8th Pay Commission : 14% ਤੋਂ ਵਧ ਕੇ 140% ਤੱਕ ਕਿਵੇਂ ਪਹੁੰਚ ਸਕਦੀ ਹੈ ਮੁਲਾਜ਼ਮਾਂ ਦੀ ਤਨਖਾਹ? ਜਾਣੋ ਪੂਰਾ ਹਿਸਾਬ
8th Pay Commission : ਕੇਂਦਰੀ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਫ਼ਤੇ ਮੁੰਬਈ ਵਿੱਚ 8ਵੇਂ ਤਨਖਾਹ ਕਮਿਸ਼ਨ ਦੀ ਵੱਖ-ਵੱਖ ਧਿਰਾਂ ਨਾਲ ਅਹਿਮ
8th Pay Commission : ਕੇਂਦਰੀ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਫ਼ਤੇ ਮੁੰਬਈ ਵਿੱਚ 8ਵੇਂ ਤਨਖਾਹ ਕਮਿਸ਼ਨ ਦੀ ਵੱਖ-ਵੱਖ ਧਿਰਾਂ ਨਾਲ ਅਹਿਮ ਮੀਟਿੰਗ ਹੋਣੀ ਹੈ। ਇਸ ਮੀਟਿੰਗ ਦੌਰਾਨ ਮੁਲਾਜ਼ਮ ਜਥੇਬੰਦੀਆਂ ਵੱਲੋਂ 3.833 ਫਿਟਮੈਂਟ ਫੈਕਟਰ (Fitment Factor) ਦੀ ਮੰਗ ਮੁੜ ਉਠਾਏ ਜਾਣ ਦੀ ਸੰਭਾਵਨਾ ਹੈ।
ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਹ ਮੰਗ ਮੰਨ ਲੈਂਦੀ ਹੈ ਤਾਂ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ (Basic Salary) ਅਤੇ ਪੈਨਸ਼ਨ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ।
7ਵੇਂ ਤਨਖਾਹ ਕਮਿਸ਼ਨ ਵਿੱਚ ਕਿੰਨਾ ਹੋਇਆ ਸੀ ਵਾਧਾ?
7ਵੇਂ ਤਨਖਾਹ ਕਮਿਸ਼ਨ ਵਿੱਚ 2.57 ਦਾ ਫਿਟਮੈਂਟ ਫੈਕਟਰ ਲਾਗੂ ਕੀਤਾ ਗਿਆ ਸੀ। ਉਸ ਸਮੇਂ ਮਹਿੰਗਾਈ ਭੱਤਾ (DA) 125 ਫ਼ੀਸਦੀ ਤੱਕ ਪਹੁੰਚ ਚੁੱਕਾ ਸੀ। ਉਦਾਹਰਨ ਵਜੋਂ, ਜੇਕਰ ਕਿਸੇ ਮੁਲਾਜ਼ਮ ਦੀ ਮੁੱਢਲੀ ਤਨਖਾਹ 10,000 ਰੁਪਏ ਸੀ ਤਾਂ ਉਸ ਉੱਪਰ 125 ਫ਼ੀਸਦੀ ਮਹਿੰਗਾਈ ਭੱਤਾ 12,500 ਰੁਪਏ ਬਣਦਾ ਸੀ। ਇਸ ਤਰ੍ਹਾਂ ਕੁੱਲ ਰਕਮ 22,500 ਰੁਪਏ ਹੋ ਜਾਂਦੀ ਸੀ।
ਜਦੋਂ 1 ਜਨਵਰੀ 2016 ਤੋਂ 7ਵਾਂ ਤਨਖਾਹ ਕਮਿਸ਼ਨ ਲਾਗੂ ਹੋਇਆ ਤਾਂ ਮਹਿੰਗਾਈ ਭੱਤੇ ਨੂੰ ਮੁੱਢਲੀ ਤਨਖਾਹ ਵਿੱਚ ਸ਼ਾਮਲ ਕਰਕੇ ਇਸ ਉੱਪਰ 14.29 ਫ਼ੀਸਦੀ ਅਸਲ ਵਾਧਾ ਦਿੱਤਾ ਗਿਆ। ਇਸੇ ਹਿਸਾਬ ਨਾਲ ਫਿਟਮੈਂਟ ਫੈਕਟਰ 2.57 ਤੈਅ ਕੀਤਾ ਗਿਆ ਸੀ।
8ਵੇਂ ਤਨਖਾਹ ਕਮਿਸ਼ਨ ਵਿੱਚ 3.833 ਫਿਟਮੈਂਟ ਫੈਕਟਰ ਦੀ ਮੰਗ
ਹੁਣ ਮੁਲਾਜ਼ਮ ਜਥੇਬੰਦੀਆਂ 8ਵੇਂ ਤਨਖਾਹ ਕਮਿਸ਼ਨ ਵਿੱਚ 3.833 ਫਿਟਮੈਂਟ ਫੈਕਟਰ ਲਾਗੂ ਕਰਨ ਦੀ ਮੰਗ ਕਰ ਰਹੀਆਂ ਹਨ। ਇਹ 7ਵੇਂ ਤਨਖਾਹ ਕਮਿਸ਼ਨ ਦੇ 2.57 ਫਿਟਮੈਂਟ ਫੈਕਟਰ ਨਾਲੋਂ ਲਗਭਗ 49 ਫ਼ੀਸਦੀ ਜ਼ਿਆਦਾ ਹੈ। ਜੇਕਰ ਕਿਸੇ ਮੁਲਾਜ਼ਮ ਦੀ ਮੌਜੂਦਾ ਮੁੱਢਲੀ ਤਨਖਾਹ 18,000 ਰੁਪਏ ਹੈ ਤਾਂ 3.833 ਫਿਟਮੈਂਟ ਫੈਕਟਰ ਲਾਗੂ ਹੋਣ 'ਤੇ ਨਵੀਂ ਮੁੱਢਲੀ ਤਨਖਾਹ ਲਗਭਗ 68,994 ਰੁਪਏ ਬਣ ਸਕਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੁਲਾਜ਼ਮ ਦੀ ਕੁੱਲ ਤਨਖਾਹ ਵਿੱਚ ਇੰਨਾ ਹੀ ਅਸਲ ਵਾਧਾ ਹੋਵੇਗਾ। ਇਸ ਹਿਸਾਬ ਵਿੱਚ ਪਹਿਲਾਂ ਤੋਂ ਮਿਲ ਰਿਹਾ ਮਹਿੰਗਾਈ ਭੱਤਾ ਵੀ ਸ਼ਾਮਲ ਹੁੰਦਾ ਹੈ।
14% ਤੋਂ 140% ਤੱਕ ਵਾਧੇ ਦਾ ਕੀ ਹੈ ਹਿਸਾਬ?
ਮੁਲਾਜ਼ਮ ਜਥੇਬੰਦੀਆਂ ਦਾ ਤਰਕ ਹੈ ਕਿ ਪਿਛਲੇ ਤਨਖਾਹ ਕਮਿਸ਼ਨ ਵਿੱਚ ਮਿਲਿਆ 14.29 ਫ਼ੀਸਦੀ ਅਸਲ ਵਾਧਾ ਕਾਫ਼ੀ ਘੱਟ ਸੀ। ਪਿਛਲੇ ਦਸ ਸਾਲਾਂ ਦੌਰਾਨ ਮਹਿੰਗਾਈ ਵਧਣ ਕਾਰਨ ਮੁਲਾਜ਼ਮਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋਈ ਹੈ। ਜੇਕਰ ਨਵਾਂ ਫਿਟਮੈਂਟ ਫੈਕਟਰ 3.833 ਮੰਨਿਆ ਜਾਂਦਾ ਹੈ ਤਾਂ ਮੁੱਢਲੀ ਤਨਖਾਹ ਵਿੱਚ ਵੱਡਾ ਵਾਧਾ ਦਿਖਾਈ ਦੇਵੇਗਾ। ਹਾਲਾਂਕਿ ਅਸਲ ਵਾਧੇ ਦੀ ਪ੍ਰਤੀਸ਼ਤ ਦਰ ਉਸ ਸਮੇਂ ਦੇ ਮਹਿੰਗਾਈ ਭੱਤੇ ਅਤੇ ਤਨਖਾਹ ਤੈਅ ਕਰਨ ਦੇ ਨਿਯਮਾਂ 'ਤੇ ਨਿਰਭਰ ਕਰੇਗੀ। ਇਸ ਲਈ 140 ਫ਼ੀਸਦੀ ਅਸਲ ਤਨਖਾਹ ਵਾਧੇ ਨੂੰ ਅਜੇ ਪੱਕਾ ਨਹੀਂ ਮੰਨਿਆ ਜਾ ਸਕਦਾ।
ਹੁਣ ਸਭ ਦੀਆਂ ਨਜ਼ਰਾਂ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ 'ਤੇ ਟਿਕੀਆਂ ਹੋਈਆਂ ਹਨ। ਮੁਲਾਜ਼ਮਾਂ ਨੂੰ ਉਮੀਦ ਹੈ ਕਿ ਇਸ ਵਾਰ ਸਰਕਾਰ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਫਿਲਹਾਲ 3.833 ਫਿਟਮੈਂਟ ਫੈਕਟਰ ਸਿਰਫ਼ ਮੰਗ ਹੈ, ਸਰਕਾਰ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।
ਟ੍ਰੈਂਡਿੰਗ ਟੌਪਿਕ

















