Bank Holidays : ਇਸ ਹਫ਼ਤੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? 12 ਤੋਂ 18 ਅਕਤੂਬਰ ਤੱਕ ਛੁੱਟੀਆਂ ਦੀ ਪੂਰੀ ਸੂਚੀ
Bank Holidays : ਜੇਕਰ ਇਸ ਹਫ਼ਤੇ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਬਾਕੀ ਹੈ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦਾ ਕੈਲੰਡਰ ਜ਼ਰੂਰ ਦੇਖ ਲਓ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਬੈਂਕ ਪਹੁੰਚੋ ਅਤੇ ਉੱਥੇ ਛੁੱਟੀ
Bank Holidays : ਜੇਕਰ ਇਸ ਹਫ਼ਤੇ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਬਾਕੀ ਹੈ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦਾ ਕੈਲੰਡਰ ਜ਼ਰੂਰ ਦੇਖ ਲਓ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਬੈਂਕ ਪਹੁੰਚੋ ਅਤੇ ਉੱਥੇ ਛੁੱਟੀ ਹੋਣ ਕਾਰਨ ਤੁਹਾਡਾ ਸਮਾਂ ਬਰਬਾਦ ਹੋ ਜਾਵੇ। ਇਸ ਲਈ ਜਾਣੋ 12 ਤੋਂ 18 ਅਕਤੂਬਰ ਤੱਕ ਕਿਹੜੇ ਦਿਨ ਬੈਂਕ ਖੁੱਲ੍ਹੇ ਰਹਿਣਗੇ ਅਤੇ ਕਿਹੜੇ ਦਿਨ ਬੰਦ ਰਹਿਣਗੇ।
12 ਤੋਂ 18 ਅਕਤੂਬਰ ਤੱਕ ਬੈਂਕਾਂ ਦੀਆਂ ਛੁੱਟੀਆਂ ਦਾ ਕੈਲੰਡਰ
12 ਅਕਤੂਬਰ ਸੋਮਵਾਰ ਖੁੱਲ੍ਹੇ
13 ਅਕਤੂਬਰ ਮੰਗਲਵਾਰ ਖੁੱਲ੍ਹੇ
14 ਅਕਤੂਬਰ ਬੁੱਧਵਾਰ ਖੁੱਲ੍ਹੇ
15 ਅਕਤੂਬਰ ਵੀਰਵਾਰ ਖੁੱਲ੍ਹੇ
16 ਅਕਤੂਬਰ ਸ਼ੁੱਕਰਵਾਰ ਖੁੱਲ੍ਹੇ
17 ਅਕਤੂਬਰ ਸ਼ਨੀਵਾਰ ਕੁਝ ਥਾਵਾਂ ’ਤੇ ਬੰਦ
18 ਅਕਤੂਬਰ ਐਤਵਾਰ ਹਫ਼ਤਾਵਾਰੀ ਛੁੱਟੀ
17 ਅਤੇ 18 ਅਕਤੂਬਰ ਨੂੰ ਕਿਉਂ ਬੰਦ ਰਹਿਣਗੇ ਬੈਂਕ?
17 ਅਕਤੂਬਰ, ਸ਼ਨੀਵਾਰ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿੱਚ ਮਹਾਸਪਤਮੀ ਦੇ ਮੌਕੇ ’ਤੇ ਬੈਂਕਾਂ ਵਿੱਚ ਛੁੱਟੀ ਰਹੇਗੀ। ਹਾਲਾਂਕਿ, ਇਹ ਛੁੱਟੀ ਸਾਰੇ ਦੇਸ਼ ਵਿੱਚ ਲਾਗੂ ਨਹੀਂ ਹੋਵੇਗੀ। ਉੱਥੇ ਹੀ, 18 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਹਫ਼ਤਾਵਾਰੀ ਛੁੱਟੀ ਰਹੇਗੀ।
ਅਗਲੇ ਹਫ਼ਤੇ ਵੀ ਬੈਂਕਾਂ ਦੀਆਂ ਛੁੱਟੀਆਂ
19 ਤੋਂ 25 ਅਕਤੂਬਰ ਦੇ ਹਫ਼ਤੇ ਦੌਰਾਨ ਵੀ ਵੱਖ-ਵੱਖ ਰਾਜਾਂ ਵਿੱਚ ਤਿਉਹਾਰਾਂ ਅਤੇ ਹਫ਼ਤਾਵਾਰੀ ਛੁੱਟੀਆਂ ਕਾਰਨ ਬੈਂਕ ਬੰਦ ਰਹਿਣਗੇ। 19 ਅਕਤੂਬਰ ਨੂੰ ਮਹਾਅਸ਼ਟਮੀ ਦੇ ਮੌਕੇ ’ਤੇ ਕੁਝ ਰਾਜਾਂ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ। 20 ਅਕਤੂਬਰ ਨੂੰ ਦੁਸਹਿਰੇ ਅਤੇ 21 ਅਕਤੂਬਰ ਨੂੰ ਵਿਜੇਦਸ਼ਮੀ ਦੇ ਮੌਕੇ ’ਤੇ ਵੀ ਕੁਝ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ।
ਇਸ ਤੋਂ ਇਲਾਵਾ, 22 ਅਤੇ 23 ਅਕਤੂਬਰ ਨੂੰ ਸਿੱਕਮ ਵਿੱਚ ਤਿਉਹਾਰਾਂ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ। 24 ਅਕਤੂਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਅਤੇ 25 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਧਿਆਨ ਦਿਓ: ਬੈਂਕਾਂ ਦੀਆਂ ਛੁੱਟੀਆਂ ਰਾਜ ਅਤੇ ਸ਼ਹਿਰ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਆਪਣੇ ਇਲਾਕੇ ਦੀ ਛੁੱਟੀ ਦੀ ਸੂਚੀ ਜ਼ਰੂਰ ਜਾਂਚ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ




















