ਜਾਨ੍ਹਵੀ ਨੂੰ ਚੜ੍ਹਿਆ 23ਵਾਂ ਵਰ੍ਹਾ, ਵੇਖੋ ਬਚਪਨ ਦੀਆਂ ਤਸਵੀਰਾਂ
Download ABP Live App and Watch All Latest Videos
View In Appਇਸ ਗੱਲ ਵੱਖਰੀ ਹੈ ਕਿ ਜਾਨ੍ਹਵੀ ਕਪੂਰ ਨੇ ਫ਼ਿਲਮ ਇੰਡਸਟਰੀ ‘ਚ ਆਉਣ ਦਾ ਫੈਸਲਾ ਲਿਆ ਤਾਂ ਉਸ ਦੀ ਮਾਂ ਸਭ ਤੋਂ ਜ਼ਿਆਦਾ ਉਤਸ਼ਾਹਿਤ ਸੀ।
ਫ਼ਿਲਮ ਇੰਗਲਿਸ਼-ਵਿੰਗਲਿਸ਼ ਦੇ ਪ੍ਰਮੋਸ਼ਨ ਦੌਰਾਨ ਸ੍ਰੀਦੇਵੀ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਆਪਣੀਆਂ ਧੀਆਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦੀ ਇਜਾਜ਼ਤ ਦਵੇਗੀ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੀਆਂ ਧੀਆਂ ਇਸ ਇੰਡਸਟਰੀ ‘ਚ ਆਉਣ।
ਅੱਜ ਜਦੋਂ ਵੀ ਜਾਨ੍ਹਵੀ ਕਪੂਰ ਨੂੰ ਫੈਨਸ ਸਕਰੀਨ ‘ਤੇ ਦੇਖਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ੍ਰੀਦੇਵੀ ਦੀ ਝਲਕ ਉਸ ‘ਚ ਨਜ਼ਰ ਆਉਂਦੀ ਹੈ।
ਆਪਣੀ ਧੀ ਜਾਨ੍ਹਵੀ ਨੂੰ ਸਕਰੀਨ ‘ਤੇ ਦੇਖਣ ਦਾ ਸ੍ਰੀਦੇਵੀ ਦਾ ਸੁਫਨਾ ਕਦੇ ਪੂਰਾ ਨਹੀਂ ਹੋ ਸਕਿਆ, ਕਿਉਂਕਿ ਜਾਨ੍ਹਵੀ ਦੀ ਫ਼ਿਲਮ ‘ਧੜਕ’ ਤੋਂ ਕੁਝ ਸਮਾਂ ਪਹਿਲਾਂ ਹੀ ਸ੍ਰੀਦੇਵੀ ਦੀ ਮੌਤ ਹੋ ਗਈ ਸੀ।
ਸ੍ਰੀਦੇਵੀ ਦਾ ਕਹਿਣਾ ਸੀ ਕਿ ਜਾਨ੍ਹਵੀ ਬਚਪਨ ਤੋਂ ਹੀ ਲਿਪਸਟਿਕ ਲਾਉਂਦੀ ਤੇ ਗਹਿਣੇ ਪਾਉਣ ਦੀ ਸ਼ੌਕੀਨ ਰਹੀ ਹੈ। ਉਹ ਸੱਜ-ਧੱਜ ਕੇ ਪਰਿਵਾਰਕ ਮੈਂਬਰਾਂ ਸਾਹਮਣੇ ਪਰਫਾਰਮ ਕਰਦੀ ਸੀ।
ਜਾਨ੍ਹਵੀ ਕਪੂਰ ਬਚਪਨ ਤੋਂ ਹੀ ਮਾਡਲ ਬਣਨਾ ਚਾਹੁੰਦੀ ਸੀ। ਇਸ ਗੱਲ ਦਾ ਖੁਲਾਸਾ ਖੁਦ ਜਾਨ੍ਹਵੀ ਦੀ ਮਾਂ ਸ੍ਰੀਦੇਵੀ ਨੇ ਇੰਟਰਵਿਊ ‘ਚ ਕੀਤਾ ਸੀ।
ਜਾਨ੍ਹਵੀ ਕਪੂਰ ਅੱਜ 6 ਮਾਰਚ ਨੂੰ ਆਪਣਾ 22ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਅਸੀਂ ਤੁਹਾਡੇ ਲਈ ਜਾਨ੍ਹਵੀ ਦੇ ਬਚਪਨ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ।
- - - - - - - - - Advertisement - - - - - - - - -