ਪੜਚੋਲ ਕਰੋ

ਅੱਜ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ, ਦੁੱਧ ਹੋਇਆ ਮਹਿੰਗਾ, ਜਾਣੋ ਤੁਹਾਡੇ ਇਲਾਕੇ ਦੇ ਨਵੇਂ ਰੇਟ?

Milk Price : ਮਦਰ ਡੇਅਰੀ ਨੇ ਪਹਿਲਾਂ ਜੁਲਾਈ 2021 'ਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ ਤੇ ਹੁਣ ਉਸ ਦਾ ਕਹਿਣਾ ਹੈ ਕਿ ਜੁਲਾਈ 2021 ਤੋਂ ਬਾਅਦ ਦੁੱਧ ਦੀ ਖਰੀਦ 'ਚ ਲਗਪਗ 8 ਤੋਂ 9 ਫ਼ੀਸਦੀ ਦਾ ਵਾਧਾ ਹੋਇਆ ਹੈ

Milk Costly from Today: ਅੱਜ ਤੋਂ ਲੋਕਾਂ ਨੂੰ ਦੁਬਾਰਾ ਮਹਿੰਗਾਈ ਦਾ ਕਰੰਟ ਲੱਗਣ ਜਾ ਰਿਹਾ ਹੈ, ਕਿਉਂਕਿ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧ ਗਈ ਹੈ। ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਮਦਰ ਡੇਅਰੀ ਨੇ ਐਤਵਾਰ ਮਤਲਬ ਅੱਜ ਤੋਂ ਦਿੱਲੀ-ਐਨਸੀਆਰ ਸਮੇਤ ਕੁਝ ਸੂਬਿਆਂ 'ਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਅੱਜ ਸਵੇਰੇ ਘਰਾਂ 'ਚ ਆਉਣ ਵਾਲਾ ਦੁੱਧ ਤੇ ਮਦਰ ਡੇਅਰੀ ਦੇ ਬੂਥ ਤੋਂ ਆਉਣ ਵਾਲਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਰਿਹਾ ਹੈ।

ਕਿਉਂ ਵਧੀਆਂ ਕੀਮਤਾਂ?
ਮਦਰ ਡੇਅਰੀ ਨੇ ਪਹਿਲਾਂ ਜੁਲਾਈ 2021 'ਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ ਤੇ ਹੁਣ ਉਸ ਦਾ ਕਹਿਣਾ ਹੈ ਕਿ ਜੁਲਾਈ 2021 ਤੋਂ ਬਾਅਦ ਦੁੱਧ ਦੀ ਖਰੀਦ 'ਚ ਲਗਪਗ 8 ਤੋਂ 9 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਪਈਆਂ ਹਨ।

ਇਸ ਤੋਂ ਇਲਾਵਾ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ 'ਚ ਵਾਧੇ ਲਈ ਤਰਕ ਦਿੱਤਾ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਮਹਿੰਗੀ ਪੈਕਿੰਗ ਕਾਰਨ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਕੰਪਨੀ ਅਨੁਸਾਰ ਖੇਤੀ ਲਾਗਤ 'ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕੰਪਨੀ ਨੂੰ ਘਾਟਾ ਪੈ ਰਿਹਾ ਸੀ। ਮਦਰ ਡੇਅਰੀ ਆਪਣੀ ਵਿਕਰੀ ਦਾ 75 ਤੋਂ 80 ਫ਼ੀਸਦੀ ਹਿੱਸਾ ਦੁੱਧ ਦੀ ਖਰੀਦ 'ਚ ਲਾ ਦਿੰਦੀ ਹੈ।

ਇਨ੍ਹਾਂ ਸੂਬਿਆਂ 'ਚ ਵੀ ਮਹਿੰਗਾ ਹੋਵੇਗਾ ਦੁੱਧ

ਅੱਜ ਤੋਂ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਮਦਰ ਡੇਅਰੀ ਦਾ ਦੁੱਧ 2 ਰੁਪਏ ਮਹਿੰਗਾ ਹੋ ਰਿਹਾ ਹੈ।

ਜਾਣੋ ਮਦਰ ਡੇਅਰੀ ਦੇ ਦੁੱਧ ਦੀਆਂ ਵਧੀਆਂ ਹੋਈਆਂ ਕੀਮਤਾਂ
ਮਦਰ ਡੇਅਰੀ ਦਾ ਫੁੱਲ ਕਰੀਮ ਮਿਲਕ 57 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 59 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਮਦਰ ਡੇਅਰੀ ਦਾ ਟੋਂਡ ਮਿਲਕ ਹੁਣ 47 ਰੁਪਏ ਪ੍ਰਤੀ ਲੀਟਰ ਦੀ ਬਜਾਏ 49 ਰੁਪਏ ਪ੍ਰਤੀ ਲੀਟਰ ਮਿਲੇਗਾ।

ਡਬਲ ਟੋਂਡ ਮਿਲਕ ਦੀ ਕੀਮਤ 41 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 43 ਰੁਪਏ ਹੋ ਜਾਵੇਗੀ।

ਗਾਂ ਦਾ ਦੁੱਧ 49 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 51 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ।

ਮਦਰ ਡੇਅਰੀ ਦਾ ਟੋਕਨ ਮਿਲਕ ਹੁਣ 44 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 46 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ।

ਅਲਟਰਾ ਪ੍ਰੀਮੀਅਮ ਦੇ ਅੱਧਾ ਲੀਟਰ ਦੀ ਕੀਮਤ ਪਹਿਲਾਂ 31 ਰੁਪਏ ਸੀ, ਹੁਣ ਇਸ ਨੂੰ ਘਟਾ ਕੇ 32 ਰੁਪਏ ਕਰ ਦਿੱਤਾ ਗਿਆ ਹੈ।

1 ਲੀਟਰ 'ਤੇ 2 ਰੁਪਏ ਵਧਾਏ ਗਏ ਹਨ ਅਤੇ  ਅੱਧੇ ਲੀਟਰ 'ਤੇ 1 ਰੁਪਏ ਦਾ ਵਾਧਾ ਕੀਤਾ ਗਿਆ ਹੈ।

1 ਮਾਰਚ ਤੋਂ ਅਮੂਲ ਨੇ ਵਧਾਈਆਂ ਸੀ ਦੁੱਧ ਦੀਆਂ ਕੀਮਤਾਂ
ਹਾਲ ਹੀ 'ਚ ਅਮੂਲ ਨੇ ਦੇਸ਼ ਭਰ 'ਚ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ ਤੇ ਇਸ ਤੋਂ ਬਾਅਦ ਉਸ ਦੇ ਦੁੱਧ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਸੀ। 1 ਮਾਰਚ ਤੋਂ ਪੂਰੇ ਭਾਰਤ 'ਚ ਅਮੂਲ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਅਮੂਲ ਗੋਲਡ ਮਿਲਕ ਦੀ ਕੀਮਤ 30 ਰੁਪਏ ਪ੍ਰਤੀ 500 ਮਿਲੀਲੀਟਰ, ਅਮੂਲ ਤਾਜ਼ਾ ਦੀ ਕੀਮਤ 24 ਰੁਪਏ ਪ੍ਰਤੀ 500 ਮਿਲੀਲੀਟਰ ਤੇ ਅਮੂਲ ਸ਼ਕਤੀ ਦੀ ਕੀਮਤ 27 ਰੁਪਏ ਪ੍ਰਤੀ 500 ਮਿਲੀਲੀਟਰ ਹੋ ਗਈ ਹੈ। ਦੂਜੇ ਪਾਸੇ ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ 2 ਰੁਪਏ ਦੇ ਵਾਧੇ ਨਾਲ ਦਿੱਲੀ ਐਨਸੀਆਰ 'ਚ ਵੀ ਅਮੂਲ ਦੁੱਧ ਮਹਿੰਗਾ ਹੋ ਗਿਆ ਹੈ।
 
ਟਾਪ ਹੈਡਲਾਈਨ

Parle ਦਾ ਲਾਇਸੈਂਸ ਸਸਪੈਂਡ, ਰੇਡ 'ਚ ਮਿਲੀ ਐਕਸਪਾਇਰ Frooti ਅਤੇ Appy
Parle ਦਾ ਲਾਇਸੈਂਸ ਸਸਪੈਂਡ, ਰੇਡ 'ਚ ਮਿਲੀ ਐਕਸਪਾਇਰ Frooti ਅਤੇ Appy
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਪੈਟਰੋਲ-ਡੀਜ਼ਲ ਨੂੰ ਲੈਕੇ ਅੱਧੀ ਰਾਤ ਨੂੰ ਹੋਇਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਪੈਟਰੋਲ-ਡੀਜ਼ਲ ਨੂੰ ਲੈਕੇ ਅੱਧੀ ਰਾਤ ਨੂੰ ਹੋਇਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
Air India Express : ਹਵਾਈ ਟਿਕਟਾਂ 'ਤੇ 20% ਤੱਕ ਦੀ ਛੋਟ, ਜਾਣੋ ਕਿਵੇਂ ਮਿਲੇਗਾ ਵਾਧੂ 10% ਡਿਸਕਾਊਂਟ
Air India Express : ਹਵਾਈ ਟਿਕਟਾਂ 'ਤੇ 20% ਤੱਕ ਦੀ ਛੋਟ, ਜਾਣੋ ਕਿਵੇਂ ਮਿਲੇਗਾ ਵਾਧੂ 10% ਡਿਸਕਾਊਂਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget