8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
8th Pay Commission : 8ਵੇਂ ਤਨਖਾਹ ਕਮਿਸ਼ਨ (8th Pay Commission) ਦੀ ਉਡੀਕ ਕਰ ਰਹੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ
8th Pay Commission : 8ਵੇਂ ਤਨਖਾਹ ਕਮਿਸ਼ਨ (8th Pay Commission) ਦੀ ਉਡੀਕ ਕਰ ਰਹੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਔਸਤਨ 3.40 ਲੱਖ ਰੁਪਏ ਤੱਕ ਦਾ ਏਰੀਅਰ (ਬਕਾਇਆ ਰਕਮ) ਆ ਸਕਦਾ ਹੈ। ਹਾਲਾਂਕਿ, ਇਹ ਰਕਮ ਫਿਲਹਾਲ ਇੱਕ ਅੰਦਾਜ਼ਾ ਹੈ ਅਤੇ ਇਸ ਬਾਰੇ ਅੰਤਿਮ ਫੈਸਲਾ ਸਰਕਾਰ ਵੱਲੋਂ ਲਿਆ ਜਾਣਾ ਬਾਕੀ ਹੈ।
ਦਰਅਸਲ, ਬ੍ਰੋਕਰੇਜ ਫਰਮ ਜੇਪੀ ਮੋਰਗਨ (JPMorgan) ਨੇ 26 ਨਵੰਬਰ 2026 ਨੂੰ ਜਾਰੀ ਆਪਣੀ ਰਿਪੋਰਟ ਵਿੱਚ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਇਹ ਅਨੁਮਾਨ ਲਗਾਇਆ ਹੈ। ਰਿਪੋਰਟ ਮੁਤਾਬਕ ਦੇਸ਼ ਦੇ ਕਰੀਬ 1.2 ਕਰੋੜ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ।
ਹਰ ਮਹੀਨੇ 15,400 ਰੁਪਏ ਵਧਣ ਦਾ ਅਨੁਮਾਨ
ਜੇਪੀ ਮੋਰਗਨ ਦੇ ਵਿਸ਼ਲੇਸ਼ਕਾਂ ਮੁਤਾਬਕ ਇੱਕ ਔਸਤ ਲਾਭਪਾਤਰੀ ਦੀ ਮਹੀਨਾਵਾਰ ਤਨਖਾਹ ਜਾਂ ਪੈਨਸ਼ਨ ਵਿੱਚ ਕਰੀਬ 15,400 ਰੁਪਏ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਲਗਭਗ 3.40 ਲੱਖ ਰੁਪਏ ਦਾ ਏਰੀਅਰ ਮਿਲਣ ਦਾ ਅੰਦਾਜ਼ਾ ਹੈ।
22 ਮਹੀਨਿਆਂ ਦਾ ਬਣ ਸਕਦਾ ਹੈ ਬਕਾਇਆ
ਰਿਪੋਰਟ ਮੁਤਾਬਕ ਨਵਾਂ ਤਨਖਾਹ ਚੱਕਰ ਜਨਵਰੀ 2026 ਤੋਂ ਲਾਗੂ ਮੰਨਿਆ ਜਾ ਸਕਦਾ ਹੈ, ਜਦਕਿ ਵਧੀ ਹੋਈ ਤਨਖਾਹ ਦਾ ਭੁਗਤਾਨ ਅਕਤੂਬਰ 2027 ਤੋਂ ਬਾਅਦ ਸ਼ੁਰੂ ਹੋਣ ਦੀ ਉਮੀਦ ਹੈ। ਇਸ ਹਿਸਾਬ ਨਾਲ ਜਨਵਰੀ 2026 ਤੋਂ ਅਕਤੂਬਰ 2027 ਤੱਕ 22 ਮਹੀਨਿਆਂ ਦਾ ਏਰੀਅਰ ਬਣ ਸਕਦਾ ਹੈ। 15,400 ਰੁਪਏ ਦੀ ਔਸਤ ਮਹੀਨਾਵਾਰ ਵਧੀ ਰਕਮ ਦੇ ਹਿਸਾਬ ਨਾਲ ਇਹ ਬਕਾਇਆ ਕਰੀਬ 3.40 ਲੱਖ ਰੁਪਏ ਬਣਦਾ ਹੈ।
ਫਿਟਮੈਂਟ ਫੈਕਟਰ ਨਾਲ ਤਨਖਾਹ ਵਧਣ ਦੀ ਉਮੀਦ
ਰਿਪੋਰਟ ਵਿੱਚ 1.83 ਦੇ ਫਿਟਮੈਂਟ ਫੈਕਟਰ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਨਾਲ ਮਹਿੰਗਾਈ ਭੱਤੇ (DA) ਨੂੰ ਬੇਸਿਕ ਤਨਖਾਹ ਵਿੱਚ ਜੋੜਨ ਤੋਂ ਬਾਅਦ ਤਨਖਾਹ ਅਤੇ ਪੈਨਸ਼ਨ ਵਿੱਚ ਕਰੀਬ 14 ਫੀਸਦੀ ਅਸਲ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਸਰਕਾਰ 'ਤੇ ਪਵੇਗਾ 7.2 ਲੱਖ ਕਰੋੜ ਦਾ ਬੋਝ
ਜੇਪੀ ਮੋਰਗਨ ਦੀ ਰਿਪੋਰਟ ਮੁਤਾਬਕ 8ਵੇਂ ਤਨਖਾਹ ਕਮਿਸ਼ਨ ਕਾਰਨ ਸਰਕਾਰ 'ਤੇ ਕੁੱਲ 7.2 ਲੱਖ ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪੈ ਸਕਦਾ ਹੈ। ਇਸ ਵਿੱਚੋਂ ਕਰੀਬ 3.2 ਲੱਖ ਕਰੋੜ ਰੁਪਏ ਵਧੀ ਹੋਈ ਤਨਖਾਹ ਅਤੇ ਪੈਨਸ਼ਨ ਲਈ, ਜਦਕਿ 4 ਲੱਖ ਕਰੋੜ ਰੁਪਏ ਏਰੀਅਰ ਦੇ ਭੁਗਤਾਨ ਲਈ ਹੋ ਸਕਦੇ ਹਨ। ਇਹ ਭੁਗਤਾਨ ਵਿੱਤੀ ਸਾਲ 2027-28 ਅਤੇ 2028-29 ਦੌਰਾਨ ਹੋਣ ਦਾ ਅਨੁਮਾਨ ਹੈ।
ਧਿਆਨ ਰਹੇ ਕਿ 3.40 ਲੱਖ ਰੁਪਏ ਹਰ ਮੁਲਾਜ਼ਮ ਨੂੰ ਮਿਲਣ ਦੀ ਗਾਰੰਟੀ ਨਹੀਂ ਹੈ। ਅਸਲ ਏਰੀਅਰ ਦੀ ਰਕਮ ਤਨਖਾਹ, ਪੈਨਸ਼ਨ ਅਤੇ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ।
ਟ੍ਰੈਂਡਿੰਗ ਟੌਪਿਕ





















