ਪੜਚੋਲ ਕਰੋ
ਜਿਣਸੀ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲੀ ਵਿੱਦਿਆ ਬਾਲਨ
Written By : ਏਬੀਪੀ ਸਾਂਝਾ | Updated at : 06 Nov 2017 06:10 PM (IST)
1/8

ਕਈ ਵਾਰ ਤਾਂ ਲੋਕ ਅੱਖਾਂ ਨਾਲ ਹੀ ਬਲਾਤਕਾਰ ਕਰ ਦਿੰਦੇ ਹਨ: ਵਿੱਦਿਆ ਨੇ ਕਿਹਾ ਕਿ ਜਿਣਸੀ ਸ਼ੋਸ਼ਣ ਬਹੁਤ ਦਰਦਨਾਕ ਹੈ। ਇਹ ਕਈ ਕਿਸਮ ਦਾ ਹੈ। ਹੱਥ ਲਾਉਣਾ, ਅਸ਼ਲੀਲ ਗੱਲਾਂ ਕਰਨੀਆਂ ਜਾਂ ਛੇੜਖਾਨੀ ਕਰਨਾ ਹੀ ਜਿਣਸੀ ਸ਼ੋਸ਼ਣ ਨਹੀਂ ਹੁੰਦਾ। ਕਈ ਵਾਰ ਤਾਂ ਲੋਕ ਅੱਖਾਂ ਨਾਲ ਹੀ ਬਲਾਤਕਾਰ ਕਰ ਦਿੰਦੇ ਹਨ।
2/8

ਇਸ ਤੋਂ ਬਾਅਦ ਵਿੱਦਿਆ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਸ ਨੂੰ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ। ਉਸ ਨੇ ਉਸ ਨੂੰ ਕਿਹਾ ਕਿ ਤੇਰੇ ਸਿਰ 'ਤੇ ਦੇਸ਼ ਦੀ ਸੁਰੱਖਿਆ ਦਾ ਜ਼ਿੰਮਾ ਹੈ ਤੇ ਤੂੰ ਮੈਨੂੰ ਅੱਖ ਮਾਰ ਰਿਹਾ ਹੈਂ..? ਇਹ ਕੀ ਬੇਹੁਦਗੀ ਹੈ..?
3/8

ਵਿੱਦਿਆ ਨੇ ਕਿਹਾ, "ਮੈਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਮੈਂ ਰੌਲਾ ਪਾ ਦਿੰਦੀ ਸੀ ਤੇ ਹੱਥ ਵੀ ਚੁੱਕ ਦਿੰਦੀ ਸੀ। ਮੈਨੂੰ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਚੁੱਪ ਨਹੀਂ ਰਹਿਣਾ ਚਾਹੀਦਾ।"
4/8

ਜਦੋਂ ਇੱਕ ਫ਼ੌਜੀ ਮੇਰੀ ਹਿੱਕ ਵੱਲ ਤੱਕਦਾ ਰਿਹਾ: ਵਿੱਦਿਆ ਨੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦੇ ਦਿਨਾਂ ਵਿੱਚ ਉਹ ਵਾਰ-ਵਾਰ ਛੇੜਖਾਨੀ ਦਾ ਸ਼ਿਕਾਰ ਹੋਈ ਸੀ। ਵਿੱਦਿਆ ਨੇ ਕਿਹਾ ਕਿ ਇੱਕ ਦਿਨ ਵੀ.ਟੀ. ਸਟੇਸ਼ਨ 'ਤੇ ਖੜ੍ਹਾ ਫ਼ੌਜੀ ਜਵਾਨ ਉਸ ਵੱਲ ਦੇਖੀ ਜਾ ਰਿਹਾ ਸੀ। ਉਹ ਲਗਾਤਾਰ ਉਸ ਦੀ ਹਿੱਕ ਵੱਲ ਘੂਰ ਰਿਹਾ ਸੀ ਤੇ ਫਿਰ ਉਸ ਨੇ ਮੇਰੇ ਵੱਲ ਵੇਖ ਕੇ ਅੱਖ ਵੀ ਮਾਰ ਦਿੱਤੀ।
5/8

ਚੁੱਪ ਰਹਿਣਾ ਸਹੀ ਹੱਲ ਨਹੀਂ: ਵਿੱਦਿਆ ਨੇ ਦੱਸਿਆ ਕਿ ਜਦੋਂ ਉਹ ਲੋਕਲ ਟ੍ਰੇਨ ਵਿੱਚ ਸਫਰ ਕਰਦੀ ਸੀ ਤਾਂ ਚੇਂਬੂਰ ਤੋਂ ਵੀ.ਟੀ. ਜਾਣਾ ਹੁੰਦਾ ਸੀ। ਕਾਲਜ ਦੇ ਦਿਨਾਂ ਵਿੱਚ ਅਕਸਰ ਹੀ ਕੋਈ ਨਾ ਕੋਈ ਉਸ ਨੂੰ ਚੂੰਢੀ ਵੱਢ ਦਿੰਦਾ ਸੀ ਤੇ ਕੋਈ ਹੋਰ ਤਰੀਕੇ ਨਾਲ ਹੱਥ ਲਾਉਂਦਾ ਸੀ।
6/8

#MeToo ਮੁਹਿੰਮ ਤਹਿਤ ਸਰੀਰਕ ਸ਼ੋਸ਼ਣ ਬਾਰੇ ਜਦੋਂ ਵਿੱਦਿਆ ਨੂੰ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਤਾਂ ਹਮੇਸ਼ਾ ਤੋਂ ਹੁੰਦਾ ਆਇਆ ਹੈ। ਫਰਕ ਸਿਰਫ ਇੰਨਾ ਹੈ ਕਿ ਅੱਜ ਲੋਕ ਇਸ ਬਾਰੇ ਗੱਲ ਕਰ ਲੈਂਦੇ ਹਨ ਤੇ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ।
7/8

ਉਸ ਨੇ ਕਿਹਾ ਕਿ ਅੱਜ ਇਹ ਗੱਲ ਚੰਗੀ ਹੋ ਰਹੀ ਹੈ ਕਿ ਹਰ ਲੜਕੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰ ਰਹੀ। ਅੱਜ ਉਹ ਖ਼ੁਦ ਨੂੰ ਦੋਸ਼ੀ ਮੰਨਣ ਦੀ ਬਜਾਏ ਦੋਸ਼ੀ ਦਾ ਪਰਦਾਫਾਸ਼ ਕਰਦੀ ਹੈ।
8/8

ਮੰਬਈ: ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਵਿੱਦਿਆ ਬਾਲਨ ਇਨ੍ਹੀਂ ਦਿਨੀਂ ਫ਼ਿਲਮਾਂ ਕਾਰਨ ਨਹੀਂ ਬਲਕਿ ਜਿਣਸੀ ਸ਼ੋਸ਼ਣ ਬਾਰੇ ਦਿੱਤੇ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਹੈ। ਇੱਕ ਇੰਟਰਵਿਊ ਦੌਰਾਨ ਵਿੱਦਿਆ ਨੇ ਕਿਹਾ ਸੀ ਕਿ ਕਾਲਜ ਦੇ ਦਿਨਾਂ ਵਿੱਚ ਉਹ ਛੇੜਖਾਨੀ ਦਾ ਸ਼ਿਕਾਰ ਹੋਈ ਸੀ। ਆਪਣੀ ਨਵੀਂ ਫ਼ਿਲਮ 'ਤੁਮਹਾਰੀ ਸੁਲੂ' ਬਾਰੇ ਇੱਕ ਅਖ਼ਬਾਰ ਨਾਲ ਗੱਲਬਾਤ ਕਰਨ ਆਈ ਹੋਈ ਸੀ, ਜਿੱਥੇ ਉਸ ਨੇ ਯੌਨ ਸ਼ੋਸ਼ਣ, ਆਪਣੀਆਂ ਕਮੀਆਂ ਤੇ ਵਿਆਹੁਤਾ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
Published at : 06 Nov 2017 06:10 PM (IST)
Sponsored Links by Taboola
ਟਾਪ ਹੈਡਲਾਈਨ
ਬਾਲੀਵੁੱਡ
ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ- "ਬੋਲਿਆ ਤਾਂ ਜਾ ਨਹੀਂ ਰਿਹਾ, ਗਾਣਾ ਕੀ ਗਾਓਗੇ..."
ਬਾਲੀਵੁੱਡ
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
ਬਾਲੀਵੁੱਡ
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਬਾਲੀਵੁੱਡ
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਟ੍ਰੈਂਡਿੰਗ ਟੌਪਿਕ





















