Alaska Airlines Boeing 737 Max 9 : ਅਮਰੀਕਾ (America) 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਜਹਾਜ਼ ਦਾ ਦਰਵਾਜ਼ਾ ਅਚਾਨਕ ਟੁੱਟ ਕੇ 16,000 ਫੁੱਟ ਦੀ ਉਚਾਈ (Height of 16000 feet) ਤੋਂ ਹੇਠਾਂ ਡਿੱਗ ਗਿਆ। ਜਹਾਜ਼ ਵਿੱਚ ਸਵਾਰ 171 ਯਾਤਰੀਆਂ (171 Passengers) ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਸਾਹ ਰੁਕ ਗਏ। ਅਲਾਸਕਾ ਏਅਰਲਾਈਨਜ਼ (Alaska Airlines) ਦਾ ਬੋਇੰਗ 737-ਮੈਕਸ-9 ਜਹਾਜ਼ (Alaska Airlines' Boeing 737-Max-9 plane) ਪੋਰਟਲੈਂਡ ਤੋਂ ਓਨਟਾਰੀਓ, ਕੈਲੀਫੋਰਨੀਆ ਜਾ ਰਿਹਾ ਸੀ। ਟੇਕਆਫ ਦੇ ਕੁਝ ਮਿੰਟਾਂ ਬਾਅਦ ਹੀ ਜਹਾਜ਼ ਦਾ ਐਮਰਜੈਂਸੀ (emergency door) ਦਰਵਾਜ਼ਾ ਟੁੱਟ (plane broke) ਗਿਆ ਅਤੇ ਹਵਾ ਵਿੱਚ ਡਿੱਗ ਗਿਆ।
ਐਮਰਜੈਂਸੀ ਦਾ ਦਰਵਾਜ਼ਾ ਟੁੱਟ ਕੇ ਡਿੱਗਣ ਤੋਂ ਬਾਅਦ ਆਕਸੀਜਨ ਮਾਸਕ ਡਿੱਗਣ ਲੱਗੇ, ਲੋਕਾਂ ਦੇ ਸਾਹ ਰੁਕ ਗਏ, ਤੇਜ਼ ਹਵਾ ਨਾਲ ਕਈ ਲੋਕਾਂ ਦੇ ਮੋਬਾਈਲ ਫੋਨ ਉੱਡ ਗਏ ਅਤੇ ਹੇਠਾਂ ਡਿੱਗ ਗਏ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਯਾਤਰੀਆਂ ਦੀ ਜਾਨ ਬਚਾਈ ਪਰ ਇਸ ਘਟਨਾ ਨੇ ਬੋਇੰਗ 737 ਮੈਕਸ 9 ਜਹਾਜ਼ ਦੀ ਸੁਰੱਖਿਆ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਲਾਸਕਾ ਏਅਰਲਾਈਨਜ਼ 'ਚ ਹੋਏ ਇਸ ਹਾਦਸੇ 'ਚ ਸਾਰੇ ਯਾਤਰੀਆਂ ਦੀ ਜਾਨ ਤਾਂ ਬਚ ਗਈ ਪਰ ਇਸ ਘਟਨਾ ਨੇ ਇਕ ਵਾਰ ਫਿਰ ਹਵਾਈ ਯਾਤਰਾ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਅਮਰੀਕਾ ਵਿੱਚ ਵੱਡੀ ਕਾਰਵਾਈ
ਬੋਇੰਗ 737-9 ਮੈਕਸ ਜਹਾਜ਼ ਦੇ ਇਸ ਹਾਦਸੇ ਤੋਂ ਬਾਅਦ ਅਮਰੀਕਾ ਨੇ ਵੱਡੀ ਕਾਰਵਾਈ ਕੀਤੀ ਹੈ। ਅਮਰੀਕਾ 'ਚ ਬੋਇੰਗ 737 ਮੈਕਸ ਜਹਾਜ਼ ਦੀ ਉਡਾਣ 'ਤੇ ਅਸਥਾਈ ਪਾਬੰਦੀ ਲਾ ਦਿੱਤੀ ਗਈ ਹੈ। ਅਮਰੀਕੀ ਹਵਾਬਾਜ਼ੀ ਰੈਗੂਲੇਟਰ ਨੇ ਬੋਇੰਗ 737-9 ਮੈਕਸ (Boeing 737 Max Planes in USA) ਸੀਰੀਜ਼ ਦੇ ਲਗਭਗ 171 ਜਹਾਜ਼ਾਂ ਦੀ ਉਡਾਣ 'ਤੇ ਪਾਬੰਦੀ ਲਾ ਦਿੱਤੀ ਹੈ। ਉਸ ਘਟਨਾ ਤੋਂ ਬਾਅਦ ਭਾਰਤੀ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ (Indian aviation regulator DGCA) ਨੇ ਘਰੇਲੂ ਏਅਰਲਾਈਨਜ਼ ਨੂੰ ਵੀ ਆਪਣੇ ਬੇੜੇ ਵਿੱਚ ਬੋਇੰਗ 737 ਮੈਕਸ ਜਹਾਜ਼ਾਂ ਦੀ ਤੁਰੰਤ ਜਾਂਚ ਕਰਨ ਦੇ ਹੁਕਮਾਂ ਦਿੱਤੇ ਹਨ। ਏਅਰਲਾਈਨਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਉਡਾਣਾਂ ਦੇ ਐਮਰਜੈਂਸੀ ਐਗਜ਼ਿਟ ਗੇਟਾਂ ਦੀ ਜਾਂਚ ਕਰਨ।
ਬੋਇੰਗ ਦਾ ਵਿਵਾਦਾਂ ਨਾਲ ਨਾਤਾ
ਬੋਇੰਗ 737 ਮੈਕਸ ਜਹਾਜ਼ ਦਾ ਨਿਰਮਾਣ ਸਾਲ 2015 ਵਿੱਚ ਕੀਤਾ ਗਿਆ ਸੀ। ਇਸ ਨੂੰ ਸਾਲ 2017 ਵਿੱਚ ਫੈਡਰਲ ਏਵੀਏਸ਼ਨ ਅਥਾਰਟੀ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਸਭ ਤੋਂ ਮਸ਼ਹੂਰ ਏਅਰਕ੍ਰਾਫਟ ਬਣ ਗਿਆ। ਹਾਲਾਂਕਿ ਇਸ ਪ੍ਰਸਿੱਧ ਜਹਾਜ਼ ਨਾਲ ਕਈ ਹਾਦਸੇ ਵੀ ਵਾਪਰੇ ਹਨ। 2018 ਵਿੱਚ, ਇੱਕ ਬੋਇੰਗ ਜਹਾਜ਼ ਇੰਡੋਨੇਸ਼ੀਆਈ ਏਅਰਲਾਈਨ ਦੇ ਅਧੀਨ ਉਡਾਣ ਭਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਵਿੱਚ 189 ਲੋਕਾਂ ਦੀ ਮੌਤ ਹੋ ਗਈ ਸੀ। ਮਾਰਚ 2019 ਵਿੱਚ, ਬੋਇੰਗ 737 ਮੈਕਸ ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ ਵਿੱਚ 157 ਲੋਕ ਮਾਰੇ ਗਏ ਸਨ। ਜਿਸ ਤੋਂ ਬਾਅਦ ਬੋਇੰਗ ਜਹਾਜ਼ਾਂ ਦੀ ਉਡਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਬੋਇੰਗ ਜਹਾਜ਼ ਦੇ ਡਿਜ਼ਾਈਨ ਅਤੇ ਨਿਰਮਾਣ ਨੂੰ ਲੈ ਕੇ ਕਈ ਦੋਸ਼ ਲਾਏ ਗਏ ਸਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੰਪਨੀ ਨੇ ਕਈ ਸੁਧਾਰ ਕੀਤੇ, ਜਿਸ ਤੋਂ ਬਾਅਦ ਕੰਪਨੀ ਨੂੰ ਸਾਲ 2020 'ਚ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ।