰ ਰਹੇ ਹਨ? ਸਭ ਤੋਂ ਅਹਿਮ ਗੱਲ ਇਹ ਹੈ ਕਿ 40 ਵਿਧਾਇਕਾਂ ਦੇ ਮਜੀਠੀਆ ਖ਼ਿਲਾਫ ਪੱਤਰ ਤੋਂ ਬਾਅਦ ਰਾਹੁਲ ਗਾਂਧੀ ਦਾ ਕੈਪਟਨ ਪ੍ਰਤੀ ਨਜ਼ਰੀਆ ਬਦਲਿਆ ਹੈ। ਰਾਣਾ ਗੁਰਜੀਤ ਦੀ ਸਿਆਸੀ ਬਲੀ ਇਸੇ ਸਿਆਸਤ ‘ਚੋਂ ਲਈ ਗਈ ਹੈ। 2002 ਤੋਂ 2007 ਦੀ ਕਾਂਗਰਸ ਸਰਕਾਰ ‘ਚ ਕੈਪਟਨ ਦਾ ਸਿਆਸੀ ਰੁਤਬਾ ਵੱਡਾ ਸੀ। ਉਨ੍ਹਾਂ ਪਾਣੀਆਂ ਦੇ ਮਸਲੇ ‘ਤੇ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਉੱਪਰ ਹੋ ਕੇ ਫੈਸਲਾ ਲਿਆ ਸੀ। 6 ਮਹੀਨੇ ਸੋਨੀਆ ਨਾਲ ਨਾਰਾਜ਼ਗੀ ਵੀ ਰਹੀ ਪਰ ਕੈਪਟਨ ਆਪਣੇ ਰਾਜਸ਼ਾਹੀ ਅੰਦਾਜ਼ ‘ਚੋਂ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਰਜਿੰਦਰ ਕੌਰ ਭੱਠਲ ਆਦਿ ਦੀਆਂ ਬਗਾਵਤਾਂ ਨੂੰ ਕੱਖ ਨਾ ਸਮਝਿਆ ਤੇ ਹਾਈਕਮਾਨ ਨੂੰ ਸਿੱਧੇ-ਅਸਿੱਧੇ ਵੰਗਾਰਦੇ ਰਹੇ। ਇਸ ਵਾਰ ਅਜਿਹਾ ਕੀ ਹੋ ਗਿਆ ਕਿ ਕੈਪਟਨ ਅਮਰਿੰਦਰ ਨੂੰ ਹਾਈਕਮਾਨ ਤੇ ਸਥਾਨਕ ਕਾਂਗਰਸੀ ਅੱਖਾਂ ਦਿਖਾ ਰਹੇ ਹਨ! ਦਰਅਸਲ ਰਾਣਾ ਗੁਰਜੀਤ ਦਾ ਅਸਤੀਫਾ ਲੈ ਕੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਦਾ ਸਿਆਸੀ ਕੱਦ ਘਟਾ ਦਿੱਤਾ ਹੈ। ਦੂਜੇ ਪਾਸੇ ਰਾਹੁਲ ਦੇ ਫੈਸਲੇ ਤੋਂ ਤੁਰੰਤ ਬਾਅਦ ਰਾਜ ਸਭਾ ਮੈਂਬਰ ਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਖ਼ਿਲਾਫ ਸਿੱਧੇ ਬਗਾਵਤੀ ਸੁਰ ਅਪਣਾਏ। ਤੀਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਗੱਲ ਸਿਰੇ ਹੀ ਲਾ ਦਿੱਤੀ ਕਿ ਮੇਅਰਾਂ ਦੀ ਚੋਣਾਂ ਬਾਰੇ ਮੇਰੀ ਕੋਈ ਰਾਇ ਹੀ ਨਹੀਂ ਲਈ ਗਈ। ਮੈਂ ਬਿਨਾਂ ਬੁਲਾਏ ਸਿਰਫ਼ ਹਰਿਮੰਦਰ ਸਾਹਿਬ ਜਾਂਦਾ ਹਾਂ। ਅਸਲ ਵਿੱਚ ਕੈਪਟਨ ਨੂੰ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ ਲਿਖੇ 40 ਵਿਧਾਇਕਾਂ ਦੇ ਪੱਤਰ ਤੋਂ ਬਾਅਦ ਹੁਣ ਬਹੁਤੇ ਕਾਂਗਰਸੀ ਵਿਧਾਇਕਾਂ ਦੀਆਂ ਤਾਰਾਂ ਦਿੱਲੀਓਂ ਹਿੱਲ ਰਹੀਆਂ ਹਨ। ਇਸੇ ਲਈ ਰਾਹੁਲ ਦੇ ਖਾਸ-ਮ-ਖਾਸ ਬਾਜਵਾ ਤੇ ਸਿੱਧੂ ਖੁੱਲ੍ਹੇ ਤੌਰ ‘ਤੇ ਕੈਪਟਨ ਖ਼ਿਲਾਫ ਖੜ੍ਹੇ ਹੋਏ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਹੁਣ ਰਾਹੁਲ ਨੇ ਸੁਨੀਲ ਜਾਖੜ ਨੂੰ ਸ਼ਿੰਗਾਰ ਲਿਆ ਹੈ ਜਦੋਂਕਿ ਜਾਖੜ ਕਦੇ ਕੈਪਟਨ ਦੇ ਬੇਹੱਦ ਕਰੀਬੀ ਰਹੇ ਹਨ। ਇਹ ਵੀ ਸੱਚ ਹੈ ਕਿ 40 ਵਿਧਾਇਕਾਂ ‘ਚ ਉਹ ਜ਼ਿਆਦਾ ਹਨ ਜੋ ਕੈਪਟਨ ਦੇ ਖਾਸ-ਮ-ਖਾਸ ਰਹੇ ਹਨ ਪਰ ਹੁਣ ਅੰਦਰਖਾਤੇ ਬੇਹੱਦ ਨਾਰਾਜ਼ ਹਨ। ਇਨ੍ਹਾਂ ‘ਚ ਸੁਖਜਿੰਦਰ ਰੰਧਾਵਾ ਤੇ ਸੁਖਬਿੰਦਰ ਸਰਕਾਰੀਆਂ ਵਰਗੇ ਲੀਡਰ ਸ਼ੁਮਾਰ ਹਨ। ਉਧਰ ਸੁਖਪਾਲ ਖਹਿਰਾ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ 40 ਵਿਧਾਇਕ ਲੈ ਕੇ ਸਰਕਾਰ ਬਣਾਉਣ ਲਈ ਤਿਆਰ ਹੋਣ ਤੇ ਆਮ ਆਦਮੀ ਪਾਰਟੀ ਦੇ 20 ਵਿਧਾਇਕ ਉਨ੍ਹਾਂ ਨੂੰ ਹਮਾਇਤ ਕਰਨਗੇ। ਕੀ ਸੱਚਮੁੱਚ ਕਦੇ ਅਜਿਹੀ ਸਿਆਸੀ ਖਿੱਚੜੀ ਪੱਕ ਸਕਦੀ ਹੈ? ਕੀ ਰਾਹੁਲ ਗਾਂਧੀ ਵੀ ਇਸੇ ਨੂੰ ਦੇਖਦਿਆਂ ਕੈਪਟਨ ਖ਼ਿਲਾਫ ਮਾਹੌਲ ਤਿਆਰ ਕਰ ਰਹੇ ਹਨ? ਕਾਂਗਰਸ ਦੀ ਲੜਾਈ ਹੁਣ ਕਾਂਗਰਸ ਨਾਲ ਹੈ। ਦੇਖਣਾ ਇਹ ਹੈ ਕਿ ਕਾਂਗਰਸ ਦੇ ਭਵਿੱਖ ‘ਚ ਕਿਸ ਤਰ੍ਹਾਂ ਦੀਆਂ ਸਿਆਸੀ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।

View More

Opinion

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ

ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...

8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ

ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...

ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ

ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ

Embed widget