FD Interest Rates 2022 : ਦੇਸ਼ ਦੇ ਇੱਕ ਹੋਰ ਨਿੱਜੀ ਬੈਂਕ ਨੇ ਆਪਣੀ FD ਦਰਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਨਾਲ ਹੀ, ਜਲਦੀ ਹੀ ਇਹ ਬੈਂਕ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਵੀ ਲਿਆ ਰਿਹਾ ਹੈ। ਜਿਸ ਦੀ ਮਦਦ ਨਾਲ ਇਹ ਬੈਂਕ 831 ਕਰੋੜ ਰੁਪਏ ਜੁਟਾਏਗਾ। ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਕੁਝ ਦਿਨਾਂ 'ਚ ਕਈ ਵਾਰ ਰੈਪੋ ਰੇਟ 'ਚ ਵਾਧਾ ਕੀਤਾ ਹੈ। ਜਿਸ ਤੋਂ ਬਾਅਦ 101 ਸਾਲ ਪੁਰਾਣੇ ਤਾਮਿਲਨਾਡ ਮਰਕੈਂਟਾਈਲ ਬੈਂਕ ਨੇ ਵੀ ਆਪਣਾ ਵਿਆਜ ਵਧਾ ਦਿੱਤਾ ਹੈ। ਇਸ ਬੈਂਕ 'ਚ 2 ਕਰੋੜ ਰੁਪਏ ਦੀ ਜਮ੍ਹਾ ਰਾਸ਼ੀ ਵਾਲੀ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ।


RBI ਨੇ ਵਧਾਇਆ ਰੇਪੋ ਰੇਟ 


ਆਰਬੀਆਈ ਨੇ ਰੈਪੋ ਰੇਟ ਵਿੱਚ 0.50 ਬੇਸਿਸ ਪੁਆਇੰਟ ਦਾ ਵਾਧਾ ਕਰਕੇ ਇਸਨੂੰ 5.40 ਫੀਸਦੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇਸ ਕਾਰਨ ਤੁਹਾਡੀ EMI ਕਾਫੀ ਵਧਣ ਵਾਲੀ ਹੈ।


IPO ਜਲਦ ਹੀ ਹੋਵੇਗਾ ਲਾਂਚ 


ਤਾਮਿਲਨਾਡ ਮਰਕੈਂਟਾਈਲ ਬੈਂਕ ਦਾ ਆਈਪੀਓ 5 ਸਤੰਬਰ ਨੂੰ ਗਾਹਕੀ ਲਈ ਖੁੱਲ੍ਹੇਗਾ ਅਤੇ ਨਿਵੇਸ਼ਕ 7 ਸਤੰਬਰ ਤੱਕ ਬੋਲੀ ਦੇ ਸਕਣਗੇ। ਬੈਂਕ ਦੀ ਇਸ ਆਈਪੀਓ ਰਾਹੀਂ 831 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਬੈਂਕ ਨੇ ਆਈਪੀਓ ਦੀ ਕੀਮਤ 500-525 ਰੁਪਏ ਤੈਅ ਕੀਤੀ ਸੀ। ਇਹ ਸਟਾਕ NSE ਅਤੇ BSE ਸੂਚਕਾਂਕ ਦੋਵਾਂ 'ਤੇ ਸੂਚੀਬੱਧ ਹੋਵੇਗਾ। ਬੈਂਕ ਦਾ ਕਹਿਣਾ ਹੈ ਕਿ ਆਈਪੀਓ ਤੋਂ ਬਾਅਦ ਉਮੀਦ ਹੈ ਕਿ ਆਰਬੀਆਈ ਆਪਣੀਆਂ ਨਵੀਆਂ ਬ੍ਰਾਂਚਾਂ 'ਤੇ ਲੱਗੀ ਪਾਬੰਦੀ ਨੂੰ ਹਟਾ ਦੇਵੇਗਾ। 31 ਮਾਰਚ, 2022 ਤੱਕ ਦੇਸ਼ ਵਿੱਚ ਬੈਂਕ ਦੀਆਂ 509 ਸ਼ਾਖਾਵਾਂ ਸਨ। ਇਨ੍ਹਾਂ ਵਿੱਚੋਂ 106 ਸ਼ਾਖਾਵਾਂ ਪੇਂਡੂ ਖੇਤਰਾਂ ਵਿੱਚ, 247 ਛੋਟੇ-ਸ਼ਹਿਰੀ ਖੇਤਰਾਂ ਵਿੱਚ ਅਤੇ 80 ਸ਼ਹਿਰੀ ਖੇਤਰਾਂ ਵਿੱਚ ਸਨ। ਬੈਂਕ ਦੀਆਂ ਮੈਟਰੋ ਸ਼ਹਿਰਾਂ ਵਿੱਚ 76 ਸ਼ਾਖਾਵਾਂ ਹਨ। ਦੱਸ ਦੇਈਏ ਕਿ ਇਸ ਬੈਂਕ ਦੀ ਸਥਾਪਨਾ 1921 ਵਿੱਚ ਹੋਈ ਸੀ।


ਇਹ 1 ਸਾਲ ਦਾ ਹੈ ਕਾਰਜਕਾਲ
 
ਬੈਂਕ ਨੇ 1 ਸਾਲ ਦਾ ਨਵਾਂ ਕਾਰਜਕਾਲ ਪੇਸ਼ ਕੀਤਾ ਹੈ, ਜਿਸ 'ਤੇ ਗਾਹਕਾਂ ਨੂੰ 6.20 ਫੀਸਦੀ ਵਿਆਜ ਦਿੱਤਾ ਜਾਵੇਗਾ। ਇਹ ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਇਸ 'ਤੇ ਵਾਧੂ 0.40 ਫੀਸਦੀ ਵਿਆਜ ਮਿਲੇਗਾ। ਯਾਨੀ ਕਰਨਾਟਕ ਬੈਂਕ ਸੀਨੀਅਰ ਨਾਗਰਿਕਾਂ ਨੂੰ 2 ਕਰੋੜ ਰੁਪਏ ਤੱਕ ਦੀ ਜਮ੍ਹਾ ਰਾਸ਼ੀ ਵਾਲੀ ਐੱਫ.ਡੀ 'ਤੇ 6.20 ਫੀਸਦੀ ਵਿਆਜ ਦੇਵੇਗਾ।


ਦੇਖੋ ਨਵੀਆਂ ਵਿਆਜ ਦਰਾਂ



  • ਬੈਂਕ ਹੁਣ 7 ਦਿਨਾਂ ਤੋਂ 10 ਸਾਲਾਂ ਵਿੱਚ ਮਿਆਦ ਪੂਰੀ ਹੋਣ ਵਾਲੀ ਐਫਡੀ 'ਤੇ 2.75 ਪ੍ਰਤੀਸ਼ਤ ਤੋਂ 5.75 ਪ੍ਰਤੀਸ਼ਤ ਵਿਆਜ ਦੀ ਪੇਸ਼ਕਸ਼ ਕਰਦੇ ਹਨ।

  • ਬੈਂਕ ਹੁਣ 7-14 ਦਿਨਾਂ ਦੀ FD 'ਤੇ 2.75 ਫੀਸਦੀ, 15-45 ਦਿਨਾਂ ਦੀ FD 'ਤੇ 3.50 ਫੀਸਦੀ ਮਿਲੇਗਾ।

  • 46 ਤੋਂ 90 ਦਿਨਾਂ ਦੀ FD 'ਤੇ 3.75 ਫੀਸਦੀ ਮਿਲੇਗਾ

  • 91 ਤੋਂ 179 ਦਿਨਾਂ ਦੀ FD 'ਤੇ 4.50 ਫੀਸਦੀ ਵਿਆਜ ਮਿਲੇਗਾ।

  • 180 ਦਿਨਾਂ ਅਤੇ 1 ਸਾਲ ਤੋਂ ਘੱਟ ਦੀ ਬੈਂਕ FD 'ਤੇ 5% ਦੀ ਦਰ ਨਾਲ ਵਿਆਜ

  • ਗਾਹਕਾਂ ਨੂੰ 1 ਸਾਲ ਦੀ FD 'ਤੇ 5.50 ਫੀਸਦੀ ਵਿਆਜ ਮਿਲੇਗਾ।

  • 1 ਸਾਲ ਤੋਂ ਜ਼ਿਆਦਾ ਪਰ 2 ਸਾਲ ਤੋਂ ਘੱਟ ਦੀ FD 'ਤੇ ਬੈਂਕ 5.60 ਫੀਸਦੀ ਵਿਆਜ ਦੇਵੇਗਾ।

  • ਬੈਂਕ 2 ਤੋਂ 10 ਸਾਲਾਂ ਵਿੱਚ ਮੈਚਿਓਰ ਹੋਣ ਵਾਲੀ FD 'ਤੇ 5.75 ਫੀਸਦੀ ਵਿਆਜ ਦੇਵੇਗਾ।

  • ਬੈਂਕ ਸੀਨੀਅਰ ਨਾਗਰਿਕਾਂ ਨੂੰ 1 ਸਾਲ ਦੀ FD 'ਤੇ ਵਾਧੂ 50 ਆਧਾਰ ਅੰਕ ਜਾਂ 0.50 ਫੀਸਦੀ ਵਿਆਜ ਦੇਵੇਗਾ।