Afghanistan Crisis: ਅਮਰੀਕਾ ਅੰਬੈਸੀ ਨੇ ਅਫ਼ਗਾਨਿਸਤਾਨ 'ਚ ਮੌਜੂਦ ਆਪਣੇ ਦੇਸ਼ ਦੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਖਤਰਾ ਦੇਖਦਿਆਂ ਕਾਬੁਲ ਏਅਰਪੋਰਟ ਵੱਲ ਯਾਤਰਾ ਨਾ ਕਰਨ ਦੀ ਹਿਦਾਇਤ ਦਿੱਤੀ ਹੈ।  ਇਸ ਦੇ ਨਾਲ ਹੀ ਇਸ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਜੋ ਵੀ ਲੋਕ ਏਅਰਪੋਰਟ ਦੇ ਵੱਖ-ਵੱਖ ਗੇਟਾਂ 'ਤੇ ਮੌਜੂਦ ਹਨ ਜੋ ਉੱਥੋਂ ਤੁਰੰਤ ਨਿੱਕਲ ਜਾਣ।


ਕਾਬੁਲ 'ਚ ਮੌਜੂਦ ਅਮਰੀਕਨ ਅੰਬੈਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, 'ਕਾਬੁਲ ਏਅਰਪੋਰਟ ਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਦੇ ਖਤਰੇ ਨੂੰ ਦੇਖਦਿਆਂ ਅਸੀਂ ਉਨ੍ਹਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੰਦੇ ਹਾਂ। ਅਮਰੀਕਾ ਦੇ ਨਾਗਰਿਕਾਂ ਜੋ Abbey, East, North ਜਾਂ ministry of interior gates 'ਤੇ ਮੌਜੂਦ ਹਨ ਉਹ ਉੱਥੋਂ ਛੇਤੀ ਨਿੱਕਲ ਜਾਣ।


ਅਮਰੀਕਾ ਨੇ ਕਾਬੁਲ 'ਚ ਹੋਰ ਹਮਲਿਆਂ ਦਾ ਖਦਸ਼ਾ ਜਤਾਇਆ


ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕੌਮੀ ਸੁਰੱਖਿਆ ਦਲ ਨੇ ਰਾਸ਼ਟਰਪਤੀ ਨੂੰ ਚੌਕਸ ਕੀਤਾ ਹੈ ਕਿ ਕਾਬੁਲ ਵਿੱਚ ਇੱਕ ਹੋਰ ਅੱਤਵਾਦੀ ਹਮਲੇ ਦਾ ਖ਼ਦਸ਼ਾ ਹੈ। ਇਸ ਲਈ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਦੇ ਹਵਾਈ ਅੱਡੇ 'ਤੇ ਸੁਰੱਖਿਆ ਦੇ ਸਰਵੋਤਮ ਉਪਾਅ ਕੀਤੇ ਜਾਣ।


ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਬਾਈਡਨ ਦੀ ਟੀਮ ਰਾਹੀਂ ਰਾਸ਼ਟਰਪਤੀ ਨੂੰ ਜਾਣਕਾਰੀ ਦਾ ਕਾਫੀ ਹਿੱਸਾ ਜਨਤਕ ਨਹੀਂ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਕਾਬੁਲ ਹਵਾਈ ਅੱਡੇ ਕੋਲ ਹੋਏ ਧਮਾਕਿਆਂ ਵਿੱਚ ਅਮਰੀਕਾ ਦੇ 13 ਫ਼ੌਜੀ ਮਾਰੇ ਗਏ ਸਨ। ਸਾਕੀ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਤੋਂ ਅਮਰੀਕੀਆਂ ਤੇ ਉੱਥੋਂ ਨਿੱਕਲਣ ਦੇ ਇਛੁੱਕ ਅਫ਼ਗ਼ਾਨਾਂ ਲਈ ਆਉਣ ਵਾਲੇ ਕੁਝ ਦਿਨ ਜੋਖ਼ਮ ਭਰੇ ਹੋਣਗੇ।


ਉੱਥੇ ਹੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਕਾਬੁਲ ਹਵਾਈ ਅੱਡੇ ਨੂੰ ਵਾਪਸ ਅਫ਼ਗ਼ਾਨੀਆਂ ਦੇ ਹਵਾਲੇ ਕਰ ਦੇਵੇਗਾ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਸੀ ਕਿ ਉਨ੍ਹਾਂ ਕਾਬੁਲ ਹਵਾਈ ਅੱਡੇ ਦੇ ਕੁਝ ਹਿੱਸਿਆਂ ਨੂੰ ਕਾਬੂ ਕਰ ਲਿਆ ਹੈ। ਅਮਰੀਕਾ ਕੋਲ ਅਫ਼ਗ਼ਾਨਿਸਤਾਨ ਤੋਂ ਬਾਹਰ ਜਾਣ ਲਈ 31 ਅਗਸਤ ਦਾ ਸਮਾਂ ਹੈ।


ਅੰਬੈਸੀ ਨੇ ਅਮਰੀਕੀ ਨਾਗਰਿਕਾਂ ਲਈ ਐਡਵਾਇਜ਼ਰੀ 'ਚ ਦਿੱਤੇ ਇਹ ਹੁਕਮ


ਆਪਣੇ ਆਸਪਾਸ, ਖਾਸਕਰ ਜਦੋਂ ਤੁਸੀਂ ਭੀੜ 'ਚ ਹੋ ਨਜ਼ਰ ਬਣਾਈ ਰੱਖੋ।


ਸਥਾਨਕ ਅਥਾਰਿਟੀ ਦੇ ਸਾਰੇ ਹੁਕਮਾਂ ਦਾ ਪਾਲਣ ਕਰੋ। ਇਸ 'ਚ ਕਰਫਿਊ ਦੌਰਾਨ ਆਵਾਜਾਈ 'ਤੇ ਲੱਗੀਆਂ ਪਾਬੰਦੀਆਂ ਦਾ ਵੀ ਧਿਆਨ ਰੱਖੋ।


ਐਮਰਜੈਂਸੀ ਹਾਲਾਤ ਲਈ ਆਪਣੀ ਯੋਜਨਾ ਤਿਆਰ ਰੱਖੋ ਤੇ ਟ੍ਰੈਵਲਰ ਟ੍ਰੈਵਲਰ  ਚੈਕਲਿਸਟ ਨੂੰ ਰੀਵੀਊ ਕਰਦੇ ਰਹੋ।


ਬ੍ਰੇਕਿੰਗ ਈਵੈਂਟਸ ਲਈ ਲੋਕਲ ਮੀਡੀਆ ਦੀਆਂ ਖ਼ਬਰਾਂ ਤਾਂ ਮੌਨੀਟਰ ਕਰਦੇ ਰਹੋ। ਕਿਸੇ ਵੀ ਨਵੀਂ ਜਾਣਕਾਰੀ ਦੇ ਮੁਤਾਬਕ ਆਪਣੇ ਪਲਾਨ ਐਡਜਸਟ ਕਰ ਲਓ।


ਸਮਾਰਟ ਟ੍ਰੈਵਲਰ ਐਨਰੋਲਮੈਂਟ ਪ੍ਰੋਗਰਾਮ (STEP) 'ਚ ਰਜਿਸਟਰ ਕਰ ਲੈਣ। ਇੱਥੇ ਤਹਾਨੂੰ ਲਗਾਤਾਰ ਅਲਰਟ ਮਿਲਦੇ ਰਹਿਣਗੇ। ਐਮਰਜੈਂਸੀ ਹੋਣ 'ਤੇ ਤੁਹਾਡੇ ਤਕ ਪਹੁੰਚਣਾ ਸੌਖਾ ਹੋਵੇਗਾ।


ਫੇਸਬੁੱਕ ਅਤੇ ਟਵਿੱਟਰ ਤੇ ਅਮਰੀਕਨ ਅੰਬੈਸੀ ਡਿਪਾਰਟਮੈਂਟ ਨੂੰ ਫੌਲੋ ਕਰੋ ਜਿਸ ਨਾਲ ਕਿ ਤਹਾਨੂੰ ਲਗਾਤਾਰ ਅਪਡੇਟਸ ਮਿਲਦੇ ਰਹਿਣ।