Bank Strike Total Loss: ਸਰਕਾਰੀ ਬੈਂਕ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਇਨ੍ਹਾਂ ਦੋ ਦਿਨਾਂ 'ਚ ਬੈਂਕਿੰਗ ਨਾਲ ਜੁੜੇ ਕਈ ਕੰਮ ਪ੍ਰਭਾਵਿਤ ਹੋਏ। ਦੋ ਦਿਨਾਂ ਦੌਰਾਨ ਸਿਰਫ 37 ਹਜ਼ਾਰ ਕਰੋੜ ਰੁਪਏ ਦੇ ਚੈੱਕ ਕਲੀਅਰੈਂਸ ਰੁਕਣ ਕਾਰਨ ਕੰਮ ਰੁਕ ਗਿਆ।


ਦੋ ਦਿਨਾਂ 'ਚ 38 ਲੱਖ ਦੇ ਕਰੀਬ ਚੈੱਕ ਫਸੇ


ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਮੁਤਾਬਕ ਦੋ ਦਿਨਾਂ ਦੀ ਹੜਤਾਲ ਕਾਰਨ ਲਗਪਗ 37 ਹਜ਼ਾਰ ਕਰੋੜ ਰੁਪਏ ਦੇ ਚੈੱਕ ਕਲੀਅਰ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਹੜਤਾਲ ਕਾਰਨ ਕਰੀਬ 38 ਲੱਖ ਚੈੱਕਾਂ ਦੀ ਕਲੀਅਰੈਂਸ ਦਾ ਕੰਮ ਪ੍ਰਭਾਵਿਤ ਹੋਇਆ ਹੈ।


ਵੈਂਕਟਚਲਮ ਨੇ ਦਾਅਵਾ ਕੀਤਾ ਕਿ ਇਸ ਦੋ ਦਿਨਾਂ ਹੜਤਾਲ ਵਿੱਚ ਨਾ ਸਿਰਫ਼ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਸ਼ਾਮਲ ਹੋਏ, ਸਗੋਂ ਕੁਝ ਨਿੱਜੀ ਬੈਂਕਾਂ ਅਤੇ ਵਿਦੇਸ਼ੀ ਬੈਂਕਾਂ ਦੇ ਕਰਮਚਾਰੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ।


ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਹਨ ਚੈਕ ਕਲੀਅਰੈਂਸ ਸੈਂਟਰ


ਦੇਸ਼ ਦੇ ਤਿੰਨ ਸ਼ਹਿਰਾਂ ਦਿੱਲੀ, ਮੁੰਬਈ ਅਤੇ ਚੇਨਈ ਵਿੱਚ ਚੈਕ ਕਲੀਅਰਿੰਗ ਸੈਂਟਰ ਹਨ। ਵੈਂਕਟਚਲਮ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਂ ਚੇਨਈ ਵਿੱਚ 10,600 ਕਰੋੜ ਰੁਪਏ ਦੇ ਕਰੀਬ 10 ਲੱਖ ਚੈੱਕ ਅਤੇ ਮੁੰਬਈ ਵਿੱਚ 15,400 ਕਰੋੜ ਰੁਪਏ ਦੇ ਕਰੀਬ 18 ਲੱਖ ਚੈੱਕ ਮੁੰਬਈ ਵਿੱਚ ਫਸੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਦਿੱਲੀ ਵਿੱਚ 11 ਹਜ਼ਾਰ ਕਰੋੜ ਰੁਪਏ ਦੇ ਕਰੀਬ 11 ਲੱਖ ਚੈੱਕ ਕਲੀਅਰ ਨਹੀਂ ਹੋ ਸਕੇ।


ਪਹਿਲੇ ਦਿਨ ਹੀ ਠੱਪ ਰਿਹਾ ਹਜ਼ਾਰ ਕਰੋੜ ਰੁਪਏ ਦਾ ਕੰਮ


ਇਸ ਤੋਂ ਪਹਿਲਾਂ ਬੈਂਕ ਯੂਨੀਅਨ ਦੇ ਆਗੂ ਨੇ ਦੱਸਿਆ ਸੀ ਕਿ ਹੜਤਾਲ ਦੇ ਪਹਿਲੇ ਦਿਨ ਹੀ 20.4 ਲੱਖ ਚੈੱਕਾਂ ਦੀ ਕਲੀਅਰੈਂਸ ਠੱਪ ਹੋ ਗਈ। ਇਸ ਕਾਰਨ 18,600 ਕਰੋੜ ਰੁਪਏ ਦਾ ਬੈਂਕਿੰਗ ਸੰਚਾਲਨ ਪ੍ਰਭਾਵਿਤ ਹੋਇਆ। ਸਰਕਾਰੀ ਬੈਂਕ ਕਰਮਚਾਰੀਆਂ ਦੀ ਇਸ ਹੜਤਾਲ ਕਾਰਨ ਵੀਰਵਾਰ ਨੂੰ ਜਮ੍ਹਾ, ਕਢਵਾਉਣ, ਚੈੱਕ ਕਲੀਅਰੈਂਸ, ਲੋਨ ਮਨਜ਼ੂਰੀ ਵਰਗੇ ਕੰਮ ਪ੍ਰਭਾਵਿਤ ਹੋਏ।


ਇਸ ਕਰਕੇ ਹੋਈ ਹੜਤਾਲ


ਦੱਸ ਦਈਏ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੇ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦੀ ਤਿਆਰੀ ਕਰ ਰਹੀ ਹੈ। ਬੈਂਕ ਕਰਮਚਾਰੀ ਯੂਨੀਅਨਾਂ ਇਸ ਦਾ ਵਿਰੋਧ ਕਰ ਰਹੀਆਂ ਹਨ। ਬੈਂਕ ਯੂਨੀਅਨਾਂ ਨੇ ਦਾਅਵਾ ਕੀਤਾ ਕਿ ਇਸ ਹੜਤਾਲ ਕਾਰਨ ਦੇਸ਼ ਭਰ ਵਿੱਚ ਕਰੀਬ ਇੱਕ ਲੱਖ ਬੈਂਕ ਸ਼ਾਖਾਵਾਂ ਬੰਦ ਰਹੀਆਂ। ਹੁਣ ਜਦੋਂ ਸ਼ਨੀਵਾਰ ਨੂੰ ਬੈਂਕ ਖੁੱਲ੍ਹਣਗੇ ਤਾਂ ਗਾਹਕ ਆਮ ਬੈਂਕਿੰਗ ਕਾਰੋਬਾਰ ਨੂੰ ਸੰਭਾਲ ਸਕਣਗੇ।



ਇਹ ਵੀ ਪੜ੍ਹੋ: Weather Update: ਦਿੱਲੀ 'ਚ ਠੰਢ ਦਾ ਰਿਕਾਰਡ ਟੁੱਟਿਆ, ਉਤਰਾਖੰਡ-ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵਧੇਗੀ ਠੰਢ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904