ਸੁਰਾਂ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫ਼ੀ ਨੂੰ ਗੂਗਲ ਦਾ ਸਲਾਮ
ਨਵੀਂ ਦਿੱਲੀ: ਅੱਜ ਸੁਰਾਂ ਦੇ ਬਾਦਸ਼ਾਹ ਤੇ ਬੁਲੰਦ ਆਵਾਜ਼ ਦੇ ਮਾਲਕ ਮੁਹੰਮਦ ਰਫ਼ੀ ਦਾ 93ਵਾਂ ਜਨਮ ਦਿਨ ਹੈ। ਸੰਗੀਤ ਦੀ ਦੁਨੀਆ ਵਿੱਚ ਮਿਸਾਲ ਕਾਇਮ ਕਰਨ ਵਾਲੇ ਰਫ਼ੀ ਸਾਹਬ ਨੂੰ ਗੂਗਲ ਨੇ ਸਪੈਸ਼ਲ ਡੂਡਲ ਬਣਾ ਕੇ ਜਨਮ ਦਿਨ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
Download ABP Live App and Watch All Latest Videos
View In Appਉਸ ਫਕੀਰ ਦੀ ਆਵਾਜ਼ ਨੇ ਰਫ਼ੀ ਨੂੰ ਕਾਇਲ ਕੀਤਾ ਹੋਇਆ ਸੀ ਤੇ ਉਹ ਉਸੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਇੱਥੋਂ ਹੀ ਰਫ਼ੀ ਦਾ ਸੰਗੀਤ ਵੱਲ ਝੁਕਾਅ ਹੋ ਗਿਆ ਤੇ ਵੇਖਦੇ ਹੀ ਵੇਖਦੇ ਉਨ੍ਹਾਂ ਆਪਣੇ ਸਮੇਂ ਦੇ ਗਾਇਕਾਂ ਵਿੱਚ ਆਪਣੀ ਵੱਖਰੀ ਥਾਂ ਬਣਾ ਲਈ। ਰਫ਼ੀ ਬਾਰੇ ਵਿਸ਼ੇਸ਼ਣ ਸ਼ਹਿੰਸ਼ਾਹ-ਏ-ਤਰੰਨੁਮ ਕਿਹਾ ਜਾਣ ਲੱਗਿਆ।
1 ਜੁਲਾਈ, 1980 ਨੂੰ ਆਵਾਜ਼ ਦੇ ਮਹਾਨ ਜਾਦੂਗਰ ਮੁਹੰਮਦ ਰਫ਼ੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਸਦਾ ਲਈ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਗਏ। ਪਰ ਉਹ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਪਹਿਲਾਂ ਵਾਂਗ ਜੀਵਤ ਹਨ।
1949 ਵਿੱਚ ਨੌਸ਼ਾਦ ਦੇ ਸੰਗੀਤ ਨਿਰਦੇਸ਼ਨ ਵਿੱਚ ਦੁਲਾਰੀ ਫ਼ਿਲਮ ਵਿੱਚ ਗਾਏ ਗੀਤ 'ਸੁਹਾਨੀ ਰਾਤ ਢਲ ਚੁਕੀ' ਰਾਹੀਂ ਸਫਲਤਾ ਦੀਆਂ ਉਚਾਈਆਂ 'ਤੇ ਪਹੁੰਚ ਗਏ।
ਅੱਜ ਦੇ ਨੌਜਵਾਨ ਵੀ ਰਫ਼ੀ ਸਾਹਬ ਦੀ ਗਾਇਕੀ ਦੇ ਦਿਵਾਨੇ ਹਨ। ਉਨ੍ਹਾਂ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗੀਤ ਸਟੇਜ 'ਤੇ ਪੇਸ਼ ਕੀਤਾ। ਉਦੋਂ ਦਰਸ਼ਕਾਂ ਵਿੱਚ ਬੈਠੇ ਸੰਗੀਤਕਾਰ ਸ਼ਿਆਮ ਸੁੰਦਰ ਨੂੰ ਉਨ੍ਹਾਂ ਦਾ ਗੀਤ ਵਧੀਆ ਲੱਗਿਆ ਤੇ ਉਨ੍ਹਾਂ ਰਫ਼ੀ ਸਾਹਬ ਨੂੰ ਮੁੰਬਈ ਆਉਣ ਦਾ ਸੱਦਾ ਦਿੱਤਾ।
ਰਫ਼ੀ ਜਦੋਂ ਛੋਟੇ ਸੀ ਤਾਂ ਉਨ੍ਹਾਂ ਦੇ ਵੱਡੇ ਭਰਾ ਨਾਈ ਦੀ ਦੁਕਾਨ ਚਲਾਉਂਦੇ ਸਨ, ਜਿੱਥੇ ਉਹ ਆਪਣਾ ਜ਼ਿਆਦਾਤਰ ਸਮਾਂ ਗੁਜ਼ਾਰਦੇ ਸਨ। ਰਫ਼ੀ ਜਦੋਂ 7 ਸਾਲ ਦੇ ਸਨ ਤਾਂ ਆਪਣੇ ਭਰਾ ਦੀ ਦੁਕਾਨ 'ਤੇ ਆਉਣ ਵਾਲੇ ਇੱਕ ਫਕੀਰ ਦਾ ਪਿੱਛਾ ਕਰਦੇ ਸੀ, ਜੋ ਗਾਉਂਦਾ ਹੁੰਦਾ ਉੱਥੋਂ ਲੰਘਦਾ ਸੀ।
24 ਦਸੰਬਰ, 1924 ਨੂੰ ਮੁਹੰਮਦ ਰਫ਼ੀ ਦਾ ਜਨਮ ਪੰਜਾਬ ਦੇ ਕੋਟਲਾ ਸੁਲਤਾਨ ਸਿੰਘ ਪਿੰਡ ਦੇ ਇੱਕ ਮੱਧ ਵਰਗੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਰਫ਼ੀ ਨੂੰ ਸੰਗੀਤ ਦੀ ਪ੍ਰੇਰਨਾ ਇੱਕ ਫਕੀਰ ਤੋਂ ਮਿਲੀ ਜੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਭ ਤੋਂ ਦਿਲਚਸਪ ਗੱਲਾਂ 'ਚੋਂ ਇੱਕ ਹੈ।
ਸੋਨੂੰ ਨਿਗਮ, ਮੁਹੰਮਦ ਅਜੀਜ਼ ਤੇ ਉਦਿਤ ਨਾਰਾਇਣ ਜਿਹੇ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਤੋਂ ਕਾਫੀ ਪ੍ਰਭਾਵਿਤ ਹਨ। ਰਫ਼ੀ ਸਾਹਬ ਨੇ ਗੁਰੂ ਦੱਤ, ਦਿਲੀਪ ਕੁਮਾਰ, ਦੇਵ ਆਨੰਦ, ਭਾਰਤ ਭੂਸ਼ਣ, ਜੌਨੀ ਵਾਕਰ, ਜੌਇ ਮੁਖਰਜੀ, ਸ਼ੰਮੀ ਕਪੂਰ, ਰਾਜੇਂਦਰ ਕੁਮਾਰ, ਰਾਜੇਸ਼ ਖੰਨਾ, ਅਮਿਤਾਭ ਬੱਚਨ, ਧਰਮੇਂਦਰ, ਜਿਤੇਂਦਰ, ਰਿਸ਼ੀ ਕਪੂਰ ਤੇ ਕਿਸ਼ੋਰ ਕੁਮਾਰ 'ਤੇ ਫ਼ਿਲਮਾਏ ਅਨੇਕਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।
- - - - - - - - - Advertisement - - - - - - - - -