ਪੜਚੋਲ ਕਰੋ

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਨਵੇਂ ਸਾਲ 'ਚ ਮਿਲੇਗਾ ਮੋਟਾ ਗੱਫਾ

ਅਗਲੇ ਸਾਲ ਯਾਨੀ 2022 ਦੀ ਸ਼ੁਰੂਆਤ ਕੇਂਦਰੀ ਕਰਮਚਾਰੀਆਂ ਲਈ ਬਹੁਤ ਖੁਸ਼ਹਾਲ ਹੋਣ ਵਾਲੀ ਹੈ। ਮਹਿੰਗਾਈ ਭੱਤੇ (DA), ਮਹਿੰਗਾਈ ਰਾਹਤ (DR) ਵਿੱਚ ਵਾਧੇ ਦੀ ਸੰਭਾਵਨਾ ਹੈ ਤੇ ਨਾਲ ਹੀ ਕਰਮਚਾਰੀਆਂ ਨੂੰ ਇੱਕ ਹੋਰ ਲਾਭ ਦਿੱਤਾ ਜਾ ਰਿਹਾ ਹੈ।

7th Pay Commission Latest Update: ਅਗਲੇ ਸਾਲ ਯਾਨੀ 2022 ਦੀ ਸ਼ੁਰੂਆਤ ਕੇਂਦਰੀ ਕਰਮਚਾਰੀਆਂ ਲਈ ਬਹੁਤ ਖੁਸ਼ਹਾਲ ਹੋਣ ਵਾਲੀ ਹੈ। ਮਹਿੰਗਾਈ ਭੱਤੇ (DA), ਮਹਿੰਗਾਈ ਰਾਹਤ (DR) ਵਿੱਚ ਵਾਧੇ ਦੀ ਸੰਭਾਵਨਾ ਹੈ ਤੇ ਨਾਲ ਹੀ ਕਰਮਚਾਰੀਆਂ ਨੂੰ ਇੱਕ ਹੋਰ ਲਾਭ ਦਿੱਤਾ ਜਾ ਰਿਹਾ ਹੈ। ਦਰਅਸਲ, ਸਰਕਾਰ ਕੇਂਦਰੀ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ 'ਤੇ ਵੀ ਵੱਡਾ ਫੈਸਲਾ ਲੈ ਸਕਦੀ ਹੈ।  

ਫਿਟਮੈਂਟ ਫੈਕਟਰ ਕੀ ਹੈ?
ਫਿਟਮੈਂਟ ਫੈਕਟਰ ਕਰਮਚਾਰੀਆਂ ਦੀ ਤਨਖਾਹ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਕਾਰਨ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਢਾਈ ਗੁਣਾ ਵਧ ਜਾਂਦੀ ਹੈ। 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਭੱਤਿਆਂ ਤੋਂ ਇਲਾਵਾ ਉਨ੍ਹਾਂ ਦੀ ਮੁੱਢਲੀ ਤਨਖ਼ਾਹ ਤੇ ਫਿਟਮੈਂਟ ਫੈਕਟਰ ਦੁਆਰਾ ਤੈਅ ਕੀਤੀ ਜਾਂਦੀ ਹੈ। ਯਾਨੀ ਜੇਕਰ ਇਸ ਨੂੰ ਵਧਾਉਣ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ ਦੋਹਰਾ ਲਾਭ ਮਿਲੇਗਾ।

ਮਹਿੰਗਾਈ ਭੱਤਾ ਇੰਨਾ ਹੋ ਸਕਦਾ
ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਵਿੱਚ ਵਾਧਾ ਹੋ ਸਕਦਾ ਹੈ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿੰਨਾ ਵਧੇਗਾ ਅਤੇ ਕਦੋਂ ਇਸ ਦਾ ਐਲਾਨ ਕੀਤਾ ਜਾਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਭੱਤਾ 31 ਫੀਸਦੀ ਤੋਂ ਵਧ ਕੇ 34 ਫੀਸਦੀ ਹੋ ਸਕਦਾ ਹੈ। ਇਸ ਦੇ ਨਾਲ ਹੀ ਬਜਟ 2022 'ਚ ਫਿਟਮੈਂਟ ਫੈਕਟਰ 'ਤੇ ਵੀ ਫੈਸਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਬਜਟ ਦੇ ਖਰਚੇ 'ਚ ਸ਼ਾਮਲ ਕੀਤਾ ਜਾਵੇਗਾ।

ਘੱਟੋ-ਘੱਟ ਬੇਸਿਕ ਤਨਖਾਹ ਵਧੇਗੀ
ਘੱਟੋ-ਘੱਟ ਬੇਸਿਕ ਤਨਖ਼ਾਹ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੇਂਦਰੀ ਕਰਮਚਾਰੀ ਦੀ ਘੱਟੋ-ਘੱਟ ਬੇਸਿਕ ਤਨਖ਼ਾਹ 18,000 ਰੁਪਏ ਬਣਦੀ ਹੈ। ਹੁਣ ਤੱਕ 31 ਫੀਸਦੀ ਦੇ ਹਿਸਾਬ ਨਾਲ ਉਨ੍ਹਾਂ ਨੂੰ 5580 ਰੁਪਏ ਪ੍ਰਤੀ ਮਹੀਨਾ ਮਹਿੰਗਾਈ ਭੱਤਾ ਮਿਲਦਾ ਹੈ। ਡੀਏ 34 ਫੀਸਦੀ ਹੋਣ ਤੋਂ ਬਾਅਦ ਇਹ ਵਧ ਕੇ 6120 ਰੁਪਏ ਪ੍ਰਤੀ ਮਹੀਨਾ ਹੋ ਜਾਵੇਗਾ। ਸਾਫ਼ ਹੈ ਕਿ ਇਸ ਵਿੱਚ ਹਰ ਮਹੀਨੇ 540 ਰੁਪਏ ਦਾ ਵਾਧਾ ਹੋਵੇਗਾ। ਜੇਕਰ ਸਾਲਾਨਾ ਆਧਾਰ 'ਤੇ ਤਨਖਾਹ 'ਤੇ ਨਜ਼ਰ ਮਾਰੀਏ ਤਾਂ ਇਸ 'ਚ 6,480 ਰੁਪਏ ਦਾ ਵਾਧਾ ਹੋਵੇਗਾ।

ਵੱਧ ਤੋਂ ਵੱਧ ਮੁੱਢਲੀ ਤਨਖਾਹ ਹੋਵੇਗੀ
ਵੱਧ ਤੋਂ ਵੱਧ ਬੇਸਿਕ ਸੈਲਰੀ ਦੀ ਗੱਲ ਕਰੀਏ ਤਾਂ ਕੇਂਦਰੀ ਕਰਮਚਾਰੀਆਂ ਲਈ ਇਹ 56,900 ਰੁਪਏ ਹੈ। ਇਸ ਸਮੇਂ 31 ਫੀਸਦੀ ਦੇ ਹਿਸਾਬ ਨਾਲ ਉਨ੍ਹਾਂ ਨੂੰ 17,639 ਰੁਪਏ ਪ੍ਰਤੀ ਮਹੀਨਾ ਡੀ.ਏ. ਦਿੱਤਾ ਜਾਂਦਾ ਹੈ।  ਅਜਿਹੇ 'ਚ ਜੇਕਰ ਅਸੀਂ 34 ਫੀਸਦੀ ਦੇ ਹਿਸਾਬ ਨਾਲ ਡੀਏ ਦੀ ਗਣਨਾ ਕਰੀਏ ਤਾਂ ਇਹ 19,346 ਰੁਪਏ ਪ੍ਰਤੀ ਮਹੀਨਾ ਬਣ ਜਾਵੇਗਾ ਯਾਨੀ 1707 ਰੁਪਏ ਦਾ ਵਾਧਾ ਹੋਵੇਗਾ। ਇਸ ਹਿਸਾਬ ਨਾਲ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ 'ਚ ਸਾਲਾਨਾ ਆਧਾਰ 'ਤੇ 20,484 ਰੁਪਏ ਦਾ ਵਾਧਾ ਹੋਵੇਗਾ।

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ

ਟਾਪ ਹੈਡਲਾਈਨ

LPG Price Hike : ਐਲਪੀਜੀ ਗੈਸ ਸਿਲੰਡਰ ਹੋਵੇਗਾ ਹੋਰ ਮਹਿੰਗਾ ? ਕੇਂਦਰ ਸਰਕਾਰ ਨੇ ਦਿੱਤੇ ਸੰਕੇਤ ,ਕਾਰਨ ਵੀ ਦੱਸਿਆ 
LPG Price Hike : ਐਲਪੀਜੀ ਗੈਸ ਸਿਲੰਡਰ ਹੋਵੇਗਾ ਹੋਰ ਮਹਿੰਗਾ ? ਕੇਂਦਰ ਸਰਕਾਰ ਨੇ ਦਿੱਤੇ ਸੰਕੇਤ ,ਕਾਰਨ ਵੀ ਦੱਸਿਆ 
LPG ਸੰਕਟ ਦਰਮਿਆਨ ਭਾਰਤ ਲਈ ਵੱਡੀ ਖ਼ਬਰ , ਹੁਣ ਅਰਜਨਟੀਨਾ ਤੋਂ ਹੋਵੇਗੀ LNG ਦੀ ਸਪਲਾਈ, ਅਡਾਨੀ ਪੋਰਟਸ ਨੂੰ ਮਿਲਿਆ ਠੇਕਾ
LPG ਸੰਕਟ ਦਰਮਿਆਨ ਭਾਰਤ ਲਈ ਵੱਡੀ ਖ਼ਬਰ , ਹੁਣ ਅਰਜਨਟੀਨਾ ਤੋਂ ਹੋਵੇਗੀ LNG ਦੀ ਸਪਲਾਈ, ਅਡਾਨੀ ਪੋਰਟਸ ਨੂੰ ਮਿਲਿਆ ਠੇਕਾ
ATM Close: ਲੋਕਾਂ ਵਿਚਾਲੇ ਮੱਚਿਆ ਹੜਕੰਪ, ਜਾਣੋ ATM ਕਿਉਂ ਹੋਣਗੇ ਬੰਦ? ਇਨ੍ਹਾਂ ਸ਼ਹਿਰਾਂ 'ਚ...
ATM Close: ਲੋਕਾਂ ਵਿਚਾਲੇ ਮੱਚਿਆ ਹੜਕੰਪ, ਜਾਣੋ ATM ਕਿਉਂ ਹੋਣਗੇ ਬੰਦ? ਇਨ੍ਹਾਂ ਸ਼ਹਿਰਾਂ 'ਚ...
Stock Market Updates : ਸ਼ੇਅਰ ਬਾਜ਼ਾਰ 'ਚ ਹਾਹਾਕਾਰ ! ਸੈਂਸੈਕਸ 800 ਅੰਕ ਡਿੱਗਿਆ, ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ 
Stock Market Updates : ਸ਼ੇਅਰ ਬਾਜ਼ਾਰ 'ਚ ਹਾਹਾਕਾਰ ! ਸੈਂਸੈਕਸ 800 ਅੰਕ ਡਿੱਗਿਆ, ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ 

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ
Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ
Shukra Gochar 2026 : ਮਹਿਲਾਵਾਂ ਲਈ ਖੁਸ਼ਖਬਰੀ! ਸ਼ੁੱਕਰ ਗੋਚਰ ਦੇਵੇਗਾ ਇਹ ਵੱਡੇ ਸ਼ੁਭ ਸੰਕੇਤ
Shukra Gochar 2026 : ਮਹਿਲਾਵਾਂ ਲਈ ਖੁਸ਼ਖਬਰੀ! ਸ਼ੁੱਕਰ ਗੋਚਰ ਦੇਵੇਗਾ ਇਹ ਵੱਡੇ ਸ਼ੁਭ ਸੰਕੇਤ
 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ
 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
T20 Series: ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...
ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...
Stock Market Updates : ਸ਼ੇਅਰ ਬਾਜ਼ਾਰ 'ਚ ਹਾਹਾਕਾਰ ! ਸੈਂਸੈਕਸ 800 ਅੰਕ ਡਿੱਗਿਆ, ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ 
Stock Market Updates : ਸ਼ੇਅਰ ਬਾਜ਼ਾਰ 'ਚ ਹਾਹਾਕਾਰ ! ਸੈਂਸੈਕਸ 800 ਅੰਕ ਡਿੱਗਿਆ, ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ 
SIM Card Active Tips : ਹੁਣ ਹਰ ਮਹੀਨੇ 299 ਰੁਪਏ ਦੇ ਰੀਚਾਰਜ ਦੀ ਲੋੜ ਨਹੀਂ! ਜਾਣੋ SIM ਐਕਟਿਵ ਰੱਖਣ ਦਾ ਆਸਾਨ ਤਰੀਕਾ
SIM Card Active Tips : ਹੁਣ ਹਰ ਮਹੀਨੇ 299 ਰੁਪਏ ਦੇ ਰੀਚਾਰਜ ਦੀ ਲੋੜ ਨਹੀਂ! ਜਾਣੋ SIM ਐਕਟਿਵ ਰੱਖਣ ਦਾ ਆਸਾਨ ਤਰੀਕਾ
Embed widget