Airtel plan- ਏਅਰਟੈੱਲ ਦਾ 84 ਦਿਨਾਂ ਦੀ ਵੈਲੀਡਿਟੀ ਵਾਲਾ ਪਲਾਨ, ਅਨਲਿਮਟਿਡ ਕਾਲਿੰਗ...
Airtel cheapest plan- ਏਅਰਟੈੱਲ ਨੇ 509 ਰੁਪਏ ਦੇ ਰੀਚਾਰਜ ਪਲਾਨ ਦਿੱਤਾ ਹੈ, ਜਿਸ ਵਿਚ ਕਈ ਅਜਿਹੇ ਫਾਇਦੇ ਹਨ ਜੋ ਤੁਹਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ। ਪਲਾਨ ਵਿੱਚ ਗਾਹਕਾਂ ਨੂੰ 84 ਦਿਨਾਂ ਦੀ ਵੈਲੀਡਿਟੀ ਦਿੱਤੀ ਜਾਂਦੀ ਹੈ।
Airtel cheapest plan- ਏਅਰਟੈੱਲ ਨੇ 509 ਰੁਪਏ ਦੇ ਰੀਚਾਰਜ ਪਲਾਨ ਦਿੱਤਾ ਹੈ, ਜਿਸ ਵਿਚ ਕਈ ਅਜਿਹੇ ਫਾਇਦੇ ਹਨ ਜੋ ਤੁਹਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ। ਏਅਰਟੈੱਲ ਦੇ 509 ਰੁਪਏ ਦੇ ਰੀਚਾਰਜ ਪਲਾਨ ਵਿੱਚ ਗਾਹਕਾਂ ਨੂੰ 84 ਦਿਨਾਂ ਦੀ ਵੈਲੀਡਿਟੀ ਦਿੱਤੀ ਜਾਂਦੀ ਹੈ।
ਇਸ ਦਾ ਮਤਲਬ ਹੈ ਕਿ ਇਕ ਵਾਰ ਜਦੋਂ ਤੁਸੀਂ ਪੈਕ ਲੈ ਲੈਂਦੇ ਹੋ, ਤਾਂ ਤੁਹਾਨੂੰ ਲਗਭਗ 3 ਮਹੀਨੇ ਲਈ ਫ੍ਰੀ ਹੋ ਜਾਂਦੇ ਹੋ। ਏਅਰਟੈੱਲ ਦੇ ਇਸ 509 ਰੁਪਏ ਵਾਲੇ ਪਲਾਨ ਵਿਚ ਗਾਹਕਾਂ ਨੂੰ ਕੁੱਲ 6 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਸ ‘ਚ ਅਨਲਿਮਟਿਡ ਵਾਇਸ ਕਾਲਿੰਗ ਅਤੇ 1000SMS ਉਪਲਬਧ ਹਨ।
ਮੌਜੂਦਾ ਏਅਰਟੈੱਲ 501 ਰੁਪਏ ਵਾਲੇ ਪਲਾਨ ਵਿਚ 84 ਦਿਨਾਂ ਲਈ 6GB ਡਾਟਾ ਦਿੱਤਾ ਜਾਂਦਾ ਹੈ। ਜੇਕਰ 6GB ਡਾਟਾ ਸੀਮਾ ਵੱਧ ਜਾਂਦੀ ਹੈ, ਤਾਂ ਤੁਸੀਂ ਏਅਰਟੈੱਲ ਦੇ ਡੇਟਾ ਪਲਾਨ ਤੋਂ ਰੀਚਾਰਜ ਕਰ ਸਕਦੇ ਹੋ। ਦੱਸ ਦਈਏ ਕਿ ਏਅਰਟੈੱਲ ਦੇ 99 ਰੁਪਏ ਵਾਲੇ ਡੇਟਾ ਪਲਾਨ ਵਿੱਚ ਗਾਹਕਾਂ ਨੂੰ 2 ਦਿਨਾਂ ਲਈ 20GB ਡੇਟਾ ਦਿੱਤਾ ਜਾਂਦਾ ਹੈ।
ਰਿਲਾਇੰਸ ਜੀਓ ਦਾ 479 ਰੁਪਏ ਦਾ ਪ੍ਰੀਪੇਡ ਪਲਾਨ
ਇਸੇ ਤਰ੍ਹਾਂ ਰਿਲਾਇੰਸ ਜੀਓ ਨੇ 479 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਹ ਪਲਾਨ ਤੁਹਾਨੂੰ ਜੀਓ ਦੀ ਵੈੱਬਸਾਈਟ ਉਤੇ 'ਵੈਲਿਊ' ਸੈਕਸ਼ਨ 'ਚ ਮਿਲੇਗਾ। ਇਹ ਪਲਾਨ ਸਭ ਤੋਂ ਘੱਟ ਕੀਮਤ ਉਤੇ 84 ਦਿਨਾਂ ਦੀ ਵੈਧਤਾ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਡਾਟਾ, ਕਾਲਿੰਗ ਅਤੇ ਹੋਰ ਫਾਇਦੇ ਵੀ ਹਨ। ਇਸ ਪਲਾਨ 'ਚ ਯੂਜ਼ਰਸ ਨੂੰ ਕੁੱਲ 6 ਜੀਬੀ ਡਾਟਾ ਮਿਲਦਾ ਹੈ। ਹਾਲਾਂਕਿ, ਜੇਕਰ ਡੇਟਾ ਖਤਮ ਹੋ ਗਿਆ ਹੈ ਤਾਂ ਤੁਸੀਂ ਰੀਚਾਰਜ ਕਰ ਸਕਦੇ ਹੋ।
ਇਸ ਦੇ ਨਾਲ ਹੀ ਯੂਜ਼ਰ ਨੂੰ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਇੱਛਾ ਮੁਤਾਬਕ ਕਿਸੇ ਵੀ ਨੈੱਟਵਰਕ ਉਤੇ ਮੁਫਤ ਕਾਲਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਪਲਾਨ 'ਚ ਯੂਜ਼ਰ ਨੂੰ 1,000 SMS ਦੀ ਸੁਵਿਧਾ ਵੀ ਮਿਲਦੀ ਹੈ। ਵਾਧੂ ਲਾਭਾਂ ਦੀ ਗੱਲ ਕਰੀਏ ਤਾਂ ਉਪਭੋਗਤਾ ਨੂੰ ਜੀਓ ਟੀਵੀ, ਜੀਓ ਸਿਨੇਮਾ ਅਤੇ ਜੀਓ ਕਲਾਉਡ ਦੀ ਸਬਸਕ੍ਰਿਪਸ਼ਨ ਵੀ ਮਿਲਦੀ ਹੈ।
ਇਹ ਪਲਾਨ ਉਨ੍ਹਾਂ ਲੋਕਾਂ ਲਈ ਚੰਗਾ ਵਿਕਲਪ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਜ਼ਰੂਰਤ ਨਹੀਂ ਹੈ। ਜੋ ਲੋਕ ਘੱਟ ਕੀਮਤ 'ਤੇ ਅਨਲਿਮਟਿਡ ਕਾਲਿੰਗ ਦੇ ਨਾਲ ਹਾਈ ਵੈਲੀਡਿਟੀ ਪਲਾਨ ਚਾਹੁੰਦੇ ਹਨ, ਉਹ ਇਹ ਪਲਾਨ ਲੈ ਸਕਦੇ ਹਨ। ਇਸ ਪਲਾਨ ਤੋਂ ਇਲਾਵਾ, ਜੀਓ ਦੇ ਵੈਲਿਊ ਸੈਕਸ਼ਨ ਵਿੱਚ, ਉਪਭੋਗਤਾਵਾਂ ਨੂੰ 28 ਦਿਨਾਂ ਅਤੇ 336 ਦਿਨਾਂ ਦੀ ਵੈਧਤਾ ਵਾਲੇ ਪਲਾਨ ਵੀ ਮਿਲਦੇ ਹਨ। ਇਨ੍ਹਾਂ ਪਲਾਨ ਦੀ ਕੀਮਤ 189 ਰੁਪਏ ਅਤੇ 1899 ਰੁਪਏ ਹੈ।