ਪੜਚੋਲ ਕਰੋ

Amul Milk Price Hike : ਦੁੱਧ ਖਰੀਦਣ ਵਾਲੇ ਦੇਣ ਧਿਆਨ ! ਅਮੂਲ ਨੇ ਵੀ ਵਧਾ ਦਿੱਤੇ ਰੇਟ, ਜਾਣੋ ਨਵੀਆਂ ਕੀਮਤਾਂ

Amul Milk Price Hike : ਹੁਣ ਰੋਜ਼ਾਨਾ ਸਵੇਰੇ ਚਾਹ ਅਤੇ ਕੌਫੀ ਪੀਣੀ ਵੀ ਮਹਿੰਗੀ ਹੋਣ ਜਾ ਰਹੀ ਹੈ। ਮਦਰ ਡੇਅਰੀ ਤੋਂ ਬਾਅਦ ਹੁਣ ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ (Amul) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ

Amul Milk Price Hike : ਹੁਣ ਰੋਜ਼ਾਨਾ ਸਵੇਰੇ ਚਾਹ ਅਤੇ ਕੌਫੀ ਪੀਣੀ ਵੀ ਮਹਿੰਗੀ ਹੋਣ ਜਾ ਰਹੀ ਹੈ। ਮਦਰ ਡੇਅਰੀ ਤੋਂ ਬਾਅਦ ਹੁਣ ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ (Amul) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਅਮੂਲ ਗੋਲਡ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜ਼ਾ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇਸ ਫੈਸਲੇ ਦਾ ਸਿੱਧਾ ਅਸਰ ਉਨ੍ਹਾਂ ਪਰਿਵਾਰਾਂ ਦੇ ਮਹੀਨਾਵਾਰ ਬਜਟ 'ਤੇ ਪਵੇਗਾ, ਜਿਨ੍ਹਾਂ ਦੇ ਘਰਾਂ ਵਿੱਚ ਰੋਜ਼ਾਨਾ ਅਮੂਲ ਦਾ ਦੁੱਧ ਵਰਤਿਆ ਜਾਂਦਾ ਹੈ। ਖਾਸ ਕਰਕੇ ਬੱਚਿਆਂ ਲਈ ਦੁੱਧ ਖਰੀਦਣ ਅਤੇ ਚਾਹ-ਕੌਫੀ ਬਣਾਉਣ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ।

ਕਿੰਨੀਆਂ ਵਧੀਆਂ ਦੁੱਧ ਦੀਆਂ ਕੀਮਤਾਂ?

ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਕਰੀਬ 4 ਤੋਂ 5 ਫੀਸਦੀ ਤੱਕ ਵਾਧਾ ਕੀਤਾ ਹੈ। ਇਸ ਤੋਂ ਬਾਅਦ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਤੱਕ ਦਾ ਵਾਧਾ ਹੋਇਆ ਹੈ। ਅਮੂਲ ਗੋਲਡ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਇਸ ਦੀ ਕੀਮਤ 70 ਰੁਪਏ ਤੋਂ ਵਧ ਕੇ 74 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇਸੇ ਤਰ੍ਹਾਂ ਅਮੂਲ ਤਾਜ਼ਾ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਅਮੂਲ ਗੋਲਡ ਦੀ ਕੀਮਤ ਵਿੱਚ 5.5 ਫੀਸਦੀ ਅਤੇ ਅਮੂਲ ਤਾਜ਼ਾ ਦੀ ਕੀਮਤ ਵਿੱਚ 3.3 ਫੀਸਦੀ ਦਾ ਵਾਧਾ ਹੋਇਆ ਹੈ। ਇਹ ਨਵੀਆਂ ਕੀਮਤਾਂ 12 ਨਵੰਬਰ 2026 ਯਾਨੀ ਕੱਲ੍ਹ ਸਵੇਰ ਤੋਂ ਲਾਗੂ ਹੋ ਜਾਣਗੀਆਂ।

ਕਿਉਂ ਵਧਾਈਆਂ ਗਈਆਂ ਦੁੱਧ ਦੀਆਂ ਕੀਮਤਾਂ?

ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਪਸ਼ੂਆਂ ਦੇ ਹਰੇ ਅਤੇ ਸੁੱਕੇ ਚਾਰੇ, ਪਸ਼ੂ ਖੁਰਾਕ ਅਤੇ ਪੈਕੇਜਿੰਗ ਦੀ ਲਾਗਤ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਦਾ ਖਰਚਾ ਵੀ ਵਧਿਆ ਹੈ। ਇਨ੍ਹਾਂ ਵਧਦੀਆਂ ਲਾਗਤਾਂ ਕਾਰਨ ਡੇਅਰੀ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਆਮ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈਣਾ ਤੈਅ ਹੈ।

Advertisement

ਟਾਪ ਹੈਡਲਾਈਨ

Salary Hike: ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਦੋਂ ਤੋਂ ਵੱਧ ਕੇ ਮਿਲੇਗੀ ਤਨਖਾਹ? ਸਾਹਮਣੇ ਆਇਆ ਵੱਡਾ ਅਪਡੇਟ...
ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਦੋਂ ਤੋਂ ਵੱਧ ਕੇ ਮਿਲੇਗੀ ਤਨਖਾਹ? ਸਾਹਮਣੇ ਆਇਆ ਵੱਡਾ ਅਪਡੇਟ...
HDFC ਬੈਂਕ ਦੇ ਗਾਹਕਾਂ ਨੂੰ ਝਟਕਾ!  ਜਾਣੋ ਹੁਣ ਲੋਨ ਦੀ ਕਿਸ਼ਤ ਵਧੇਗੀ ਜਾਂ ਨਹੀਂ ?  
HDFC ਬੈਂਕ ਦੇ ਗਾਹਕਾਂ ਨੂੰ ਝਟਕਾ!  ਜਾਣੋ ਹੁਣ ਲੋਨ ਦੀ ਕਿਸ਼ਤ ਵਧੇਗੀ ਜਾਂ ਨਹੀਂ ?  
Gold Silver Rate: ਭਾਈ ਦੂਜ 'ਤੇ ਸੋਨਾ ਮਹਿੰਗਾ ਜਾਂ ਸਸਤਾ? ਜਾਣੋ 24, 22 ਅਤੇ 18 ਕੈਰੇਟ ਦੇ ਤਾਜ਼ਾ ਭਾਅ
Gold Silver Rate: ਭਾਈ ਦੂਜ 'ਤੇ ਸੋਨਾ ਮਹਿੰਗਾ ਜਾਂ ਸਸਤਾ? ਜਾਣੋ 24, 22 ਅਤੇ 18 ਕੈਰੇਟ ਦੇ ਤਾਜ਼ਾ ਭਾਅ
ਛੱਠ ਤੋਂ ਪਹਿਲਾਂ ਲੋਕਾਂ ਨੂੰ ਲੱਗਿਆ ਵੱਡਾ ਝਟਕਾ, 4 ਰੁਪਏ ਮਹਿੰਗਾ ਹੋਇਆ ਦੁੱਧ; ਜਾਣੋ
ਛੱਠ ਤੋਂ ਪਹਿਲਾਂ ਲੋਕਾਂ ਨੂੰ ਲੱਗਿਆ ਵੱਡਾ ਝਟਕਾ, 4 ਰੁਪਏ ਮਹਿੰਗਾ ਹੋਇਆ ਦੁੱਧ; ਜਾਣੋ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Artist: ਪੰਜਾਬੀ ਸਿਨੇਮਾ ਜਗਤ 'ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ 'ਚ ਪਰਿਵਾਰ...
ਪੰਜਾਬੀ ਸਿਨੇਮਾ ਜਗਤ 'ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ 'ਚ ਪਰਿਵਾਰ...
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਸੀਨੀਅਰ ਆਗੂ ਭਾਜਪਾ 'ਚ ਹੋਏਗਾ ਸ਼ਾਮਲ, ਸੰਸਦ ਮੈਂਬਰ ਦੇ ਕਰੀਬੀ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਸੀਨੀਅਰ ਆਗੂ ਭਾਜਪਾ 'ਚ ਹੋਏਗਾ ਸ਼ਾਮਲ, ਸੰਸਦ ਮੈਂਬਰ ਦੇ ਕਰੀਬੀ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
Embed widget