ਪੜਚੋਲ ਕਰੋ
Advertisement
ਸਿਲਵਰ ਲੇਕ- ਰਿਲਾਇੰਸ ਜਿਓ ਸੌਦੇ ‘ਤੇ ਮੁਕੇਸ਼ ਅੰਬਾਨੀ ਦਾ ਬਿਆਨ, ਡਿਜੀਟਲ ਈਕੋ-ਸਿਸਟਮ ਦੇ ਵਿਕਾਸ ‘ਚ ਮਦਦ ਮਿਲੇਗਾ
ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਅੱਜ ਕਿਹਾ ਕਿ ਮੈਂ ਸਿਲਵਰ ਲੇਕ ਨੂੰ ਇੱਕ ਅਹਿਮ ਸਾਥੀ ਵਜੋਂ ਸਵਾਗਤ ਕਰਦਿਆਂ ਬਹੁਤ ਖੁਸ਼ ਹਾਂ।
ਨਵੀਂ ਦਿੱਲੀ: ਪ੍ਰਾਈਵੇਟ ਇਕਵਿਟੀ ਫਰਮ ਸਿਲਵਰ ਲੇਕ (Silver Lake) ਨੇ ਰਿਲਾਇੰਸ ਦੇ ਜੀਓ (Reliance Jio) ਪਲੇਟਫਾਰਮਸ ‘ਚ 1.15 ਫੀਸਦ ਦੀ ਹਿੱਸੇਦਾਰੀ ਖਰੀਦੀ ਹੈ। ਕੰਪਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਡਿਜੀਟਲ ਕਾਰੋਬਾਰ ਜਿਓ ਪਲੇਟਫਾਰਮਸ ਵਿਚ 5,655.75 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ (mukesh ambani) ਨੇ ਇਸ ਬਾਰੇ ਖੁਸ਼ੀ ਜ਼ਾਹਰ ਕੀਤੀ ਹੈ।
ਉਨ੍ਹਾਂ ਨੇ ਕਿਹਾ, “ਮੈਂ ਸਿਲਵਰ ਲੇਕ ਨੂੰ ਇੱਕ ਅਹਿਮ ਸਾਥੀ ਵਜੋਂ ਸਵਾਗਤ ਕਰਦਿਆਂ ਬਹੁਤ ਖੁਸ਼ ਹਾਂ। ਇਹ ਭਾਰਤੀ ਡਿਜੀਟਲ ਈਕੋ-ਸਿਸਟਮ ਦੇ ਵਿਕਾਸ ਅਤੇ ਤਬਦੀਲੀ ‘ਚ ਮਦਦ ਕਰੇਗਾ, ਜਿਸ ਨਾਲ ਸਾਰੇ ਭਾਰਤੀਆਂ ਨੂੰ ਲਾਭ ਹੋਵੇਗਾ।“
ਦੱਸ ਦੇਈਏ ਕਿ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ 5.7 ਅਰਬ ਡਾਲਰ (43,574 ਕਰੋੜ ਰੁਪਏ) ਦਾ ਨਿਵੇਸ਼ ਕਰਕੇ ਜਿਓ ਪਲੇਟਫਾਰਮਸ ਦੀ 9.99 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕੀਤੀ ਹੈ। ਇਸ ਸੌਦੇ ਲਈ ਸਿਲਵਰ ਲੇਕ ਫੇਸਬੁੱਕ ‘ਤੇ ਪ੍ਰਤੀ ਸ਼ੇਅਰ 12.5 ਪ੍ਰਤੀਸ਼ਤ ਪ੍ਰੀਮੀਅਮ ਦਾ ਭੁਗਤਾਨ ਕਰੇਗੀ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement