ਚੰਡੀਗੜ੍ਹ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਆਪਣੇ ਟਵਿੱਟਰ ਹੈਂਡਲ 'ਤੇ ਪ੍ਰੇਰਣਾਦਾਇਕ ਕਹਾਣੀਆਂ ਸ਼ੇਅਰ ਕਰਦੇ ਹਨ। ਇਸ ਦੌਰਾਨ ਇੱਕ ਵਾਰ ਫਿਰ ਟਵੀਟ ਕਰਦੇ ਹੋਏ ਉਨ੍ਹਾਂ 94 ਸਾਲਾ ਔਰਤ ਦੀ ਕਹਾਣੀ ਸ਼ੇਅਰ ਕਰਦੇ ਹੋਏ ਉਸ ਨੂੰ "ਐਂਟਰਪ੍ਰੇਂਓਰ ਆਫ਼ ਦ ਈਅਰ" ਦੱਸਿਆ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਨੂੰ ਇੱਕ ਟਵੀਟ 'ਚ ਟੈਗ ਕੀਤਾ ਗਿਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕਿਵੇਂ ਇੱਕ 94 ਸਾਲਾ ਔਰਤ ਮਠਿਆਈ ਬਣਾ ਕੇ ਪੈਸੇ ਕਮਾ ਰਹੀ ਹੈ।

ਟਵਿੱਟਰ 'ਤੇ ਇਸ ਵੀਡੀਓ ਨੂੰ ਡਾ. ਮਧੂ ਟੇਕਚੰਦਨੀ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਸਾਂਝਾ ਕੀਤਾ। ਇਹ ਵੀਡੀਓ ਚੰਡੀਗੜ੍ਹ ਦੀ ਹਰਭਜਨ ਕੌਰ ਦੀ ਹੈ, ਜੋ ਆਪਣੇ ਘਰ ਤੋਂ ਵੇਸਨ ਬਰਫੀ ਬਣਾਉਣ ਦਾ ਕੰਮ ਕਰਦੀ ਹੈ।

ਆਨੰਦ ਮਹਿੰਦਰਾ ਨੇ ਤੁਰੰਤ ਟਵੀਟ ਦਾ ਜਵਾਬ ਦਿੱਤਾ ਤੇ ਲਿਖਿਆ, "ਜਦੋਂ ਤੁਸੀਂ 'ਸਟਾਰਟ-ਅਪ' ਸ਼ਬਦ ਸੁਣਦੇ ਹੋ, ਤਾਂ ਇਹ ਮੈਨੂੰ ਸਿਲੀਕਾਨ ਵੈਲੀ ਜਾਂ ਬੰਗਲੁਰੂ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ ਜੋ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੋਂ 94 ਸਾਲਾਂ ਦੀ ਔਰਤ ਨੂੰ ਵੀ ਸ਼ਾਮਲ ਕਰੋ ਜੋ ਇਹ ਨਹੀਂ ਸੋਚਦੀ ਕਿ ਕੁਝ ਨਵਾਂ ਸ਼ੁਰੂ ਕਰਨ 'ਚ ਬਹੁਤ ਦੇਰ ਹੋ ਗਈ ਹੈ।'' ਇਸ ਦੇ ਨਾਲ ਹੀ ਮਹਿੰਦਰਾ ਨੇ ਉਸ ਨੂੰ "ਐਂਟਰਪ੍ਰੇਂਓਰ ਆਫ਼ ਦ ਈਅਰ" ਦਾ ਖਿਤਾਬ ਵੀ ਦਿੱਤਾ।


ਟਵਿੱਟਰ 'ਤੇ ਬਹੁਤ ਸਾਰੇ ਲੋਕ ਹਰਭਜਨ ਕੌਰ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 3,600 ਤੋਂ ਵੱਧ ਲਾਈਕ ਤੇ 600 ਤੋਂ ਵੱਧ ਰੀਵੀਟ ਮਿਲਿਆ ਹੈ।