Bank Holidays: ਪਿਛਲੇ ਮਹੀਨਿਆਂ ਦੀ ਤੁਲਨਾ ਵਿੱਚ ਇਸ ਵਾਰ ਤੁਸੀਂ ਬਗੈਰ ਕਿਸੇ ਜਲਦਬਾਜ਼ੀ ਦੇ ਆਪਣੇ ਬੈਂਕ ਨਾਲ ਜੁੜੇ ਕੰਮਾਂ ਨੂੰ ਅਸਾਨੀ ਨਾਲ ਨਿਪਟਾ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਛੁੱਟੀਆਂ ਦੀ ਕੈਲੰਡਰ ਸੂਚੀ ਮੁਤਾਬਕ, ਸਤੰਬਰ ਵਿੱਚ ਬੈਂਕ ਬਹੁਤ ਘੱਟ ਦਿਨਾਂ ਲਈ ਬੰਦ ਰਹਿਣਗੇ ਅਤੇ ਤੁਹਾਨੂੰ ਆਪਣੇ ਬੈਂਕ ਦੇ ਕੰਮ ਨੂੰ ਨਿਪਟਾਉਣ ਲਈ ਬਹੁਤ ਸਮਾਂ ਮਿਲੇਗਾ।

ਆਰਬੀਆਈ ਦੀ ਅਧਿਕਾਰਤ ਸੂਚੀ ਦੇ ਅਨੁਸਾਰ, ਸਤੰਬਰ ਮਹੀਨੇ ਵਿੱਚ ਬੈਂਕ ਸੱਤ ਦਿਨਾਂ ਲਈ ਬੰਦ ਰਹਿਣਗੇ। ਇਸ ਦੇ ਨਾਲ ਹੀ ਸਤੰਬਰ ਵਿੱਚ ਬੈਂਕਾਂ ਵਿੱਚ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ ਕੁੱਲ 12 ਦਿਨ ਹੋਣਗੇ।

ਆਰਬੀਆਈ ਨੇ 'ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਛੁੱਟੀਆਂ' ਦੀ ਸ਼੍ਰੇਣੀ ਦੇ ਤਹਿਤ ਸਤੰਬਰ ਮਹੀਨੇ ਵਿੱਚ ਇੱਕ ਬੈਂਕ ਛੁੱਟੀ ਨਿਰਧਾਰਤ ਕੀਤੀ ਹੈ। ਇਨ੍ਹਾਂ ਸੱਤ ਦਿਨਾਂ ਵਿੱਚ ਵੱਖ-ਵੱਖ ਸੂਬਿਆਂ, ਧਾਰਮਿਕ ਸਮਾਗਮਾਂ ਅਤੇ ਤਿਉਹਾਰਾਂ ਮੁਤਾਬਕ ਛੁੱਟੀਆਂ ਸ਼ਾਮਲ ਹਨ। ਨਾਲ ਹੀ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਆਰਬੀਆਈ ਦੀ ਬੈਂਕ ਛੁੱਟੀਆਂ ਦੀ ਸੂਚੀ ਵੀਕੈਂਡ ਦੀਆਂ ਛੁੱਟੀਆਂ ਨੂੰ ਛੱਡ ਕੇ ਦੇਸ਼ ਦੇ ਸਾਰੇ ਬੈਂਕਾਂ ਲਈ ਲਾਗੂ ਨਹੀਂ ਹੁੰਦੀ। ਜਿਸਦਾ ਅਰਥ ਹੈ, ਜੇ ਇੱਕ ਬੈਂਕ ਵਿੱਚ ਛੁੱਟੀ ਹੈ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਦੂਜੇ ਬੈਂਕਾਂ ਵਿੱਚ ਵੀ ਛੁੱਟੀ ਹੋਵੇਗੀ।

10 ਸਤੰਬਰ ਨੂੰ ਗਣੇਸ਼ ਚਤੁਰਥੀ ਦੀ ਛੁੱਟੀ

5 ਸਤੰਬਰ ਯਾਨੀ ਐਤਵਾਰ ਨੂੰ ਪਹਿਲੀ ਬੈਂਕ ਛੁੱਟੀ ਹੋਵੇਗੀ। ਆਰਬੀਆਈ ਦੀਆਂ ਸਰਕਾਰੀ ਛੁੱਟੀਆਂ ਵੀਕਐਂਡ ਨੂੰ ਛੱਡ ਕੇ 8 ਸਤੰਬਰ ਨੂੰ ਸ਼ੁਰੂ ਹੋਣਗੀਆਂ। ਸ਼੍ਰੀਮੰਤ ਸੰਕਰਦੇਵ ਤਿਥੀ ਦੇ ਕਾਰਨ ਗੁਹਾਟੀ ਵਿੱਚ ਇਸ ਦਿਨ ਬੈਂਕ ਬੰਦ ਰਹਿਣਗੇ। ਜਦੋਂ ਕਿ ਆਖਰੀ ਬੈਂਕ ਛੁੱਟੀ 21 ਸਤੰਬਰ ਨੂੰ ਆਵੇਗੀ। ਕੋਚੀ ਅਤੇ ਤਿਰੂਵਨੰਤਪੁਰਮ ਦੇ ਬੈਂਕ ਇਸ ਦਿਨ ਸ਼੍ਰੀ ਨਾਰਾਇਣ ਗੁਰੂ ਸਮਾਧੀ ਦਿਵਸ ਮੌਕੇ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 25 ਸਤੰਬਰ ਨੂੰ ਚੌਥੇ ਸ਼ਨੀਵਾਰ ਅਤੇ 26 ਸਤੰਬਰ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

ਆਰਬੀਆਈ ਮੁਤਾਬਕ ਸਤੰਬਰ ਵਿੱਚ ਬੈਂਕ ਛੁੱਟੀਆਂ ਦੀ ਪੂਰੀ ਲਿਸਟ

5 ਸਤੰਬਰ - ਐਤਵਾਰ

8 ਸਤੰਬਰ - ਸ਼੍ਰੀਮੰਤ ਸ਼ੰਕਰਦੇਵ ਤਿਥੀ (ਗੁਹਾਟੀ)

9 ਸਤੰਬਰ - ਤੀਜ (ਹਰਿਤਾਲਿਕਾ) - (ਗੰਗਟੋਕ)

10 ਸਤੰਬਰ - ਗਣੇਸ਼ ਚਤੁਰਥੀ / ਸੰਵਤਸਰੀ (ਚਤੁਰਥੀ ਲਾਈਟਿੰਗ) / ਵਿਨਾਇਕਰ ਚਤੁਰਥੀ / ਵਰਸਿਧੀ ਵਿਨਾਇਕ ਵਰਾਤ - (ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਮੁੰਬਈ, ਨਾਗਪੁਰ, ਪਣਜੀ)

11 ਸਤੰਬਰ - ਦੂਜਾ ਸ਼ਨੀਵਾਰ / ਗਣੇਸ਼ ਚਤੁਰਥੀ (ਦੂਜਾ ਦਿਨ) - (ਪਣਜੀ)

12 ਸਤੰਬਰ - ਐਤਵਾਰ

17 ਸਤੰਬਰ - ਕਰਮ ਪੂਜਾ - (ਰਾਂਚੀ)

19 ਸਤੰਬਰ - ਐਤਵਾਰ

20 ਸਤੰਬਰ - ਇੰਦਰਜਾਤਰਾ - (ਗੰਗਟੋਕ)

21 ਸਤੰਬਰ - ਸ਼੍ਰੀ ਨਾਰਾਇਣ ਗੁਰੂ ਸਮਾਧੀ ਦਿਵਸ - (ਕੋਚੀ ਅਤੇ ਤਿਰੂਵਨੰਤਪੁਰਮ)

25 ਸਤੰਬਰ - ਚੌਥਾ ਸ਼ਨੀਵਾਰ

26 ਸਤੰਬਰ - ਐਤਵਾਰ

ਇਹ ਵੀ ਪੜ੍ਹੋ: ਬੰਗਲਾਦੇਸ਼ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ, ਜਾਣੋ ਫਿਰ ਕੀ ਹੋਇਆ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904