ਪੜਚੋਲ ਕਰੋ

Mobile Phone Bills: ਚੋਣਾਂ ਮਗਰੋਂ ਕਰੋੜਾਂ ਮੋਬਾਈਲ ਯੂਜਰਜ਼ ਨੂੰ ਲੱਗੇਗਾ ਝਟਕਾ! 25% ਤੱਕ ਵਧ ਜਾਣਗੇ ਬਿੱਲ

ਲੋਕ ਸਭਾ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਮੋਬਾਈਲ ਫੋਨ ਉਪਭੋਗਤਾਵਾਂ ਦੇ ਬਿੱਲਾਂ 'ਚ ਕਰੀਬ 25 ਫੀਸਦੀ ਦਾ ਵਾਧਾ ਹੋ ਸਕਦਾ ਹੈ।

Mobile Phone Bills: ਲੋਕ ਸਭਾ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਵਿੱਚ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਕਨਾਮਿਕ ਟਾਈਮਜ਼ 'ਚ ਛਪੀ ਖਬਰ ਮੁਤਾਬਕ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਦੇ ਬਿੱਲਾਂ 'ਚ ਕਰੀਬ 25 ਫੀਸਦੀ ਦਾ ਵਾਧਾ ਹੋ ਸਕਦਾ ਹੈ। ਈਟੀ 'ਚ ਪ੍ਰਕਾਸ਼ਿਤ ਖਬਰ 'ਚ ਦੱਸਿਆ ਗਿਆ ਕਿ ਟੈਲੀਕਾਮ ਕੰਪਨੀਆਂ ਹਾਲ ਹੀ ਦੇ ਸਾਲਾਂ 'ਚ ਟੈਰਿਫ ਵਾਧੇ ਦੇ ਚੌਥੇ ਦੌਰ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀਆਂ ਦੇ ਇਸ ਕਦਮ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੀ ਆਮਦਨ ਵਧੇਗੀ।

ਬ੍ਰੋਕਰੇਜ ਐਕਸਿਸ ਕੈਪੀਟਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਵਧਦੀ ਮੁਕਾਬਲੇਬਾਜ਼ੀ ਤੇ ਵੱਡੇ 5ਜੀ ਨਿਵੇਸ਼ ਤੋਂ ਬਾਅਦ ਮੁਨਾਫੇ ਵਿੱਚ ਸੁਧਾਰ ਦੀ ਉਮੀਦ ਕਰ ਰਹੀਆਂ ਹਨ। ਸਰਕਾਰੀ ਸਹਾਇਤਾ ਕਾਰਨ ਆਉਣ ਵਾਲੇ ਸਮੇਂ ਵਿੱਚ ਟੈਲੀਕਾਮ ਆਪਰੇਟਰ ਤੋਂ 25% ਵਾਧੇ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਵੇਂ ਕੀਮਤਾਂ 'ਚ ਵਾਧਾ ਜ਼ਿਆਦਾ ਲੱਗਦਾ ਹੈ ਪਰ ਸ਼ਹਿਰਾਂ ਤੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਲਈ ਇਹ ਆਮ ਗੱਲ ਹੈ। 

ਸ਼ਹਿਰਾਂ 'ਚ ਰਹਿਣ ਵਾਲੇ ਲੋਕ ਆਪਣੇ ਕੁੱਲ ਖਰਚ ਦਾ 3.2 ਫੀਸਦੀ ਟੈਲੀਕਾਮ 'ਤੇ ਖਰਚ ਕਰਦੇ ਸਨ। ਟੈਰਿਫ ਵਧਣ ਮਗਰੋਂ ਇਹ ਵਧ ਕੇ 3.6 ਫੀਸਦੀ ਹੋ ਜਾਵੇਗਾ। ਇਸ ਦੇ ਨਾਲ ਹੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦਾ ਟੈਲੀਕਾਮ 'ਤੇ ਖਰਚ 5.2 ਫੀਸਦੀ ਤੋਂ ਵਧ ਕੇ 5.9 ਫੀਸਦੀ ਹੋ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਟੈਲੀਕਾਮ ਕੰਪਨੀਆਂ ਬੇਸਿਕ ਪਲਾਨ ਦੀ ਕੀਮਤ 'ਚ 25 ਫੀਸਦੀ ਦਾ ਵਾਧਾ ਕਰਦੀਆਂ ਹਨ ਤਾਂ ਉਨ੍ਹਾਂ ਦਾ ਪ੍ਰਤੀ ਯੂਜ਼ਰ ਔਸਤ ਮਾਲੀਆ (ARPU) 16 ਫੀਸਦੀ ਵਧ ਜਾਵੇਗਾ। ਇਸ ਦਾ ਮਤਲਬ ਹੈ ਕਿ ਹਰ ਯੂਜ਼ਰ ਤੋਂ ਏਅਰਟੈੱਲ ਦੀ ਕਮਾਈ 29 ਰੁਪਏ ਤੇ ਜਿਓ ਦੀ ਹਰ ਯੂਜ਼ਰ ਤੋਂ ਕਮਾਈ 26 ਰੁਪਏ ਵਧੇਗੀ।

ਪ੍ਰਤੀ ਉਪਭੋਗਤਾ 100 ਰੁਪਏ ਤੱਕ ਦੇ ਵਾਧੇ ਦੀ ਉਮੀਦ
ਮਾਰਚ 2024 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ ਜੀਓ ਦੀ ਪ੍ਰਤੀ ਗਾਹਕ ਔਸਤ ਕਮਾਈ (ARPU) 181.7 ਰੁਪਏ ਸੀ। ਅਕਤੂਬਰ-ਦਸੰਬਰ 2023 ਤਿਮਾਹੀ ਲਈ ਭਾਰਤੀ ਏਅਰਟੈੱਲ ਦਾ ARPU 208 ਰੁਪਏ ਸੀ ਤੇ ਵੋਡਾਫੋਨ ਆਈਡੀਆ (Vi) ਦਾ 145 ਰੁਪਏ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਟੈਲੀਕਾਮ ਕੰਪਨੀਆਂ 5ਜੀ ਵਿੱਚ ਹੋਣ ਵਾਲੇ ਖਰਚਿਆਂ ਦੀ ਭਰਪਾਈ ਕਰਨ ਲਈ ਫੋਨ ਰੀਚਾਰਜ ਪੈਕ ਦੀ ਕੀਮਤ ਵਿੱਚ ਬਦਲਾਅ ਕਰਨਗੀਆਂ। ਉਨ੍ਹਾਂ ਮੁਤਾਬਕ ਪਲਾਨ ਦੀ ਕੀਮਤ 'ਚ 10-15 ਫੀਸਦੀ ਵਾਧੇ ਨਾਲ ਕੰਪਨੀਆਂ ਦੇ ਏਆਰਪੀਯੂ 'ਚ ਕਰੀਬ 100 ਰੁਪਏ ਦਾ ਵਾਧਾ ਹੋ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਗਾਹਕ ਟੈਲੀਕਾਮ ਕੰਪਨੀਆਂ ਨੂੰ ਨਹੀਂ ਛੱਡਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਮੋਬਾਈਲ ਰੀਚਾਰਜ ਪੈਕ ਦੀ ਕੀਮਤ 'ਚ ਵਾਧੇ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀ ਏਅਰਟੈੱਲ ਤੇ ਜੀਓ ਨੂੰ ਹੋਵੇਗਾ। ਕੋਟਕ ਇੰਸਟੀਚਿਊਸ਼ਨਲ ਇਕੁਇਟੀਜ਼ ਦੀ ਰਿਪੋਰਟ ਅਨੁਸਾਰ, ਪਿਛਲੀਆਂ ਤਿੰਨ ਟੈਰਿਫ ਵਾਧੇ ਤੋਂ ਬਾਅਦ ਦਰ ਵਿੱਚ 14-102% ਦਾ ਵਾਧਾ ਹੋਇਆ ਸੀ। ਦੋਵਾਂ ਟੈਲੀਕਾਮ ਕੰਪਨੀਆਂ ਨੇ ਸਤੰਬਰ 2019 ਤੇ ਸਤੰਬਰ 2023 ਦਰਮਿਆਨ ਆਪਣੇ ARPU ਵਿੱਚ ਕ੍ਰਮਵਾਰ 58% ਤੇ 33% ਦਾ ਵਾਧਾ ਕੀਤਾ ਹੈ।

ਟਾਪ ਹੈਡਲਾਈਨ

LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ
LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ
Share Market News : ਲਗਾਤਾਰ 3 ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ, BSE-NSE 'ਚ ਨਹੀਂ ਹੋਵੇਗੀ ਟ੍ਰੇਡਿੰਗ
Share Market News : ਲਗਾਤਾਰ 3 ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ, BSE-NSE 'ਚ ਨਹੀਂ ਹੋਵੇਗੀ ਟ੍ਰੇਡਿੰਗ
Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ
Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ
Sweets Expiry Date: ਸਰਕਾਰ ਦਾ ਵੱਡਾ ਫੈਸਲਾ, ਹੁਣ ਖੁੱਲ੍ਹੀਆਂ ਮਠਿਆਈਆਂ 'ਤੇ ਵੀ ਲਿਖੀ ਜਾਏਗੀ ਐਕਸਪਾਇਰੀ ਡੇਟ, ਗਾਹਕਾਂ ਲਈ ਹੋਵੇਗਾ ਲਾਭਦਾਇਕ...
ਸਰਕਾਰ ਦਾ ਵੱਡਾ ਫੈਸਲਾ, ਹੁਣ ਖੁੱਲ੍ਹੀਆਂ ਮਠਿਆਈਆਂ 'ਤੇ ਵੀ ਲਿਖੀ ਜਾਏਗੀ ਐਕਸਪਾਇਰੀ ਡੇਟ, ਗਾਹਕਾਂ ਲਈ ਹੋਵੇਗਾ ਲਾਭਦਾਇਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ
LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ
Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ
Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ
Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ
Pathankot News :  ਸ਼ਿਵਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਾਤਾਂ ’ਚ ਮੌਤ, ਬੈੱਡਰੂਮ ’ਚ ਜ਼ਖ਼ਮੀ ਹਾਲਤ 'ਚ ਮਿਲੇ
Pathankot News :  ਸ਼ਿਵਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਾਤਾਂ ’ਚ ਮੌਤ, ਬੈੱਡਰੂਮ ’ਚ ਜ਼ਖ਼ਮੀ ਹਾਲਤ 'ਚ ਮਿਲੇ
LPU ਅਤੇ ਚਿਤਕਾਰਾ ਯੂਨੀਵਰਸਿਟੀ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ , 30 ਸਤੰਬਰ ਤੱਕ ਮੰਗੀ ਰਿਪੋਰਟ
LPU ਅਤੇ ਚਿਤਕਾਰਾ ਯੂਨੀਵਰਸਿਟੀ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ , 30 ਸਤੰਬਰ ਤੱਕ ਮੰਗੀ ਰਿਪੋਰਟ
Canada ’ਚ ਵਿਦੇਸ਼ੀ ਔਰਤ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ, ਭੈਣ ਬੋਲੀ—ਨਸਲੀ ਟਿੱਪਣੀ ਨੂੰ ਲੈ ਕੇ ਹੋਇਆ ਸੀ ਝਗੜਾ
Canada ’ਚ ਵਿਦੇਸ਼ੀ ਔਰਤ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ, ਭੈਣ ਬੋਲੀ—ਨਸਲੀ ਟਿੱਪਣੀ ਨੂੰ ਲੈ ਕੇ ਹੋਇਆ ਸੀ ਝਗੜਾ
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...
Embed widget