Petrol Diesel Price Today 28 July: ਦੇਸ਼ 'ਚ ਈਂਧਨ ਦੀਆਂ ਕੀਮਤਾਂ 'ਚ ਕਮੀ ਨਹੀਂ ਆ ਰਹੀ ਹੈ ਪਰ ਵਾਹਨਾਂ ਦੇ ਈਂਧਨ ਦੀ ਕੀਮਤ ਲਗਾਤਾਰ 67 ਦਿਨਾਂ ਤੱਕ ਜਿਉਂ ਦੀ ਤਿਉਂ ਬਣੀ ਰਹਿਣ ਕਾਰਨ ਘੱਟੋ-ਘੱਟ ਕੁਝ ਰਾਹਤ ਜ਼ਰੂਰ ਹੈ।
ਅੱਜ ਵੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਤੇ ਇਹ ਸਥਿਰ ਹਨ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ 'ਤੇ ਹੀ ਮਿਲ ਰਿਹਾ ਹੈ।



ਕੱਚੇ ਤੇਲ ਦੀਆਂ ਕੀਮਤਾਂ



ਜੇਕਰ ਅਸੀਂ ਗਲੋਬਲ ਤੇਲ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ, ਤਾਂ ਅੱਜ WTI ਕਰੂਡ ਅਤੇ ਬ੍ਰੈਂਟ ਕਰੂਡ ਦੋਵੇਂ -0.37-0.38 ਫ਼ੀਸਦੀ ਦੇ ਵਾਧੇ ਨੂੰ ਦੇਖ ਰਹੇ ਹਨ। ਡਬਲਯੂਟੀਆਈ ਕਰੂਡ 97.62 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਹੈ ਜਦਕਿ ਬ੍ਰੈਂਟ ਕਰੂਡ 107 ਡਾਲਰ ਪ੍ਰਤੀ ਬੈਰਲ 'ਤੇ ਨਜ਼ਰ ਆ ਰਿਹਾ ਹੈ।


ਦਿੱਲੀ, ਮੁੰਬਈ ਸਮੇਤ ਚਾਰ ਵੱਡੇ ਮਹਾਨਗਰਾਂ ਵਿੱਚ ਈਂਧਨ ਦੀਆਂ ਦਰਾਂ



ਦਿੱਲੀ ਵਿੱਚ ਅੱਜ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ



ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ



ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਹੈ



ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ



ਹੋਰ ਮਹਾਨਗਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੇ ਤਾਜ਼ਾ ਰੇਟ



ਬੈਂਗਲੁਰੂ 'ਚ ਪੈਟਰੋਲ 101.94 ਰੁਪਏ ਅਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ ਹੈ



ਹੈਦਰਾਬਾਦ 'ਚ ਪੈਟਰੋਲ 109.66 ਰੁਪਏ ਅਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ ਹੈ



ਲਖਨਊ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੈ



ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੈ



ਤਿਰੂਵਨੰਤਪੁਰਮ 'ਚ ਪੈਟਰੋਲ 107.71 ਰੁਪਏ ਅਤੇ ਡੀਜ਼ਲ 96.52 ਰੁਪਏ ਪ੍ਰਤੀ ਲੀਟਰ



ਭੁਵਨੇਸ਼ਵਰ 'ਚ ਪੈਟਰੋਲ 103.19 ਰੁਪਏ ਅਤੇ ਡੀਜ਼ਲ 94.76 ਰੁਪਏ ਪ੍ਰਤੀ ਲੀਟਰ



ਪੋਰਟ ਬਲੇਅਰ 'ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੈ



ਜੈਪੁਰ 'ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਹੈ