ਨਵੀਂ ਦਿੱਲੀ: ਮਹਿੰਗੇ ਸਮਾਰਟਫੋਨ ਦੇ ਬਾਜ਼ਾਰ 'ਚ ਨਿਰਮਾਤਾ ਕੰਪਨੀ ਐਪਲ ਦੀ ਇੱਕ ਵੱਖਰੀ ਹੀ ਧਾਕ ਹੈ। ਹਰ ਕੋਈ ਐਪਲ ਦੇ ਫੋਨ ਇਸਤੇਮਾਲ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਨੂੰ ਇੱਕ ਸਟੇਟਸ ਸਿੰਬਲ ਵਜੋਂ ਵੇਖਿਆ ਜਾਂਦਾ ਹੈ। ਐਪਲ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਵਿੱਚ ਲਗਜ਼ਰੀ ਸਮਾਰਟਫੋਨ ਤੇ ਇਲੈਕਟ੍ਰਾਨਿਕ ਡਿਵਾਈਸਾਂ ਲਈ ਜਾਣਿਆ ਜਾਂਦਾ ਹੈ। ਉਧਰ ਐਪਲ ਸਟਾਕ ਮਾਰਕੀਟ ਦੇ ਖੇਤਰ ਵਿੱਚ ਦੋ ਹਜ਼ਾਰ ਅਰਬ ਡਾਲਰ ਦੀ ਪਹਿਲੀ ਅਮਰੀਕੀ ਕੰਪਨੀ ਬਣ ਗਈ ਹੈ। ਇਸ ਤੋਂ ਪਹਿਲਾਂ, ਇੱਕ ਹਜ਼ਾਰ ਅਰਬ ਡਾਲਰ ਦੇ ਮਾਰਕੀਟ ਵੈਲਿਊ ਵਾਲੀ ਐਪਲ ਪਹਿਲੀ ਕੰਪਨੀ ਸੀ।


ਦੱਸ ਦਈਏ ਕਿ ਕੰਪਨੀ ਨੇ ਦੋ ਸਾਲ ਪਹਿਲਾ ਇੱਕ ਟ੍ਰਿਲੀਅਨ ਡਾਲਰ ਦਾ ਮਾਰਕਿਟ ਕੈਪ ਹਾਸਲ ਕੀਤਾ ਸੀ। ਬੁੱਧਵਾਰ ਸਵੇਰੇ ਨੈਸਡੈਕ 'ਤੇ ਕਾਰੋਬਾਰ ਦੌਰਾਨ ਐਪਲ ਦਾ ਸਟਾਕ 467.77 ਡਾਲਰ 'ਤੇ ਪਹੁੰਚ ਗਿਆ ਤੇ ਇਸ ਦੇ ਨਾਲ ਕੰਪਨੀ ਦੀ ਮਾਰਕੀਟ ਕੈਪ 2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ। ਆਈਫੋਨ ਬਣਾਉਨ ਵਾਲੀ ਐਪਲ 12 ਦਸੰਬਰ, 1980 ਨੂੰ ਜਨਤਕ ਹੋਈ ਸੀ ਤੇ ਉਦੋਂ ਤੋਂ ਕੰਪਨੀ ਦਾ ਸਟਾਕ 76,000 ਪ੍ਰਤੀਸ਼ਤ ਵਧ ਗਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਐਪਲ ਤੋਂ ਪਹਿਲਾਂ ਦਸੰਬਰ 2019 ਵਿੱਚ ਸਾਊਦੀ ਅਰਾਮਕੋ ਨੇ ਦੋ ਹਜ਼ਾਰ ਅਰਬ ਡਾਲਰ ਦਾ ਬਾਜ਼ਾਰ ਹਾਸਲ ਕੀਤਾ ਸੀ। ਉਧਰ ਮਾਰਕੀਟ ਵਿੱਚ ਇਸ ਕੰਪਨੀ ਦਾ ਨਿਵੇਸ਼ ਘਟਣਾ ਸ਼ੁਰੂ ਹੋਇਆ। ਇਹ ਹੁਣ 1,820 ਬਿਲੀਅਨ ਡਾਲਰ 'ਤੇ ਆ ਗਈ ਹੈ। ਐਪਲ ਆਈਫੋਨ, ਆਈਪੈਡ ਸਮੇਤ ਕਈ ਲਗਜ਼ਰੀ ਉਤਪਾਦਾਂ ਦਾ ਨਿਰਮਾਣ ਕਰਦੀ ਹੈ ਜਿਨ੍ਹਾਂ ਦੀ ਮਾਰਕੀਟ ਵਿਚ ਭਾਰੀ ਮੰਗ ਹੈ। ਪਿਛਲੇ ਸਾਲ ਲਾਂਚ ਹੋਏ ਐਪਲ ਦਾ ਆਈਫੋਨ 11 ਬਹੁਤ ਫੇਮਸ ਫੋਨ ਰਿਹਾ ਹੈ।

ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਟਰੰਪ ਨੂੰ ਕੀਤਾ ਖ਼ਬਰਦਾਰ, ਪੋਸਟ ਹਟਾਉਣ ਤੋਂ ਨਹੀਂ ਕਰਾਂਗੇ ਗੁਰੇਜ਼

LAC 'ਤੇ ਤਣਾਅ ਘਟਾਉਣ ਦੇ ਯਤਨਾਂ 'ਚ ਭਾਰਤ ਤੇ ਚੀਨ ਦੀ ਬੈਠਕ ਅੱਜ, ਆਖ਼ਿਰ ਕੀ ਨੇ ਸਰਹੱਦੀ ਹਾਲਾਤ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904