ਪੜਚੋਲ ਕਰੋ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ ਵਾਲੀ ਪਾਰਟੀ ਕਹਿੰਦੀ ਸੀ। ਕਦੇ ਇਸ ਨੂੰ ਪਾਰਟੀ ਵਿਦ ਡਿਫਰੈਂਸ ਵੀ ਕਿਹਾ ਜਾਂਦਾ ਸੀ ਪਰ ਸ਼ਾਇਦ ਹੁਣ ਬੀਜੇਪੀ ‘ਚ ਇਨ੍ਹਾਂ ਸ਼ਬਦਾਂ ਦਾ ਕੋਈ ਮਤਲਬ ਨਹੀਂ ਰਿਹਾ। ਬੀਜੇਪੀ ਦਾ ਇੱਕ ਸਿਧਾਂਤ ਹੈ ਕਿ ਪਾਰਟੀ ‘ਚ ਇੱਕ ਵਿਅਕਤੀ ਇੱਕ ਹੀ ਅਹੁਦੇ ‘ਤੇ ਰਹਿ ਸਕਦਾ ਹੈ। “ਇਕ ਵਿਅਕਤੀ, ਇੱਕ ਅਹੁਦਾ” ਨਾਲ ਇਹ ਗੱਲ ਮਸ਼ਹੂਰ ਹੈ ਕਿ ਇੱਕ ਵਿਅਕਤੀ ਇੱਕ ਹੀ ਲਾਭਦਾਇਕ ਅਹੁਦੇ ‘ਤੇ ਰਹੇਗਾ। ਸ਼ਇਦ ਇਸੇ ਕਰਕੇ ਹੀ ਜਦੋਂ 2014 ‘ਚ ਬੀਜੇਪੀ ਦੀ ਪੂਰਨ ਬਹੁਤ ਵਾਲੀ ਸਰਕਾਰ ਬਣੀ ਤਾਂ ਰਾਜਨਾਥ ਸਿੰਘ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ। ਰਾਜਨਾਥ ਸਿੰਘ ਨੂੰ ਸਰਕਾਰ ਦਾ ਗ੍ਰਹਿ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਉਸ ਮੌਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਬਣੇ ਸਨ। ਸਵਾਲ ਇਹ ਹੈ ਕਿ ਪੰਜਾਬ ‘ਚ ਅਜਿਹਾ ਹੁਣ ਤੱਕ ਕਿਉਂ ਨਹੀਂ ਹੋਇਆ। ਪੰਜਾਬ ‘ਚ ਪਾਰਟੀ ਦੇ ਪ੍ਰਧਾਨ ਵਿਜੇ ਸਾਂਪਲਾ ਲੰਮੇ ਸਮੇਂ ਤੋਂ ਦੋ ਲਾਭਦਾਇਕ ਅਹੁਦਿਆਂ ‘ਤੇ ਕਾਬਜ਼ ਹਨ। ਵਿਜੇ ਸਾਂਪਲਾ 2014 ਦੀਆਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੇਂਦਰ ਸਰਕਾਰ ‘ਚ ਮੰਤਰੀ ਬਣੇ ਸਨ। ਉਸ ਤੋਂ ਬਾਅਦ ਪੰਜਾਬ ਚੋਣਾਂ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਲਾ ਦਿੱਤਾ ਗਿਆ। ਇਸ ਦੇ ਬਾਵਜੂਦ ਉਹ ਬਤੌਰ ਮੰਤਰੀ ਕੰਮ ਕਰਦੇ ਰਹੇ। ਉਦੋਂ ਚਰਚਾ ਚੱਲੀ ਕਿ 2017 ਦੀਆਂ ਚੋਣਾਂ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਮੰਤਰੀ ਜਾਂ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਠੀਕ ਨਹੀਂ ਰਹੇਗਾ ਪਰ ਚੋਣਾਂ ਲੰਘਣ ਤੋਂ ਲੰਮੇ ਸਮੇਂ ਬਾਅਦ ਵੀ ਪਾਰਟੀ ਨੇ ਸਾਂਪਲਾ ਬਾਰੇ ਕੋਈ ਫੈਸਲਾ ਨਹੀਂ ਕੀਤਾ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਬੀਜੇਪੀ ਲੀਡਰਸ਼ਿਪ ਸੰਕਟ ਦਾ ਸ਼ਿਕਾਰ ਹੈ? ਜਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਪੰਜਾਬ ਵੱਲ ਕੋਈ ਬਹੁਤ ਧਿਆਨ ਨਹੀਂ। ਹਾਲਾਂਕਿ ਪਾਰਟੀ ‘ਚ ਸਾਂਪਲਾ ਦਾ ਕੱਦ ਕੋਈ ਬਹੁਤਾ ਵੱਡਾ ਨਹੀਂ। ਸਾਂਪਲਾ ਦੀ ਹਾਲਤ ਇਹ ਹੈ ਕਿ ਉਹ ਪਾਰਟੀ ਪ੍ਰਧਾਨ ਤੇ ਮੰਤਰੀ ਹੁੰਦਿਆਂ ਵੀ 2017 ਦੀਆਂ ਚੋਣਾਂ ‘ਚ ਆਪਣੀ ਮਰਜ਼ੀ ਦੇ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਦਿਵਾ ਸਕੇ। ਸੂਤਰਾਂ ਮੁਤਾਬਕ ਉਹ ਸੋਮ ਪ੍ਰਕਾਸ਼ ਦੀ ਟਿਕਟ ਕਟਵਾਉਣਾ ਚਾਹੁੰਦੇ ਸਨ ਤੇ ਉਹ ਵੀ ਨਾ ਕਟਵਾ ਸਕੇ। ਉਦੋਂ ਉਨ੍ਹਾਂ ਦੀ ਨਾਰਾਜ਼ਗੀ ਤੇ ਅਸਤੀਫੇ ਦੀ ਗੱਲ ਵੀ ਚੱਲਦੀ ਰਹੀ। ਸਾਂਪਲਾ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਵੀ ਉਨ੍ਹਾਂ ਨੂੰ ਫਾਇਦਾ ਮਿਲ ਰਿਹਾ ਹੈ ਕਿਉਂਕਿ ਬੀਜੇਪੀ ਦਲਿਤ ਭਾਈਚਾਰੇ ‘ਚ ਆਪਣੀਆਂ ਜੜ੍ਹਾਂ ਲਾਉਣੀਆਂ ਚਾਹੁੰਦੀ ਹੈ। ਇਸੇ ਕਰਕੇ ਬੀਜੇਪੀ ਕੌਮੀ ਪੱਧਰ ‘ਤੇ ਡਾ. ਅੰਬਦਕਰ ‘ਤੇ ਸਭ ਤੋਂ ਵੱਧ ਗੱਲ ਕਰਨ ਲੱਗੀ ਹੈ। ਹੁਣ ਸਵਾਲ ਇਹ ਹੈ ਕਿ ਵੱਡੇ-ਵੱਡੇ ਸਿਧਾਂਤਾਂ ਦੀ ਗੱਲ ਕਰਨ ਵਾਲੀ ਪਾਰਟੀ ‘ਚ ਸਭ ਕੁਝ ਇਵੇਂ ਹੀ ਚੱਲਦਾ ਰਹੇਗਾ ਜਾਂ ਪਾਰਟੀ ਆਉਣ ਵਾਲੇ ਦਿਨਾਂ ‘ਚ ਪ੍ਰਧਾਨਗੀ ਅਹੁਦੇ ਬਾਰੇ ਕੋਈ ਫੈਸਲਾ ਲਵੇਗੀ?
View More

Opinion

Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?

ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?

ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ

ਵੀਡੀਓਜ਼

ਲਾਰੈਂਸ ਆਫ ਪੰਜਾਬ’ ‘ਤੇ ਲੱਗੀ ਰੋਕ! ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਸਨੈਪਚੈਟ ਦੋਸਤੀ ਪਈ ਭਾਰੀ! ਮਹਿਲਾ ਡਾਕਟਰ ਨਾਲ ਧੋਖਾ ਤੇ ਜਬਰ ਦਾ ਮਾਮਲਾ
ਤਪਦੇ ਪੰਜਾਬ ‘ਚ ਕਦੋਂ ਆਵੇਗੀ ਰਾਹਤ? ਮੀਂਹ ਦਾ ਨਵਾਂ ਅਲਰਟ
ਮੰਡੀ ‘ਚ ਕਣਕ ਦੇ ਅੰਬਾਰ! ਨਾ ਲਿਫਟਿੰਗ, ਨਾ ਪੈਸੇ—ਕਿਸਾਨ ਤੰਗ
ਅੱਜ ਰਾਤ 8 ਵਜੇ ਬਲੈਕਆਉਟ! ਪੰਜਾਬ ‘ਚ ਵੱਜਣਗੇ ਸਾਇਰਨ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਆਗੂ ਨੂੰ ਚੁਣਿਆ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਦਾ ਚੇਅਰਪਰਸਨ: ਕਾਂਗਰਸ ਹਾਈਕਮਾਂਡ ਨੇ ਅਚਾਨਕ ਲਿਆ ਵੱਡਾ ਫੈਸਲਾ...
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?
ਸਵਾਤੀ ਮਾਲੀਵਾਲ ਦੇ ਵਿਵਾਦ ਤੋਂ ਲੈਕੇ ਰਾਘਵ ਚੱਢਾ ਦੇ ਪਾਰਟੀ ਛੱਡਣ ਤੱਕ...ਕਿਵੇਂ AAP 'ਚ ਤਿਆਰ ਹੋਇਆ ਫੁੱਟ ਦਾ ਪਲਾਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ 'ਚ 'AAP' ਨੂੰ ਵੱਜੀ ਡੂੰਘੀ ਸੱਟ, 6 ਰਾਜ ਸਭਾ ਸਾਂਸਦਾਂ ਵਲੋਂ BJP 'ਚ ਸ਼ਾਮਲ ਹੋਣ 'ਤੇ ਕਿਵੇਂ ਬਦਲਿਆ ਸਿਆਸੀ ਸਮੀਕਰਨ?
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ
ਪੰਜਾਬ ਅਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ, ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ; ਕੱਲ੍ਹ ਤੋ ਬਦਲੇਗਾ ਮੌਸਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਪ੍ਰੈਲ 2026

Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ

Punjab Blackout Mock Drill : ਪੰਜਾਬ ਭਰ 'ਚ ਹੋਇਆ ਮੁਕੰਮਲ ਬਲੈਕਆਊਟ, ਵੱਜਣ ਲੱਗੇ ਸਾਇਰਨ

Canada 'ਚ ਮਾਸਕ ਪਹਿਨੇ ਨੌਜਵਾਨ ਨੇ ਪੰਜਾਬੀ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ

Embed widget