ਪੜਚੋਲ ਕਰੋ

ਕਦੇ ਰਾਸਲੀਲ੍ਹਾ 'ਚ ਕ੍ਰਿਸ਼ਨ ਬਣਦੇ ਪਿਆਰੇ ਲਾਲ ਵਡਾਲੀ ਦੀ ਜ਼ਿੰਦਗੀ ਦੇ ਕੁਝ ਵਿਲੱਖਣ ਪੱਖ

1/22
ਅਕਤੂਬਰ 2006 ਵਿੱਚ ਵਡਾਲੀ ਭਰਾਵਾਂ ਦੀ ਕਾਰ ਦੁਰਘਟਨਾਗ੍ਰਸਤ ਹੋ ਗਈ। ਉਸ ਸਮੇਂ ਪਿਆਰੇ ਲਾਲ ਦੇ ਗਲ਼ ਵਿੱਚ ਡੂੰਘਾ ਜ਼ਖ਼ਮ ਹੋ ਗਿਆ ਸੀ। ਕਾਫੀ ਸਮੇਂ ਬਾਅਦ ਪਿਆਰੇ ਲਾਲ ਗਾ ਸਕੇ ਸੀ। ਇਸ ਤੋਂ ਬਾਅਦ ਪੂਰਨ ਚੰਦ ਨੇ ਆਦਤ ਬਣਾ ਲਈ ਕਿ ਸਕੂਟਰ 'ਤੇ ਹੀ ਸਫਰ ਕੀਤਾ ਜਾਵੇ। ਉਂਝ ਵੀ ਉਹ ਸਾਈਕਲ ਜਾਂ ਰਾਜਦੂਤ ਮੋਟਰਸਾਈਕਲ 'ਤੇ ਸਫਰ ਕਰਨ ਨੂੰ ਤਰਜੀਹ ਦਿੰਦੇ ਸਨ।

2/22
3/22
ਵਡਾਲੀ ਭਰਾਵਾਂ ਨੇ ਅੰਮ੍ਰਿਤਸਰ ਤੋਂ ਪਟਿਆਲਾ, ਨਾਭਾ ਤੇ ਮਲੇਰਕੋਟਲਾ ਤਕ ਦਾ ਸਫਰ ਸਾਈਕਲ 'ਤੇ ਹੀ ਕੀਤਾ ਹੈ। ਲਖਵਿੰਦਰ ਵਡਾਲੀ ਦੱਸਦੇ ਹਨ ਕਿ ਭਾਪਾ ਜੀ ਗੱਡੀ 'ਤੇ ਜਾਣ ਨੂੰ ਇਸ ਲਈ ਨਫ਼ਰਤ ਕਰਦੇ ਹਨ ਕਿ ਉਹ ਘਰੋਂ ਜਾਣਗੇ ਤੇ ਸਿੱਧੇ ਮੰਜ਼ਿਲ 'ਤੇ ਹੀ ਪੁੱਜਣਗੇ, ਫਿਰ ਰਸਤੇ ਵਿੱਚ ਉਹ ਕਿਸੇ ਨਾਲ ਖੜ੍ਹ ਕੇ ਦੋ ਬੋਲ ਸਾਂਝੇ ਨਾ ਕਰ ਸਕਣਗੇ।

4/22
2003 ਵਿੱਚ ਵਡਾਲੀ ਭਰਾਵਾਂ ਨੇ ਬਾਲੀਵੁੱਡ ਫ਼ਿਲਮ 'ਪਿੰਜਰ' ਤੇ 'ਧੂਪ', 2010 ਵਿੱਚ ਤਮਿਲ ਫ਼ਿਲਮ 'ਚਿੱਕੂ ਬੁੱਕੂ', 2011 ਵਿੱਚ 'ਤਨੂੰ ਵੈਡਜ਼ ਮਨੂੰ' ਤੇ 'ਮੌਸਮ' ਵਿੱਚ ਵੀ ਗਾਇਆ।

5/22
ਐਲਬਮਜ਼ ਨਾਲ ਵੀ ਵਡਾਲੀ ਭਰਾਵਾਂ ਦੀ ਇੱਕ ਕਹਾਣੀ ਜੁੜੀ ਹੋਈ ਹੈ। ਪੂਰਨ ਚੰਦ ਦੇ ਦੱਸੇ ਮੁਤਾਬਕ ਜਦ ਉਹ ਸਟੂਡੀਓ ਗਏ ਸੀ ਤਾਂ ਉੱਥੇ ਤਬਲੇ ਤੇ ਵਾਜੇ (ਹਾਰਮੋਨੀਅਮ) 'ਤੇ ਹੀ ਗਾ ਕੇ ਆਏ ਸਨ, ਉਨ੍ਹਾਂ ਨੇ ਗਿਟਾਰ ਤੇ ਡਰੱਮ ਪਤਾ ਨਹੀਂ ਕਿੱਥੋਂ ਪਾ ਦਿੱਤੇ।

6/22
ਹਰਵੱਲਭ ਸੰਗੀਤ ਸੰਮੇਲਨ ਵਿੱਚ ਆਪਣੀ ਧਾਕ ਜਮਾਉਣ ਤੋਂ ਬਾਅਦ ਜਦੋਂ ਦੋਵਾਂ ਭਰਾਵਾਂ ਨੂੰ ਆਲ ਇੰਡੀਆ ਰੇਡੀਓ ਤੋਂ ਸੱਦਾ ਆਇਆ ਤਾਂ ਉਨ੍ਹਾਂ ਮਾਈਕ ਅੱਗੇ ਗਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਬਾਰੇ ਵਡਾਲੀ ਭਰਾਵਾਂ ਦਾ ਤਰਕ ਸੀ ਕਿ ਮਾਈਕ ਆਵਾਜ਼ ਨੂੰ ਖਿੱਚ ਲੈਂਦਾ ਹੈ।

7/22
ਉਸ ਸਮੇਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਦੋਵਾਂ ਭਰਾਵਾਂ ਦਾ ਵੱਡਾ ਨਾਂ ਹੋਵੇਗਾ। ਪੂਰਨ ਚੰਦ ਸਾਰੀ ਉਮਰ ਪਿਆਰੇ ਲਾਲ ਦੇ ਮਾਰਗ ਦਰਸ਼ਕ ਤੇ ਗੁਰੂ ਬਣੇ ਰਹੇ। ਪਿਆਰੇ ਲਾਲ ਨੇ ਆਪਣੀ ਸੰਗੀਤਕ ਵਿਦਿਆ ਵੱਡੇ ਭਰਾ ਪੂਰਨ ਚੰਦ ਤੋਂ ਹੀ ਹਾਸਲ ਕੀਤੀ, ਜਦਕਿ ਵੱਡੇ ਭਰਾ ਪੂਰਨ ਚੰਦ ਨੇ ਆਪਣੇ ਪਿਤਾ ਤੋਂ ਇਲਾਵਾ ਪੰਡਿਤ ਦੁਰਗਾ ਦਾਸ ਤੇ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।

8/22
ਪੂਰਨ ਚੰਦ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਹਰਵੱਲਭ ਸੰਗੀਤ ਸੰਮੇਲਨ ਵਿੱਚ ਉਨ੍ਹਾਂ ਪ੍ਰਬੰਧਕਾਂ ਤੋਂ ਬੜੀ ਹੀ ਮੁਸ਼ਕਲ ਨਾਲ ਗਾਉਣ ਲਈ ਪੰਜ ਮਿੰਟ ਦਾ ਸਮਾਂ ਮੰਗਿਆ ਸੀ, ਪਰ ਜਦੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ ਤਾਂ ਤਕਰੀਬਨ ਡੇਢ ਘੰਟਾ ਗਾਉਂਦੇ ਰਹੇ ਸਨ। ਦੋਵੇਂ ਭਰਾ ਖੁੱਲ੍ਹਾ ਗਾਉਂਦੇ ਸਨ, ਇਸ ਲਈ ਉਹ ਖਾਣ-ਪੀਣ ਦੇ ਸ਼ੌਕੀਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਖਵੱਈਆ-ਵੋਹੀ ਗਵੱਈਆ।

9/22
ਵਡਾਲੀ ਧਰਤੀ ਨਾਲ ਜੁੜ ਕੇ ਰਹਿਣ ਵਾਲੇ ਲੋਕ ਹਨ। ਉਹ ਗੱਡੀਆਂ ਵਿੱਚ ਸਫਰ ਕਰਨ ਨੂੰ ਨਫਰਤ ਕਰਦੇ ਸਨ। ਜਦੋਂ ਪੂਰਨ ਚੰਦ ਦੇ ਪੁੱਤਰ ਲਖਵਿੰਦਰ ਵਡਾਲੀ ਨੇ ਘਰ ਗੱਡੀ ਲਿਆ ਕੇ ਵਿਖਾਈ ਕੇ ਇਹ ਆਪਾਂ ਖ਼ਰੀਦ ਲੈਂਦੇ ਹਾਂ, ਤਾਂ ਉਨ੍ਹਾਂ ਕਿਹਾ ਕਿ ਕਾਕਾ ਜੇ ਇਸ ਵਿੱਚ ਅੱਗ ਲੱਗ ਗਈ ਤਾਂ ਨਿਕਲਾਂਗੇ ਕਿੱਧਰੋਂ...?

10/22
ਪਹਿਲਾਂ ਪੂਰਨ ਚੰਦ ਆਪਣੇ ਪਿਤਾ ਨਾਲ ਪੀਰਾਂ ਦੀਆਂ ਦਰਗਾਹਾਂ ਜਾਂ ਪਿੰਡ ਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ 'ਤੇ ਜਾ ਕੇ ਗਾਉਂਦੇ ਸਨ, ਪਰ ਜਦੋਂ ਪਿਆਰੇ ਲਾਲ ਗਾਉਣਾ ਸਿੱਖ ਗਏ ਫਿਰ ਦੋਵੇਂ ਭਰਾਵਾਂ ਦੀ ਜੋੜੀ ਕਵਾਲੀਆਂ ਸੁਣਾ ਕੇ ਲੋਕਾਂ ਨੂੰ ਸੂਫ਼ੀ ਰੰਗ ਵਿੱਚ ਰੰਗਣ ਵਿੱਚ ਲੱਗ ਗਈ।

11/22
ਵਡਾਲੀ ਭਰਾਵਾਂ ਦੀ ਸਾਦਗੀ ਦੇ ਵੀ ਅਨੇਕਾਂ ਕਿੱਸੇ ਹਨ। ਉਨ੍ਹਾਂ ਆਪਣੀ ਉਮਰ ਦਾ ਜ਼ਿਆਦਾਤਰ ਸਮਾਂ ਸਾਈਕਲ ਜਾਂ ਮੋਟਰਸਾਈਕਲ 'ਤੇ ਹੀ ਗੁਜ਼ਾਰਿਆ। ਇੱਕ ਵਾਰ ਜਦੋਂ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ, ਉਨ੍ਹਾਂ ਨੂੰ ਮਿਲਣ ਗਏ ਤਾਂ ਆਪਣੇ ਖੁੱਲ੍ਹੇ ਸੁਭਾਅ ਦੇ ਮੁਤਾਬਕ ਉਨ੍ਹਾਂ ਵਿਦਿਆਰਥੀਆਂ ਨੂੰ ਪੁੱਛ ਲਿਆ ਕਿ ਕਾਕਾ ਆਓ ਪੈੱਗ-ਸ਼ੈੱਗ ਲਾ ਲਓ.. ! ਵਿਦਿਆਰਥੀਆਂ ਨੇ ਬੜੀ ਹੈਰਾਨੀ ਨਾਲ ਪੁੱਛਿਆ ਕਿ ਉਸਤਾਦ ਜੀ ਤੁਸੀਂ ਵੀ..? ਤਾਂ ਪਿਆਰੇ ਲਾਲ ਕਹਿੰਦੇ ਕਿ ਕਾਕਾ ਜੇ ਕੁਝ ਖਾਵਾਂਗੇ ਪੀਵਾਂਗੇ ਨਹੀਂ ਤੇ ਗਾਵਾਂਗੇ ਕਿਵੇਂ..? ਪਿਆਰੇ ਲਾਲ ਅਕਸਰ ਹੀ ਕਹਿੰਦੇ ਸੀ ਜੋ ਖਵੱਈਆ ਓਹੀ ਗਵੱਈਆ।

12/22
ਵਡਾਲੀ ਬ੍ਰਦਰਜ਼ ਦੀਆਂ 'ਆ ਮਿਲ ਯਾਰ', 'ਪੈਗ਼ਾਮ-ਏ-ਇਸ਼ਕ', 'ਇਸ਼ਕ ਮੁਸਾਫਿਰ', 'ਫ਼ੋਕ ਮਿਊਜ਼ਿਕ ਆਫ਼ ਪੰਜਾਬ', 'ਯਾਦ ਪੀਆ ਕੀ' ਆਦਿ ਪ੍ਰਮੁੱਖ ਐਲਬਮਜ਼ ਹਨ। ਬੀਤੇ ਸਮੇਂ ਤੋਂ ਉਹ ਇਕਹਿਰੇ ਗੀਤ ਜਾਂ ਲਾਈਵ ਸ਼ੋਅ ਹੀ ਕਰਦੇ ਆ ਰਹੇ ਸਨ।

13/22
ਉਨ੍ਹਾਂ ਦੇ ਪਿਤਾ ਕਾਫੀ ਸਖ਼ਤ ਸੁਭਾਅ ਦੇ ਸਨ ਤੇ ਕੁੱਟ-ਮਾਰ ਵੀ ਕਰਦੇ ਸਨ। ਉਨ੍ਹਾਂ ਖ਼ੁਦ ਨੂੰ ਪੈਂਦੀ ਝਿੜਕ ਦਾ ਹਿੱਸਾ ਵੰਡਾਉਣ ਲਈ ਪਿਆਰੇ ਨੂੰ ਵੀ ਆਪਣੇ ਨਾਲ ਰਲਾ ਲਿਆ ਤੇ ਦੋਵੇਂ ਭਰਾ ਇਕੱਠੇ ਕਵਾਲੀ ਕਰਨ ਲੱਗੇ।

14/22
ਪਿਆਰੇ ਲਾਲ, ਪੂਰਨ ਚੰਦ ਤੋਂ ਬਾਅਦ ਠਾਕੁਰ ਦਾਸ ਵਡਾਲੀ ਦੇ ਛੋਟੇ ਪੁੱਤਰ ਸਨ। ਗ਼ਰੀਬੀ ਕਾਰਨ ਪਿਆਰੇ ਛੋਟੇ ਹੁੰਦੇ ਹੀ ਪਿੰਡ 'ਚ ਹੋਣ ਵਾਲੀ 'ਰਾਸਲੀਲ੍ਹਾ' ਵਿੱਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਸਨ। ਪੂਰਨ ਚੰਦ ਵਡਾਲੀ ਆਪਣੀ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਛੇ ਕੁ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਕੀਤੀ ਸੀ।

15/22
1975 ਵਿੱਚ ਦੋਵਾਂ ਭਰਾਵਾਂ ਨੇ ਜਲੰਧਰ ਵਿੱਚ ਹੋਣ ਵਾਲੇ ਸਾਲਾਨਾ ਹਰਵੱਲਭ ਸੰਗੀਤ ਸੰਮੇਲਨ ਵਿੱਚ ਆਪਣਾ ਕਮਾਲ ਦਿਖਾਇਆ। ਉਦੋਂ ਤੋਂ ਉਨ੍ਹਾਂ ਦੀ ਦਿਨ ਹੀ ਬਦਲ ਗਏ।

16/22
ਰੇਡੀਓ ਰਾਹੀਂ ਜਦ ਵਡਾਲੀ ਭਰਾਵਾਂ ਦੀ ਆਵਾਜ਼ ਦੂਰ-ਦੂਰ ਤਕ ਪਹੁੰਚੀ ਤਾਂ ਉਨ੍ਹਾਂ ਦੀ ਗਾਇਕੀ ਦਾ ਜਾਦੂ ਫੈਲ ਗਿਆ। ਵਡਾਲੀ ਭਰਾਵਾਂ ਨੂੰ ਇੱਕ ਵਾਰ ਉਸ ਥਾਂ 'ਤੇ ਗਾਉਣ ਲਈ ਸੱਦਾ ਦਿੱਤਾ ਗਿਆ ਜਿੱਥੇ ਤਾਨਸੈਨ ਗਾਉਂਦਾ ਸੀ ਤੇ ਬਾਦਸ਼ਾਹ ਅਕਬਰ ਉਨ੍ਹਾਂ ਨੂੰ ਸੁਣਦੇ ਸਨ। ਵਡਾਲੀ ਭਰਾਵਾਂ ਨੇ ਉਸ ਥਾਂ 'ਤੇ ਬਿਨਾ ਮਾਈਕ ਤੋਂ ਗਾ ਕੇ ਅਜਿਹਾ ਰੰਗ ਬੰਨ੍ਹਿਆ ਕਿ ਸਾਰੇ ਅਸ਼-ਅਸ਼ ਕਰ ਉੱਠੇ।

17/22
2002 ਤੋਂ ਵਡਾਲੀ ਭਰਾਵਾਂ ਨੂੰ ਸੂਫ਼ੀ ਸੰਗੀਤ ਨੂੰ ਐਲਬਮਜ਼ ਦੇ ਜ਼ਰੀਏ ਲੋਕਾਂ ਤਕ ਪਹੁੰਚਾਉਣਾ ਸ਼ੁਰੂ ਕੀਤਾ। ਫਿਰ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਕਈ ਐਲਬਮਜ਼ ਆਈਆਂ।

18/22
ਪਿਆਰੇ ਲਾਲ ਵਡਾਲੀ ਨੂੰ 1992 ਵਿੱਚ ਭਾਰਤ ਸਰਕਾਰ ਵੱਲੋਂ ਸੰਗੀਤ ਨਾਟਕ ਅਕਾਦਮੀ ਐਵਾਰਡ, 1998 ਵਿੱਚ ਤੁਲਸੀ ਐਵਾਰਡ, 2003 ਵਿੱਚ ਪੰਜਾਬੀ ਸੰਗੀਤ ਨਾਟਕ ਅਕਾਦਮੀ ਐਵਾਰਡ, 2005 ਵਿੱਚ ਪੂਰਨ ਚੰਦ ਵਡਾਲੀ ਲਈ ਪਦਮਸ਼੍ਰੀ ਐਵਾਰਡ ਤੇ 2015 ਵਿੱਚ ਪੀ.ਟੀ.ਸੀ. ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।

19/22
 ਬੇਸ਼ੱਕ ਪਿਆਰੇ ਲਾਲ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਆਵਾਜ਼ ਲੋਕਾਂ ਦੇ ਦਿਲਾਂ ਵਿੱਚ ਅਮਰ ਰਹੇਗੀ।

20/22
'ਏ.ਬੀ.ਪੀ. ਸਾਂਝਾ' ਉਨ੍ਹਾਂ ਦੀ ਗਾਇਕੀ ਨੂੰ ਦਿਲੋਂ ਸਲਾਮ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਯਾਦਾਂ, ਜੋ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ।

21/22
ਪੰਜਾਬ ਵਿੱਚ ਸੂਫ਼ੀ ਗਾਇਕੀ ਦੇ ਚਮਕਦੇ ਸਿਤਾਰੇ ਪਿਆਰੇ ਲਾਲ ਨੇ ਅਤਿ ਦੀ ਗਰੀਬੀ ਨਾਲ ਜੂਝਦੇ ਹੋਏ ਆਪਣੀ ਕਲਾ ਦੇ ਦਮ 'ਤੇ ਸਫਲਤਾ ਦੇ ਸਿਖਰ ਨੂੰ ਛੋਹਿਆ।

22/22
ਚੰਡੀਗੜ੍ਹ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੋਟੇ ਜਿਹੇ ਪਿੰਡ ਗੁਰੂ ਕੀ ਵਡਾਲੀ 'ਚ ਜਨਮੇ ਵਡਾਲੀ ਭਰਾਵਾਂ 'ਚੋਂ ਛੋਟੇ ਪਿਆਰੇ ਲਾਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 75 ਵਰ੍ਹਿਆਂ ਦੇ ਸਨ।

Sponsored Links by Taboola

ਟਾਪ ਹੈਡਲਾਈਨ

Big News: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਅਦਾਕਾਰ ਦੇ ਬੰਗਲੇ ਉੱਤੇ ਚੱਲਿਆ ਬੁਲਡੋਜ਼ਰ; ਜਾਣੋ ਪੂਰਾ ਮਾਮਲਾ...

Imran Khan News: ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 

Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ

 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ

Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ

Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!

Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!

Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ

Embed widget