Reasons of Income Tax Notice: ਇਨਕਮ ਟੈਕਸ ਵਿਭਾਗ (Income Tax Department) ਨੇ ਵਿੱਤੀ ਸਾਲ 2021-2022 ਲਈ ਆਈਟੀਆਰ ਫ਼ਾਰਮ (ITR Form) ਜਾਰੀ ਕੀਤਾ ਹੈ। ਫ਼ਾਰਮ ਵੱਖ-ਵੱਖ ਆਮਦਨ ਅਤੇ ਕੈਟਾਗਰੀ ਅਨੁਸਾਰ ਜਾਰੀ ਕੀਤੇ ਗਏ ਹਨ। ਇਸ ਸਾਲ ਆਈਟੀਆਰ ਫ਼ਾਰਮ ਪਹਿਲਾਂ ਹੀ ਭਰੇ ਜਾ ਚੁੱਕੇ ਹਨ। ਅਜਿਹੇ 'ਚ ਲੋਕਾਂ ਨੂੰ ਇਸ ਫ਼ਾਰਮ ਨੂੰ ਸਿਰਫ਼ 26AS ਫ਼ਾਰਮ ਨਾਲ ਮੈਚ ਕਰਨਾ ਹੋਵੇਗਾ। ਵਿਭਾਗ ਨੇ ਲੋਕਾਂ ਲਈ 31 ਜੁਲਾਈ 2022 ਤੱਕ ਆਈਟੀਆਰ ਫ਼ਾਰਮ ਭਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ।
ਕਈ ਵਾਰ ਲੋਕ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਕੁਝ ਗਲਤੀਆਂ ਕਰਦੇ ਹਨ। ਅਜਿਹੀ ਸਥਿਤੀ 'ਚ ਬਾਅਦ ਵਿੱਚ ਤੁਸੀਂ ਵੱਡੀ ਮੁਸੀਬਤ 'ਚ ਫਸ ਸਕਦੇ ਹੋ। ਤੁਹਾਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲ ਸਕਦਾ ਹੈ। ਫਾਰਮ ਭਰਦੇ ਸਮੇਂ ਇਹ ਧਿਆਨ 'ਚ ਰੱਖੋ ਕਿ ਕਿਸੇ ਵੀ ਕਿਸਮ ਦੀ ਜਾਣਕਾਰੀ ਨੂੰ ਲੁਕਾਉਣਾ ਜਾਂ ਗਲਤ ਜਾਣਕਾਰੀ ਦੇਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਅਸੀਂ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਨਹੀਂ ਤਾਂ ਤੁਹਾਨੂੰ ਬਾਅਦ 'ਚ ਇਨਕਮ ਟੈਕਸ ਨੋਟਿਸ ਮਿਲ ਸਕਦਾ ਹੈ।


ਇਨ੍ਹਾਂ ਜਾਣਕਾਰੀਆਂ ਨੂੰ ਲੁਕਾਉਣ ਲਈ ਆ ਸਕਦਾ ਹੈ ਇਨਕਮ ਟੈਕਸ ਨੋਟਿਸ -


1. ਜਾਇਦਾਦ ਵੇਚਣ ਬਾਰੇ ਦਿਓ ਜਾਣਕਾਰੀ
ਜੇਕਰ ਤੁਸੀਂ ਵਿੱਤੀ ਸਾਲ 2021-2022 'ਚ ਕੋਈ ਜਾਇਦਾਦ ਵੇਚੀ ਹੈ ਤਾਂ ਤੁਹਾਨੂੰ ਇਨਕਮ ਟੈਕਸ ਫ਼ਾਰਮ ਭਰਦੇ ਸਮੇਂ ਇਹ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਨੋਟਿਸ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਘਰ 'ਚ ਕਿਸੇ ਤਰ੍ਹਾਂ ਦਾ ਰੈਨੋਵੇਸ਼ਨ ਕਰਦੇ ਹੋ ਤਾਂ ਆਈਟੀਆਰ ਫ਼ਾਰਮ ਭਰਦੇ ਸਮੇਂ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ। ਇਸ ਜਾਣਕਾਰੀ ਰਾਹੀਂ ਤੁਹਾਡੇ ਕੈਪੀਟਲ ਗੇਨ ਬਾਰੇ ਜਾਣਕਾਰੀ ਮਿਲਦੀ ਹੈ।


2. ਪੈਨਸ਼ਨ ਲੈਣ ਵਾਲੇ ਲੋਕਾਂ ਨੂੰ ਦੱਸਣੀ ਪੈਂਦੀ ਹੈ ਆਪਣੀ ਕੈਟਾਗਰੀ
ਆਈਟੀਆਰ ਫ਼ਾਰਮ ਭਰਦੇ ਸਮੇਂ ਪੈਨਸ਼ਨਰਾਂ ਨੂੰ ਆਪਣੀ ਕੈਟਾਗਰੀ ਜ਼ਰੂਰ ਬਣਾਉਣੀ ਚਾਹੀਦੀ ਹੈ। ਜੇਕਰ ਤੁਸੀਂ ਕੇਂਦਰੀ ਕਰਮਚਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹੋ ਤਾਂ ਤੁਹਾਨੂੰ CG ਦਾ ਆਪਸ਼ਨ ਚੁਣਨਾ ਹੋਵੇਗਾ। ਇਸ ਦੇ ਨਾਲ ਹੀ ਸੂਬੇ ਦੇ ਸੇਵਾਮੁਕਤ ਕਰਮਚਾਰੀ ਨੂੰ ਪੀਐਸਯੂ ਦੀ ਚੋਣ ਕਰਨੀ ਪਵੇਗੀ। ਜੇਕਰ ਤੁਸੀਂ ਸਹੀ ਕੈਟਗਾਰੀ ਦੀ ਚੋਣ ਨਹੀਂ ਕਰਦੇ ਹੋ ਤਾਂ ਤੁਹਾਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲ ਸਕਦਾ ਹੈ।


3. ਜਾਇਦਾਦ ਖਰੀਦਣ 'ਤੇ ਸਹੀ ਕੀਮਤ ਦੱਸਣੀ ਪਵੇਗੀ
ਜੇਕਰ ਤੁਸੀਂ ਇਸ ਸਾਲ ਕੋਈ ਨਵੀਂ ਜਾਇਦਾਦ ਖਰੀਦੀ ਹੈ ਤਾਂ ਤੁਹਾਨੂੰ ਆਈਟੀਆਰ ਫ਼ਾਰਮ 'ਚ ਇਸ ਦੀ ਸਹੀ ਕੀਮਤ ਭਰਨੀ ਚਾਹੀਦੀ ਹੈ। ਇਹ ਤੁਹਾਡੇ ਸਹੀ ਪੂੰਜੀ ਲਾਭ ਬਾਰੇ ਜਾਣਕਾਰੀ ਦਿੰਦਾ ਹੈ।


4. ਪੀਐਫ ਅਕਾਊਂਟ 'ਤੇ ਮਿਲਣ ਵਾਲੇ ਵਿਆਜ ਬਾਰੇ ਦਿਓ ਜਾਣਕਾਰੀ
ਨਾਲ ਹੀ ਆਈਟੀਆਰ ਫ਼ਾਰਮ 'ਚ ਜੇਕਰ ਤੁਹਾਨੂੰ ਪੀਐਫ ਅਕਾਊਂਟ 'ਚ 2.5 ਲੱਖ ਰੁਪਏ ਤੋਂ ਵੱਧ ਦਾ ਵਿਆਜ ਮਿਲਦਾ ਹੈ ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਆਈਟੀਆਰ ਫ਼ਾਰਮ 'ਚ ਵਿਆਜ ਦੀ ਜਾਣਕਾਰੀ ਸਾਂਝੀ ਕਰਨੀ ਪਵੇਗੀ। ਇਹ ਵਿਆਜ ਰਾਸ਼ੀ ਟੈਕਸ ਦੇ ਦਾਇਰੇ 'ਚ ਆਉਣ ਵਾਲੀ ਹੈ।


5. ਵਿਦੇਸ਼ੀ ਜਾਇਦਾਦ ਬਾਰੇ ਦਿਓ ਜਾਣਕਾਰੀ
ਜੇਕਰ ਤੁਸੀਂ ਵਿਦੇਸ਼ 'ਚ ਕੋਈ ਪ੍ਰਾਪਰਟੀ ਖਰੀਦੀ ਹੈ ਤਾਂ ਅਜਿਹੇ 'ਚ ਤੁਹਾਨੂੰ ਇਸ ਪ੍ਰਾਪਰਟੀ ਦੀ ਜਾਣਕਾਰੀ ਵੀ ਦੇਣੀ ਪਵੇਗੀ। ਵਿਦੇਸ਼ਾਂ 'ਚ ਕਮਾਈ ਦਾ ਵੇਰਵਾ ਦੇਣਾ ਵੀ ਬਹੁਤ ਜ਼ਰੂਰੀ ਹੈ। ਨਾਲ ਹੀ ਵੇਚੀ ਗਈ ਜਾਇਦਾਦ ਦੀ ਜਾਣਕਾਰੀ ਵੀ ਦੇਣੀ ਹੋਵੇਗੀ।