ਪੜਚੋਲ ਕਰੋ

Exclusive: ਐਨਕਾਊਂਟਰ ਤੋਂ ਪਹਿਲਾਂ 'ABP ਸਾਂਝਾ' ਨੂੰ ਕਿਉਂ ਮਿਲਣਾ ਚਾਹੁੰਦਾ ਸੀ ਗੌਂਡਰ?

ਯਾਦਵਿੰਦਰ ਸਿੰਘ ਦੀ ਰਿਪੋਰਟ  ਚੰਡੀਗੜ੍ਹ: 25 ਜਨਵਰੀ। ਦਿਨ ਵੀਰਵਾਰ। ਸ਼ਾਮ ਦੇ ਤਕਰੀਬਨ ਚਾਰ ਵਜੇ ਸੀ। ਮੇਰੇ ਫੋਨ ਦੀ ਘੰਟੀ ਵੱਜੀ। ਸਕਰੀਨ 'ਤੇ ਨੰਬਰ ਸੀ +4719226। ਸ਼ਾਇਦ ਇੰਟਰਨੈਟ ਕਾਲ ਸੀ। ਆਮ ਫੋਨਾਂ ਵਾਂਗ ਮੈਂ ਕਾਲ ਰਸੀਵ ਕੀਤੀ। ਕਾਲਰ ਨੇ ਪੁੱਛਿਆ 'ਪੱਤਰਕਾਰ ਯਾਦਵਿੰਦਰ ਬੋਲਦੈਂ? ਮੇਰੀ ਹਾਂ ਸੁਣਦਿਆਂ ਨਾਲ ਹੀ ਕਾਲਰ ਕਹਿੰਦਾ 'ਮੈਂ ਵਿੱਕੀ ਬੋਲ ਰਿਹਾਂ'। ਮੈਂ ਪੁੱਛਦਾਂ, 'ਕੌਣ ਵਿੱਕੀ ? ਉਸ ਨੇ ਕਿਹਾ 'ਵਿੱਕੀ ਗੌਂਡਰ'। ਪੂਰਾ ਪੰਜਾਬ ਜਿਸ ਨੂੰ ਗੈਂਗਸਟਰ ਗੌਂਡਰ ਦੇ ਨਾਂ ਨਾਲ ਜਾਣਦਾ ਹੈ, ਉਸ ਨੂੰ ਗੌਂਡਰ ਨਾਲੋਂ ਵਿੱਕੀ ਕਹਾਉਣਾ ਜ਼ਿਆਦਾ ਪਸੰਦ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਉਸ ਦੇ ਐਨਕਾਊਂਟਰ ਤੋਂ 24 ਘੰਟੇ ਪਹਿਲਾਂ ਹੋਇਆ। ਖੈਰ ਅੱਗੇ ਗੱਲਬਾਤ ਸ਼ੁਰੂ ਹੁੰਦੀ ਹੈ। ਮੈਂ ਕਿਹਾ 'ਦੱਸੋ ਬਿਲਕੁਲ ਪੱਤਰਕਾਰ ਯਾਦਵਿੰਦਰ ਬੋਲ ਰਿਹਾਂ'। ਗੌਂਡਰ ਨੇ ਕਿਹਾ 'ਮੈਂ ਗੋਆ ਤੋਂ ਬੋਲ ਰਿਹਾਂ ਤੇ ਗੰਦੀ-ਭੜਕਾਊ ਗਾਇਕੀ ਤੇ ਗਾਇਕਾਂ ਸਬੰਧੀ ਗੱਲ ਕਰਨੀ ਚਾਹੁੰਦਾ ਹਾਂ। ਇਸੇ ਮਸਲੇ 'ਤੇ ਤੁਹਾਨੂੰ ਇੰਟਰਵਿਊ ਦੇਣੀ ਚਾਹੁੰਦਾ ਹਾਂ। ਮੈਂ ਕਿਹਾ 'ਮਿਲ ਕੇ ਗੱਲ ਹੋ ਸਕਦੀ ਹੈ। ਇਸ ਤਰ੍ਹਾਂ ਨਹੀਂ ਬੱਸ ਏਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ।' ਵਿੱਕੀ ਮੌਤ ਤੋਂ ਪਹਿਲਾਂ ਸਾਨੂੰ ਇੰਟਰਵਿਊ ਦੇਣਾ ਚਾਹੁੰਦਾ ਸੀ। ਭਾਵੇਂ ਸਾਨੂੰ ਕੋਈ ਕਾਹਲੀ ਨਹੀਂ ਸੀ ਪਰ ਗੌਂਡਰ ਇੰਟਰਵਿਊ ਲਈ ਉਤਾਵਲਾ ਸੀ। ਗੌਂਡਰ ਦੀ ਕਾਲ ਦਾ ਦਿਨ ਵੀਰਵਾਰ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਰਾਜਸਥਾਨ ਬਾਰਡਰ ਦੇ ਹਿੰਦੂਮਲ ਕੋਟ ਵਿੱਚ ਉਸ ਨੂੰ ਐਨਕਾਉਂਟਰ 'ਚ ਮਾਰ ਦਿੱਤਾ। ਹੋ ਸਕਦੈ ਜੇ ਐਨਕਾਉਂਟਰ ਨਾ ਹੁੰਦਾ ਤਾਂ ਉਹ ਮੇਰੇ ਤੱਕ ਪਹੁੰਚਣ ਦੀ ਫੇਰ ਕੋਸ਼ਿਸ਼ ਕਰਦਾ। ਪੁਲਿਸ ਮੁਤਾਬਕ ਵੀ ਕਾਲ ਲੁਕੇਸ਼ਨ ਕਰਕੇ ਹੀ ਪੁਲੀਸ ਗੌਂਡਰ ਤੱਕ ਪੁੱਜੀ ਸੀ। ਵਿੱਕੀ ਦੀ ਕਾਲ ਤੋਂ ਬਾਅਦ ਮੈਂ ਸੋਚਿਆ ਉਸ ਨੇ ਇੰਨੇ ਪੱਤਰਕਾਰਾਂ 'ਚੋਂ ਸਿਰਫ਼ ਮੈਨੂੰ ਹੀ ਸੰਪਰਕ ਕਿਉਂ ਕੀਤਾ? ਜਵਾਬ ਵੀ ਮੇਰੇ ਕੋਲ ਸੀ। 2016 'ਚ ਮੈਂ ਪੰਜਾਬ ਦੇ ਸਾਰੇ ਵੱਡੇ ਗੈਂਗਸਟਰਾਂ ਬਾਰੇ 'ਏਬੀਪੀ ਸਾਂਝਾ' 'ਤੇ ਸੀਰੀਜ਼ ਕੀਤੀ ਸੀ। ਵਿੱਕੀ ਗੌਂਡਰ ਵਾਲੇ ਐਪੀਸੋਡ 'ਚ ਉਸ ਦੇ ਮਾਤਾ-ਪਿਤਾ ਨਾਲ ਗੱਲਬਾਤ ਵੀ ਹੋਈ ਸੀ। ਮਾਤਾ-ਪਿਤਾ ਵਿੱਕੀ ਤੋਂ ਬੇਹੱਦ ਦੁਖੀ ਸਨ। ਇੰਟਰਵਿਊ ਦੌਰਾਨ ਬੇਹੱਦ ਭਾਵੁਕ ਹੋਏ ਸਨ। ਮੈਨੂੰ ਲੱਗਦੈ ਗੌਂਡਰ ਨੇ ਉਹ ਐਪੀਸੋਡ ਜ਼ਰੂਰ ਦੇਖਿਆ ਹੋਵੇਗਾ। ਇਸੇ ਲਈ ਉਸ ਨੇ ਮੇਰੇ ਨਾਲ ਸੰਪਰਕ ਕੀਤਾ। ਮੇਰੀ ਜ਼ਿੰਦਗੀ 'ਚ ਇੱਕ ਵਾਰ ਅਜਿਹੇ ਪਲ ਪਹਿਲਾਂ ਵੀ ਆਏ ਸੀ। ਜਦੋਂ ਗੈਂਗਸਟਰਾਂ ਦੀ ਸੀਰੀਜ਼ 'ਏਬੀਪੀ ਸਾਂਝਾ' 'ਤੇ ਚੱਲਣ ਤੋਂ ਬਾਅਦ ਮੈਨੂੰ  'ਦਵਿੰਦਰ ਬੰਬੀਹਾ' ਨਾਂ ਦਾ ਗੈਂਗਸਟਰ ਮਿਲਿਆ ਸੀ। ਉਹ ਵੀ ਇੰਟਰਵਿਊ ਦੇਣਾ ਚਾਹੁੰਦਾ ਸੀ ਪਰ ਹਾਲਾਤ ਦਾ ਹਵਾਲਾ ਦੇ ਕੇ ਉਸ ਨੇ ਕੁਝ ਦਿਨ ਰੁਕਣ ਦੀ ਸਲਾਹ ਦੇ ਦਿੱਤੀ। ਕੁਝ ਮਹੀਨਿਆਂ ਬਾਅਦ ਹੀ 'ਬੰਬੀਬਾ' ਦਾ ਬਠਿੰਡਾ 'ਚ ਪੁਲਿਸ ਐਨਕਾਉਂਟਰ ਹੋ ਗਿਆ। ਗੱਲਬਾਤ ਦੌਰਾਨ ਉਹ ਆਪਣੇ ਨਾਲ ਪੰਜਾਬ ਦੇ ਕਈ ਵੱਡੇ ਸਿਆਸੀ ਲੀਡਰਾਂ ਦੇ ਲਿੰਕ ਹੋਣ ਦੇ ਦਾਅਵੇ ਕਰਦਾ ਸੀ। ਇੰਟਰਵਿਊ 'ਚ ਮੂੰਹੋਂ ਇਹ ਸ਼ਬਦ ਨਾ ਨਿਕਲ ਜਾਵੇ, ਇਸੇ ਲਈ ਉਸ ਨੇ ਦੁਬਾਰਾ ਮਿਲਣ ਲਈ ਕਿਹਾ ਸੀ। 'ਏਬੀਪੀ ਸਾਂਝਾ' ਨੇ ਛੋਟੀ ਜਿਹੀ ਉਮਰ ਵਿੱਚ ਗੁੰਡਾਗਰਦੀ ਦੀ ਰਾਹ ਫੜ੍ਹ ਕੇ ਗੈਂਗਸਟਰ ਬਣਨ ਵਾਲੇ ਸਾਰੇ ਵੱਡੇ ਗੈਂਗਸਟਰਾਂ ਦੇ ਘਰਦਿਆਂ ਨਾਲ ਗੱਲਬਾਤ ਕਰਕੇ "ਗੈਂਗਸ ਆਫ ਪੰਜਾਬ" ਨਾਂ ਦੀ ਸੀਰੀਜ਼ ਚਲਾਈ ਸੀ। ਇਸ ਨੂੰ ਹੁਣ ਵੀ ਤੁਸੀਂ ਸਾਡੇ ਯੂ ਟਿਊਬ ਚੈਨਲ 'ਤੇ ਦੇਖ ਸਕਦੇ ਹੋ।

View More

Opinion

Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Public Holidays :  ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
Punjab News: ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
Embed widget